Wednesday, 22 February 2012, 5:48 PM Toronto Time

ਅਮਰੀਕਾ, ਇੰਗਲੈਂਡ ਨੇ ਹਮਲੇ ਡਰੋਂ ਯੀਮਨ ਸਥਿਤ ਅੰਬੈਸੀਆਂ ਕੀਤੀਆਂ ਬੰਦ

1 Star2 Stars3 Stars4 Stars5 Stars (No Ratings Yet)
Loading ... Loading ...

On 8 January 2010 in ਕੈਨੇਡਾ

ਪੰਜਾਬ ਸਟਾਰ-ਅਮਰੀਕਾ ਅਤੇ ਬਰਤਾਨੀਆਂ ਨੇ ਯੀਮਨ ਸਥਿਤ ਆਪਣੀਆਂ ਅੰਬੈਸੀਆਂ ਨੂੰ ਸੁਰੱਖਿਆ ਦੇ ਖ਼ਤਰੇ ਨੂੰ ਭਾਂਪਦਿਆਂ ਬੰਦ ਕਰ ਦਿੱਤਾ ਹੈ। ਨਾਲ਼ ਹੀ ਦੋਵਾਂ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਯੀਮਨ ਸਰਕਾਰ ਨੂੰ ਅਲ ਕਾਇਦਾ ਨਾਲ਼ ਲੜਨ ਲਈ ਵਿੱਤੀ ਮੱਦਦ ਦੇਣਗੇ। ਰਾਸ਼ਟਰਪਤੀ ਓਬਾਮਾ ਦੇ ਸੁਰੱਖਿਆ ਸਲਾਹਕਾਰ ਜੌਹਨ ਬਰੈਨਨ ਨੇ ਦੱਸਿਆ ਕਿ ਅਲਕਾਇਦਾ ਵੱਲੋਂ ਦਿੱਤੀ ਗਈ ਧਮਕੀ ਦੇ ਮੱਦੇ ਨਜ਼ਰ ਅਮਰੀਕੀ  ਪ੍ਰਸਾਸ਼ਨ ਨੇ ਯੀਮਨ ਦੀ ਰਾਜਧਾਨੀ ਸਾਨਾ ਸਥਿਤ ਆਪਣੀ ਅੰਬੈਸੀ ਨੂੰ ਬੰਦ ਕਰ ਦਿੱਤਾ ਹੈ। ਅੰਬੈਸੀ ਦੀ ਵੈੱਬਸਾਈਟ ਤੇ ਇਹ ਸੂਚਨਾ ਦਿੱਤੀ ਗਈ ਹੈ ਕਿ ਅੰਬੈਸੀ ਤੇ 2008 ਵਿੱਚ ਵੀ ਦੋ ਵਾਰ ਹਮਲਾ ਹੋ ਚੁੱਕਾ ਹੈ ਅਤੇ ਹੁਣ ਯੀਮਨ ਦੇ ਸਥਾਨਕ ਅਲ ਕਾਇਦਾ ਗਰੁੱਪ ਵੱਲੋਂ ਦਿੱਤੀ ਗਈ ਧਮਕੀ ਦੇ ਮੱਦੇਨਜ਼ਰ ਅੰਬੈਸੀ ਨੂੰ ਬੰਦ ਕਰ ਦਿੱਤਾ ਗਿਆ ਹੈ।
ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਅਲ ਕਾਇਦਾ ਦੇ ਹਮਲੇ ਦੇ ਡਰੋਂ ਸਾਨਾ ਸਥਿਤ ਆਪਣੀ ਅੰਬੈਸੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਨਿੱਚਰਵਾਰ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੱਸਿਆ ਸੀ ਕਿ ਡੀਟਰਾਇਟ ਵਿੱਚ ਬੰਬ ਨੂੰ ਉਡਾਉਣ ਦੀ ਕੋਸਿ਼ਸ਼ ਕਰਨ ਵਾਲਾ ਉਮਰ ਫਾਰੂਕ ਯੀਮਨ ਦੇ ਸਥਾਨਕ ਅੱਤਵਾਦੀ ਗਰੁੱਪ ਦਾ ਸਰਗਨਾ ਹੈ। ਇਸਦੇ ਜਵਾਬ ਵਿੱਚ ਓਬਾਮਾ ਨੇ ਕਿਹਾ ਕਿ ਅਮਰੀਕੀ ਸਰਕਾਰ ਯੀਮਨ ਸਰਕਾਰ ਦੀ ਮੱਦਦ ਵਧਾਉਣ ਜਾ ਰਿਹਾ ਹੈ ਜੋ ਲਗਾਤਾਰ ਸ਼ਕਤੀਸ਼ਾਲੀ ਹੋ ਰਹੇ ਅੱਤਵਾਦੀ ਗਰੁੱਪ ਨਾਲ਼ ਜੂਝ ਰਿਹਾ ਹੈ।
ਲੰਘੀ ਜਨਵਰੀ ਸਾਊਦੀ ਅਰਬ ਦੇ ਅਲਕਾਇਦਾ ਗਰੁੱਪ ਨੇ ਐਲਾਨ ਕੀਤਾ ਸੀ ਕਿ ਉਹ ਯੀਮਨ ਦੇ ਸਰਹੱਦ ਦੇ ਨੇੜੇ ਫਿਰ ਤੋਂ ਸਰਗਰਮ ਹੋ ਰਹੇ ਹਨ। ਇਹ ਉਦੋਂ ਵਾਪਰਿਆ ਸੀ ਜਦੋਂ ਸਾਊਦੀ ਅਰਬ ਸਰਕਾਰ ਨੇ ਅਲ ਕਾਇਦਾ ਨੂੰ ਖਦੇੜ ਦਿੱਤਾ ਸੀ। ਯੀਮਨ ਵਿੱਚ ਅੰਦਰੂਨੀ ਕਲੇਸ਼ਾਂ ਦੇ ਚੱਲਦਿਆਂ ਸਰਕਾਰ ਨੂੰ ਅਜਿਹੇ ਗਰੁੱਪਾਂ ਨਾਲ਼ ਲੜਨ ਵਿੱਚ ਵੱਡੀ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਡਰ ਹੈ ਕਿ ਸੋਮਾਲੀਆ ਦੀ ਤਰ੍ਹਾਂ ਯੀਮਨ ਵਿੱਚ ਵੀ ਕਿਤੇ ਸਿਵਲ ਵਾਰ ਨਾਂ ਸ਼ੁਰੂ ਹੋ ਜਾਵੇ।
ਜਦੋਂ ਤੋਂ ਅਮਰੀਕਨ ਅਧਿਕਾਰੀਆਂ ਨੇ ਕ੍ਰਿਸਮਿਸ ਵਾਲੇ ਦਿਨ ਜਹਾਜ਼ ਨੂੰ ਉਡਾਉਣ ਵਾਲੇ ਦੇ ਸਬੰਧ ਯੀਮਨ ਗਰੁੱਪ ਨਾਲ਼ ਦੱਸੇ ਹਨ ਤਾਂ ਓਬਾਮਾ ਪ੍ਰਸਾਸ਼ਨ ਨੇ ਯੀਮਨ 2009 ਵਿੱਚ ਦਿੱਤੀ ਗਈ 67 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਨੂੰ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਜਨਰਲ ਡੇਵਿਡ ਪੈਟਰੇ ਨੇ ਸਨਿੱਚਰਵਾਰ ਨੂੰ ਯੀਮਨ ਦੇ ਰਾਸ਼ਟਰਪਤੀ ਨਾਲ਼ ਮੁਲਾਕਾਤ ਕਰਕੇ ਅੱਤਵਾਦੀਆਂ ਨਾਲ਼ ਲੜਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਅੰਬੈਸੀ ਨੂੰ ਉਸੇ ਦਿਨ ਹੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਿਨ ਇੰਗਲੈਂਡ ਨੇ ਅਜਿਹਾ ਕਰਨ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਗਿਆ ਹੈ ਕਿ ਯੀਮਨ ਵਿੱਚ ਅੱਤਵਾਦੀ ਵਿਰੋਧੀ ਪੁਲਿਸ ਫੋਰਸ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇੰਗਲੈਂਡ ਦੀ ਸਰਕਾਰ 28 ਜਨਵਰੀ ਨੂੰ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਵੀ ਅਯੋਜਨ ਕਰਨ ਜਾ ਰਹੀ ਹੈ ਜਿਸ ਵਿੱਚ ਯੀਮਨ ਵਿੱਚ ਅੱਤਵਾਦੀਆਂ ਨੂੰ ਨਾਲ਼ ਲੜਨ ਲਈ ਯੋਜਨਾ ਤੇ ਵਿਚਾਰ ਕੀਤਾ ਜਾਵੇਗਾ।
ਅਮਰੀਕਨ ਅਧਿਕਾਰੀਆਂ ਨੇ ਇੰਟੈਲੀਜੈਂਸ ਨੂੰ ਯੀਮਨ ਵਿੱਚ ਚੱਲ ਰਹੇ ਕਈ ਅੱਤਵਾਦੀ ਉਪਰੇਸ਼ਨਾਂ ਦੀ ਜਾਣਕਾਰੀ ਦਿੱਤੀ। ਯੀਮਨ ਵਿੱਚ ਅਮਰੀਕੀ ਫੌਜ ਜਾਂ ਜੈੱਟ ਤਾਇਨਾਤ ਨਹੀਂ ਹਨ ਪਰ ਅਮਰੀਕਾ ਨੇ ਯੀਮਨ ਸਰਕਾਰ ਨੂੰ ਹੈਲੀਕੌਪਟਰ ਅਤੇ ਹੋਰ ਫੌਜੀ ਸਮਾਨ ਖਰੀਦਣ ਲਈ ਪੈਸਾ ਜ਼ਰੂਰ ਦਿੱਤਾ ਹੈ। ਸ਼ੁੱਕਰਵਾਰ ਨੂੰ ਯੀਮਨ ਦੇ ਰਾਸ਼ਟਰਪਤੀ ਅਲੀ ਸਲੇਹ ਨੇ ਸੈਂਕੜੇ ਫੌਜੀ ਉਹਨਾਂ ਸੂਬਿਆਂ ਵਿੱਚ ਭੇਜੇ ਹਨ ਜਿੱਥੇ ਅਲ ਕਾਇਦਾ ਦੇ ਟਿਕਾਣੇ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!