ਅਰਬਾਂਪਤੀ ਹਨ ਪੰਜਾਬ ਦੇ ਕਈ ਵੱਡੇ ‘ਬਾਬੂ’
On 1 January 2010 in ਪੰਜਾਬ

ਚੰਡੀਗੜ੍
ਪੰਜਾਬ ਦੇ ਆਈ ਏ ਐਸ ਅਫਸਰਾਂ ਿਵੱਚੋਂ ਸਭ ਤੋਂ ਅਮੀਰ ਕੌਣ ਹੈ? ਇਸ ਸਵਾਲ ਦਾ ਜਵਾਬ ਰਾਜ ਦੇ 151 ਅਫਸਰਾਂ ਵਲੋਂ ਆਪੋ ਆਪਣੀ ਜਾਇਦਾਦ ਸੰਬੰਧੀ ਦਾਖਲ ਰਟਰਨਾਂ ਤੋਂ ਮਲਦਾ ਹੈ। ਇਨ੍ ਰਿਟਰਨਾਂ ਨੂੰ ਹੁਣ ਸੂਚਨਾ ਅਧਿਕਾਰ ਐਕਟ ਦੇ ਤਹਿਤ ਜਨਤਕ ਤੌਰ ‘ਤੇ ਨਸ਼ਰ ਕੀਤਾ ਗਿਆ ਹੈ ਅਤੇ ਇਹ ਦਰਸਾਉਂਦੀਆਂ ਹਨ ਕਿ ਅਫਸਰਾਂ ਦੀ ਇਸ ਸ਼ਰੇਣੀ ਵਿੱਚ ਅਰਬਾਂਪਤੀ ਵੀ ਹਨ, ਲੱਖਾਂਪਤੀ ਵੀ ਅਤੇ ਕੁਝ ਅਜਿਹੇ ਵੀ ਹਨ, ਜਿਨ੍ਹਾਂ ਕੋਲ ਕੁਝ ਵੀ ਨਹੀਂ।
ਸਭ ਤੋਂ ਅਮੀਰ ਆਈ ਏ ਐਸ ਅਫਸਰ ਸਵਰਨ ਸਿੰਘ ਚੰਨੀ ਹੈ। ਇਹ ਅਫਸਰ ਇਸ ਸਮੇਂ ਪ੍ਰਮੁੱਖ ਸਕੱਤਰ (ਉਦਯੋਗ) ਦੇ ਅਹੁਦੇ ‘ਤੇ ਹੈ। 1982-83 ਵਿੱਚ ਇਸ ਕੋਲ ਸਿਰਫ ਦਸ ਮਰਲੇ ਦਾ ਪਲਾਟ ਸੀ, ਪਰ ਹੁਣ ਇਸ ਕੋਲ ਕਈ ਏਕੜ ਜ਼ਰਾਇਤੀ ਭੂਮੀ ਹੈ, ਬਠਿੰਡਾ ਦੇ ਇੱਕ ਪੈਟਰੋਲ ਪੰਪ ਵਿੱਚ 50 ਫੀਸਦੀ ਹਿੱਸਾ ਹੈ, ਬਠਿੰਡਾ ਵਿੱਚ ਟਰਾਂਸਪੋਰਟ ਕੰਪਨੀ ਹੈ, ਚੰਡੀਗੜ੍ਹ ਦੇ ਸੈਕਟਰ-18 ਵਿੱਚ ਇੱਕ ਘਰ ਹੈ, ਦਿੱਲੀ ਵਿੱਚ ਫਲੈਟ ਹੈ, ਗੁੜਗਾਉਂ ਵਿੱਚ ਪਲਾਟ ਹੈ, ਇੱਕ ਹੋਰ ਪਲਾਟ ਨੋਇਡਾ ਵਿੱਚ ਹੈ ਅਤੇ ਆਈ ਏ ਐਸ, ਪੀ ਸੀ ਐਸ ਹਾਊਸ ਬਿਲਡਿੰਗ ਸੁਸਾਇਟੀ ਵਿੱਚ ਦੋ ਕਨਾਲ ਦਾ ਪਲਾਟ ਹੈ। ਰਿਟਰਨਾਂ ਵਿੱਚ ਇਹ ਦਿਖਾਇਆ ਗਿਆ ਹੈ ਕਿ ਬਹੁਤੀ ਜ਼ਮੀਨ ਤੇ ਕਾਰੋਬਾਰ ਵਿਰਸੇ ਵਿੱਚ ਮਿਲੇ। ਫਲੈਟ ਤੇ ਪਲਾਟ ਉਨ੍ਹਾਂ ਨੇ ਹੋਰ ਜਾਇਦਾਦਾਂ ਵੇਚ ਕੇ ਖਰੀਦੇ।
ਵਿੱਤ ਕਮਿਸ਼ਨਰ (ਕਰ ਤੇ ਆਬਕਾਰੀ) ਸ਼ਿਵਿੰਦਰ ਸਿੰਘ ਬਰਾੜ ਵੀ ਕਾਫੀ ਮਾਲਦਾਰ ਹਨ। ਉਨ੍ਹਾਂ ਨੂੰ ਮਿਲੀ ਜੱਦੀ ਜਾਇਦਾਦ ਤੋਂ ਇਲਾਵਾ ਉਨ੍ਹਾਂ ਕੋਲ ਦਿੱਲੀ ਵਿੱਚ ਦੋ ਘਰ ਹਨ, ਦਿੱਲੀ ਵਿੱਚ ਹੀ ਇੱਕ ਕਮਰਸ਼ਲ ਫਲੈਟ ਹੈ, ਪੰਜਾਬ ਰਾਜ ਆਈ ਏ ਐਸ ਕੋਆਪੇਰਟਿਵ ਸੁਸਾਇਟੀ ਚੰਡੀਗੜ੍ਹ ਵਿੱਚ ਘਰ ਹੈ, ਕਾਂਸਲ ਤੇ ਗਿੱਦੜਬਾਹਾ ਵਿੱਚ ਜ਼ਰਾਇਤੀ ਜ਼ਮੀਨਾਂ ਹਨ ਅਤੇ ਗਿੱਦੜਬਾਹਾ ਵਿੱਚ ਇੱਕ ਗੋਦਾਮ ਹੈ।
ਕਈ ਅਫਸਰਾਂ ਨੂੰ ਜਾਇਦਾਦਾਂ ਸਰਕਾਰੀ ਏਜੰਸੀਆਂ ਨੇ ‘ਅਲਾਟ’ ਕੀਤੀਆਂ, ਕਈਆਂ ਨੇ ਇਹ ‘ਅਖਤਿਆਰੀ’ ਕੋਟਿਆਂ ਰਾਹੀਂ ਹਾਸਲ ਕੀਤੀਆਂ ਤੇ ਕਈਆਂ ‘ਤੇ ਕਿਸਮਤ ਇਸ ਹੱਦ ਤੱਕ ‘ਮਿਹਰਬਾਨ’ ਰਹੀ ਕਿ ਹਰ ਵਾਰ ਡਰਾਅ ਸਮੇਂ ਉਨ੍ਹਾਂ ਦੀ ਹੀ ‘ਲਾਟਰੀ’ ਨਿਕਲਦੀ ਰਹੀ। ਬਹੁਤਿਆਂ ਦੀਆਂ ਜਾਇਦਾਦਾਂ ਚੰਡੀਗੜ੍ਹ ਤੇ ਇਸ ਦੇ ਆਸ ਪਾਸ ਹਨ। ਕਮਾਲ ਦੀ ਗੱਲ ਹੈ ਕਿ ਕਈ ਅਫਸਰਾਂ ਨੂੰ ਜਾਇਦਾਦਾਂ ਮਾਰਕੀਟ ਭਾਅ ਤੋਂ ਕਿਸੇ ਸਸਤੇ ਭਾਅ ‘ਤੇ ਮਿਲ ਗਈਆਂ।
ਦੂਜੇ ਪਾਸੇ ਕੁਝ ਅਫਸਰ ਅਜਿਹੇ ਵੀ ਹਨ, ਜਿਨ੍ਹਾਂ ਦੀਆਂ ਰਿਟਰਨਾਂ ਮੁਤਾਬਕ ਉਨ੍ਹਾਂ ਕੋਲ ਕੁਝ ਵੀ ਨਹੀਂ। ਇਨ੍ਹਾਂ ਵਿੱਚ ਵਿਜੈ ਕੁਮਾਰ ਜੰਜੂਆ ਸ਼ਾਮਲ ਹੈ, ਜਿਸ ‘ਤੇ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਮੰਗਣ ਦਾ ਕੇਸ ਚਲਾਇਆ ਜਾ ਰਿਹਾ ਹੈ। ਬਿਨਾਂ ਕੋਈ ਜਾਇਦਾਦ ਵਾਲੇ ਕੁਝ ਹੋਰ ਅਫਸਰ ਹਨ, ਸੁੰਦਰਮ ਕ੍ਰਿਸ਼ਨ, ਵਿਵੇਕ ਪ੍ਰਤਾਪ ਸਿੰਘ, ਰਜਤ ਅਗਰਵਾਲ ਮਨੀਸ਼ਾ ਤ੍ਰਿਘਾਟੀਆ, ਅਜੈ ਸ਼ਰਮਾ, ਪ੍ਰਦੀਪ ਅਗਰਵਾਲ ਅਤੇ ਮਨਜੀਤ ਸਿੰਘ।

