Saturday, 4 February 2012, 9:33 PM Toronto Time

ਇਸ ਵਰ੍ਹੇ ਵੀ ਅਜੇ ਸੰਭਲ ਕੇ ਚਲਣ ਦੀ ਲੋੜ

1 Star2 Stars3 Stars4 Stars5 Stars (No Ratings Yet)
Loading ... Loading ...

On 8 January 2010 in ਸੰਪਾਦਕੀ


ਸਾਲ 2009 ਸਾਡੇ ਤੋਂ ਵਿਦਾ ਲੈ ਚੁੱਕਿਆ ਹੈ, ਪਿਛਲੇ ਸਾਲ ਵਿੱਚ ਬਹੁਤ ਕੁੱਝ ਸਾਨੂੰ ਦੇਖਣ ਅਤੇ ਹੰਢਾਉਣ ਨੂੰ ਮਿਲਿਆ। ਸਾਲ 2009 ਦੀਆਂ ਸਭ ਤੋਂ ਅਭੁੱਲ ਯਾਦ ਹੈ ਭਾਰੀ ਆਰਥਿਕ ਮੰਦਵਾੜਾ, ਇਸ ਮੰਦਵਾੜੇ ਕਰਕੇ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ। ਦੁਨੀਆ ਭਰ ਵਿੱਚ ਲੋਕ ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਕਨੇਡਾ ਦੀ ਗੱਲ ਕਰੀਏ ਤਾਂ 1930 ਦੇ ਆਰਥਿਕ ਮੰਦਵਾੜੇ ਤੋਂ ਬਾਅਦ ਇਸ ਨੂੰ ਵੱਡਾ ਆਰਥਿਕ ਮੰਦਵਾੜਾ ਦੱਸਿਆ ਜਾ ਰਿਹਾ ਹੈ। ਸੋ ਪਿਛਲੇ ਸਾਲ ਦੀ ਅੰਤਲੇ ਮਹੀਨਿਆਂ ਵਿੱਚ ਆਰਥਿਕ ਮਾਹਿਰਾਂ ਵਲੋਂ ਕਈ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਸਨ। ਕਿ ਸਾਲ 2010 ਵਿੱਚ ਕਨੇਡਾ ਦੀ ਆਰਥਿਕਤਾ ਵਿੱਚ ਸੁਧਾਰ ਆ ਜਾਵੇਗਾ। ਇਸੇ ਤਰ੍ਹਾਂ ਸਮੇਂ ਸਿਰ ਬੇਰੁਜ਼ਗਾਰੀ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਹਨ ਕਦੇ ਘੱਟ ਕਦੇ ਵੱਧ। ਆਰਥਿਕ ਮਾਹਿਰਾਂ ਵਲੋਂ ਆਪਣੇ ਆਪਣੇ ਹਿਸਾਬ ਨਾਲ ਆਰਥਿਕਤਾ ਮਾਪਣ ਦੀ ਕੋਸਿ਼ਸ਼ ਕੀਤੀ ਗਈ। ਪਿਛਲੇ ਸਾਲ ਮੰਦਵਾੜੇ ਨੂੰ ਦੇਖਦੇ ਹੋਏ ਬੈਂਕ ਆਫ਼ ਕਨੇਡਾ ਨੇ ਵਿਆਜ ਦਰ ਰਿਕਾਰਡ ਤੋੜ ਹੇਠਾਂ ਸੁੱਟ ਦਿੱਤਾ ਸੀ। ਅਤੇ ਇਸ ਸਾਲ ਦੇ ਵਿੱਚ ਵੀ ਵਿਆਜ ਦਰ ਵਧਾਉਣ ਬਾਰੇ ਅਜੇ ਤੱਕ ਕੁੱਝ ਨਹੀਂ ਕਿਹਾ ਗਿਆ। ਹੁਣ ਸਾਲ 2010 ਸਾਡੇ ਨਾਲ ਹੈ ਪਿਛਲੇ ਸਾਲ ਦੀਆਂ ਕਈ ਅਸਹਿ ਯਾਦਾਂ ਹੌਲੀ ਹੌਲੀ ਸਾਡੀਆਂ ਯਾਦਾਂ ਦੀ ਸਕਰੀਨ ਤੋਂ ਮਿਟ ਜਾਣਗੀਆਂ। ਇਸ ਸੰਪਾਦਕੀ ਵਿੱਚ ਅਸੀਂ ਆਰਥਿਕ ਮੰਦਵਾੜੇ ਵਾਰੇ ਆਰਥਿਕ ਮਾਹਿਰਾਂ ਦੀ ਰਾਏ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸਿ਼ਸ਼ ਕਰਾਂਗੇ ਕਿ ਇਸ ਸਾਲ ਵਿੱਚ ਆਰਥਿਕਤਾ ਵਿੱਚ ਕਿੰਨਾ ਕੁ ਸੁਧਾਰ ਆਉਣ ਦੀ ਉਮੀਦ ਹੈ। ਪਿਛਲੇ ਸਾਲ ਦੇ ਅੰਤਲੇ ਦਿਨਾਂ ਵਿੱਚ ਵੀ ਵੱਖ ਵੱਖ ਬੈਂਕਾਂ ਦੇ ਆਰਥਿਕ ਮਾਹਿਰਾਂ ਨੇ ਆਪਣੇ ਵਲੋਂ ਨਵੇਂ ਸਾਲ ਵਿੱਚ ਆਰਥਿਕਤਾ ਵਿੱਚ ਸੁਧਾਰ ਬਾਰੇ ਆਪਣੇ ਵਿਚਾਰ ਦਿੱਤੇ ਹਨ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2010 ਵਿੱਚ ਦੁਨੀਆ ਦੀ ਆਰਥਿਕਤਾ 4% ਦੇ ਹਿਸਾਬ ਨਾਲ ਫੈਲੇਗੀ ਭਾਵ ਤਰੱਕੀ ਕਰੇਗੀ (ਜਦਕਿ ਭਾਰਤ ਦੀ ਆਰਥਿਕਤਾ 7-8% ਦੇ ਹਿਸਾਬ ਨਾਲ ਤਰੱਕੀ ਕਰੇਗੀ) ਕਨੇਡੀਅਨ ਆਰਥਿਕਤਾ ਸਿਰਫ਼ 2.7% ਦੇ ਹਿਸਾਬ ਨਾਲ ਤਰੱਕੀ ਕਰੇਗੀ। ਜਿਸਦਾ ਮਤਲਬ ਹੈ ਕਿ ਇੱਕ ਆਮ ਕਨੇਡੀਅਨ ਨੂੰ ਅਰਥਚਾਰੇ ਦੀ ਤਰੱਕੀ ਵਿੱਚ ਕੋਈ ਬਹੁਤਾ ਫ਼ਰਕ ਮਹਿਸੂਸ ਨਹੀਂ ਹੋਵੇਗਾ। ਇਸੇ ਤਰ੍ਹਾਂ ਅਮਰੀਕਾ ਜਿਸ ਦੇ ਅਰਥਚਾਰੇ ਨਾਲ ਸਾਡਾ ਅਰਥਚਾਰਾ ਇੱਕ ਤਰ੍ਹਾਂ ਨਾਲ ਬੱਝਿਆ ਹੋਇਆ ਹੈ ਉਸ ਵਿੱਚ ਵੀ 2.7% ਦੇ ਕਰੀਬ ਹੀ ਤਰੱਕੀ ਹੋਵੇਗੀ। ਨਵੇਂ ਸਾਲ ਦੇ ਚੜ੍ਹਦਿਆਂ ਖ਼ਬਰ ਕੋਈ ਬਹੁਤੀ ਚੰਗੀ ਨਹੀਂ। ਪਰ ਡਰਨ ਵਾਲੀ ਕੋਈ ਗੱਲ ਨਹੀਂ ਅੱਗੇ ਸਮਾਂ ਵਧੀਆ ਹੀ ਆਉਣਾ ਹੈ।
ਕਨੇਡਾ ਦੀ ਆਰਥਿਕਤਾ ਅਮਰੀਕਾ ਦੀ ਆਰਥਿਕਤਾ ‘ਤੇ ਕਾਫ਼ੀ ਨਿਰਭਰ ਕਰਦੀ ਹੈ ਇਸ ਲਈ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਸੈਕਟਰਾਂ ਵਿੱਚ ਅਮਰੀਕਾ ਕਨੇਡਾ ਨਾਲੋਂ ਅੱਗੇ ਰਹੇਗਾ ਜਿਵੇਂ ਬੇਰੁਜ਼ਗਾਰੀ ਦਰ ਅਮਰੀਕਾ ਵਿੱਚ ਕਨੇਡਾ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਘਟੇਗੀ। ਕਿਊਂਕਿ ਅਮਰੀਕਾ ਵਿੱਚ 70 ਲੱਖ ਦੇ ਕਰੀਬ ਲੋਕ ਬੇਰੁਜ਼ਗਾਰ ਹੋਏ ਸਨ। ਕਨੇਡਾ ਵਿੱਚ ਸਿਰਫ਼ 414,000। ਕਨੇਡਾ ਵਿੱਚ ਵੀ ਰੋਜ਼ਗਾਰ ਦੇ ਸਾਧਨ ਵਧਣਗੇ ਪਰ ਉਨ੍ਹਾਂ ਦਾ ਬਹੁਤ ਅਸਰ ਦੇਖਣ ਨੂੰ ਨਹੀਂ ਮਿਲੇਗਾ। ਇੱਕ ਆਮ ਕਨੇਡੀਅਨ ਲਈ ਇਹ ਖ਼ਬਰ ਕੋਈ ਬਹੁਤੀ ਚੰਗੀ ਨਹੀਂ ਕਿ ਸਾਲ 2010 ਵਿੱਚ ਤਨਖ਼ਾਹਾਂ ਵਿੱਚ ਕੋਈ ਬਹੁਤਾ ਵਾਧਾ ਹੋਣ ਦੀ ਆਸ ਨਹੀਂ ਹੈ। ਹਾਲ ਦੀ ਘੜੀ ਤਾਂ ਇਹ ਹਾਲਾਤ ਹਨ ਕਿ ਮੌਜੂਦਾ ਨੌਕਰੀ ਚਲਦੀ ਰਹੇ ਇਹੀ ਬਹੁਤ ਹੈ। ਮਾਹਿਰਾਂ ਦਾ ਕਹਿਣਾ ਹੈ 2010 ਵਿੱਚ ਘਰਾਂ ਦੀ ਮਾਰਕੀਟ ਗਰਮ ਰਹਿਣ ਦੀ ਪੂਰੀ ਸੰਭਾਵਨਾ ਹੈ। ਪਰ ਅਸਲ ਗੱਲ ਇਹ ਹੈ ਕਿ ਕਨੇਡੀਅਨ ਘਰਾਂ ਦੀ ਮਾਰਕੀਟ ਭਾਵੇਂ ਸਾਲ 2010 ਵਿੱਚ ਬਹੁਤ ਗਰਮ ਰਹਿਣੀ ਹੈ। ਆਰਥਿਕਤਾ ਵਿੱਚ ਕੋਈ ਬਹੁਤੀ ਖ਼ਾਸ ਤਰੱਕੀ ਨਾ ਹੋਣ ਕਰਕੇ ਮਾਹਿਰਾਂ ਨੇ ਆਮ ਲੋਕਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਆਪਣੇ ਪੈਸੇ ਦਾ ਸੋਚ ਸਮਝ ਕੇ ਇਸਤੇਮਾਲ ਕਰਨ ਅਤੇ ਕਰਜ਼ਾ ਸੋਚ ਵਿਚਾਰ ਕੇ ਚੁੱਕਣ। ਅਮਰੀਕਾ ਵਿੱਚ  ਆਰਥਿਕ ਮੰਦਵਾੜੇ ਅਤੇ ਬੈਂਕਾਂ ਦੇ ਡੁੱਬਣ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਲੋਕਾਂ ਨੇ ਵੱਡੇ ਵੱਡੇ ਕਰਜ਼ੇ ਲਏ ਹੋਏ ਸਨ, ਘਰਾਂ ‘ਤੇ ਮਹਿੰਗੀਆਂ ਮੋਰਗੇਜਾਂ ਸਨ। ਇੱਕ ਦਮ ਨੌਕਰੀਆਂ ਦੇ ਖੁੱਸਣ ਕਾਰਨ ਲੋਕਾਂ ਕੋਲ ਕਿਸ਼ਤਾਂ ਦੇਣ ਲਈ ਪੈਸੇ ਨਾ ਰਹੇ। ਬੈਂਕਾਂ ਦਾ ਪੈਸਾ ਕਰਜ਼ਾਈਆਂ ਕੋਲ ਫਸ ਗਿਆ ਅਤੇ ਅਮਰੀਕਾ ਦੀਆਂ ਕਈ ਵੱਡੀਆਂ ਬੈਂਕਾਂ ਡੁੱਬ ਗਈਆਂ। ਇਸੇ ਕਨੇਡੀਅਨ ਆਰਥਿਕ ਮਾਹਿਰ ਵਲੋਂ ਆਮ ਕਨੇਡੀਅਨ ਨੂੰ ਇਹ ਸਲਾਹ ਹੈ ਕਿ ਆਪਣੀ ਆਮਦਨ ਅਤੇ ਆਪਣੇ ਕਰਜਿ਼ਆਂ ਨੂੰ ਸੰਤੁਲਿਤ ਕਰਕੇ ਰੱਖਣ। ਕਿਊਂਕਿ ਹੁਣ ਇੱਥੇ ਵੀ ਇਹ ਹਾਲਾਤ ਹਨ ਕਿ ਘੱਟ ਵਿਆਜ ਦਰ ਕਰਕੇ ਲੋਕ ਵੱਡੇ ਘਰ ਖਰੀਦ ਰਹੇ ਹਨ। ਵੱਡੇ ਕਰਜ਼ੇ ਚੁੱਕ ਰਹੇ ਹਨ। ਜੇਕਰ ਤਨਖ਼ਾਹਾਂ ਵਿੱਚ ਵਾਧਾ ਨਾ ਹੋਇਆ ਅਤੇ ਵਿਆਜ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਇੱਥੇ ਵੀ ਅਮਰੀਕਾ ਵਰਗੇ ਹਾਲਾਤ ਬਣ ਸਕਦੇ ਹਨ ਆਮ ਆਦਮੀ ਦੇ ਵੀ ਅਤੇ ਬੈਂਕਾਂ ਦੇ ਵੀ। ਕਿਊਂਕਿ ਦੇਖਣ ਵਿੱਚ ਆਇਆ ਹੈ ਕਿ ਪਿਛਲੇ ਦੋ ਤਿੰਨ ਮਹੀਨਿਆਂ ਵਿੱਚ ਬੈਂਕਰਪਸੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਪਿਛਲੇ ਸਾਲ ਜੁਲਾਈ ਤੋਂ ਸਤੰਬਰ ਤੱਕ ਬੈਂਕਰਪਸੀਆਂ ਵਿੱਚ 41% ਵਾਧਾ ਹੋਇਆ।
ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸ ਸਾਲ ਵਿੱਚ ਬਹੁਤਾ ਕੁੱਝ ਆਪਣੀ ਪਹਿਲੀ ਵਾਲੀ ਗਤੀ ‘ਤੇ ਆ ਜਾਵੇਗਾ। ਪਰ ਫਿਰ ਵੀ ਇਹ ਸਾਲ ਬਹੁਤ ਸੋਚ ਸਮਝ ਕੇ ਕਦਮ ਪੁੱਟਣ ਵਾਲਾ ਹੋਵੇਗਾ। ਸਰਕਾਰੀ ਆਰਥਿਕ ਪੈਕੇਜ ਅਤੇ ਘਟ ਵਿਆਜ ਦਰ ਭਾਵੇਂ ਇਸ ਸਾਲ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਸਹਾਈ ਹੋਣਗੇ। ਪਰ ਕਿਊਂਕਿ ਇਸ ਸਾਲ ਵਿੱਚ ਸਰਕਾਰ ਵਲੋਂ ਕੋਈ ਨਵੀਂ ਛੋਟ ਨਹੀਂ ਦਿੱਤੀ ਜਾਣੀ ਇਸ ਲਈ ਇੱਕ ਆਮ ਸ਼ਹਿਰੀ ਲਈ ਇਹ ਬਹੁਤ ਚੁਣੌਤੀ ਦੀ ਘੜੀ ਹੈ। ਸਾਡਾ ਸੂਬਾ ਉਨਟੈਰੀਓ ਇਸ ਆਰਥਿਕ ਮੰਦਵਾੜੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਇਸ ਲਈ ਇੱਥੇ ਮੰਦਵਾੜੇ ਵਿੱਚੋਂ ਬਾਹਰ ਨਿਕਲਣ ਨੂੰ ਸਮਾਂ ਵੀ ਕੁੱਝ ਵਧ ਲੱਗੇਗਾ, ਸਰਕਾਰ ਕੋਲ ਖ਼ਰਚਣ ਲਈ ਵਧੇਰੇ ਪੈਸੇ ਨਹੀਂ ਹਨ। ਇਸ ਲਈ ਸਰਕਾਰੀ ਅਮਾਨਤ ਵੇਚਣ ਦੀਆਂ ਗੱਲ ਚੱਲ ਰਹੀਆਂ ਹਨ। ਇਸ ਲਈ ਇੱਕ ਆਮ ਆਦਮੀ ਲਈ ਇਹ ਸਮਾਂ ਬੜਾ ਸੋਚ ਵਿਚਾਰ ਕੇ ਚਲਣ ਵਾਲਾ ਹੈ। ਬਿਨਾ ਸੱਕ ਕਨੇਡਾ ਲਈ ਸਾਲ 2010 ਬਹੁਤ ਅਹਿਮੀਅਤ ਵਾਲਾ ਵਰ੍ਹਾ ਹੈ ਇਸ ਸਾਲ ਅਗਲੇ ਮਹੀਨੇ ਓਲੰਪਿਕਸ ਹੋ ਰਹੀਆਂ ਹਨ ਇਸੇ ਸਾਲ ਜੀ-8 ਅਤੇ ਜੀ-20 ਸੰਮੇਲਨ ਕਨੇਡਾ ਵਿੱਚ ਹੋਣੇ ਹਨ ਇਹ ਦੋਨੇਂ ਸੰਮੇਲਨ ਉਨਟੈਰੀਓ ਵਿੱਚ ਹੋਣੇ ਹਨ ਇੱਕ ਮਸਕੋਕਾ ਇਲਾਕੇ ਵਿੱਚ ਅਤੇ ਦੂਜਾ ਟੋਰਾਂਟੋ ਵਿੱਚ ਹੋਵੇਗਾ ਇਹ ਉਨਟੈਰੀਓ ਸੂਬੇ ਲਈ ਵਧੀਆ ਸ਼ਗਨ ਹੈ। ਨੌਰਥ ਅਮੈਰਿਕਨ ਲੀਡਰਜ਼ ਸਮਿਟ ਕਨੇਡਾ ਵਿੱਚ ਇਸੇ ਸਾਲ ਹੋਣਾ ਹੈ। ਇਨ੍ਹਾਂ ਨਾਲ ਕਨੇਡਾ ਦੀ ਆਰਥਿਕਤਾ ਨੂੰ ਬਹੁਤ ਹੁਲਾਰਾ ਮਿਲਣਾ ਹੈ। ਭਾਵੇਂ ਸਾਲ 2010 ਵਧੀਆ ਰਹੇਗਾ, ਪਰ ਇੱਕ ਆਮ ਆਦਮੀ ਲਈ ਅਜੇ ਵੀ ਸਮਾਂ ਜ਼ਰਾ ਸੰਭਲ ਕੇ ਚੱਲਣ ਵਾਲਾ ਹੈ।

Gursimrat Singh Grewal
Editor

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!