ਕੈਪਟਨ ਅਮਰਿੰਦਰ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦੈ: ਭੱਠਲ
On 3 February 2010 in ਸੰਪਾਦਕੀ
ਲਹਿਰਾ ਗਾਗਾ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਫਿਰ ਕਿਹਾ ਹੈ ਕਿ “ਕਾਂਗਰਸ ਪਾਰਟੀ ਨੂੰ ਵਿਹਲੇ ਫਿਰਦੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਵਿੱਚ ‘ਐਡਜਸਟ’ ਕਰਨਾ ਚਾਹੀਦਾ ਹੈ, ਕਿਉਂਕਿ ਉਹ ‘ਫਾਈਵ ਸਟਾਰ ਕਲਚਰ’ ਦੇ ਪੁਰਾਣੇ ਸ਼ੌਕੀਨ ਹਨ। ਉਨ੍ਹਾਂ ਨੂੁੰ ਰਾਜ ਸਭਾ ਦਾ ਮੈਂਬਰ ਬਣਾ ਦੇਣਾ ਚਾਹੀਦਾ ਹੈ।” ਇਥੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਰਾਜ ਸਭਾ ‘ਚ ਭੇਜਣ ਸਬੰਧੀ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿਖਾਉਂਦਿਆਂ ਕਿਹਾ ਕਿ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਬਾਕਾਇਦਾ ਜ਼ਿੰਮੇਵਾਰੀ ਦਿੱਤੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਵਿਹਲੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਬੇਸ਼ੱਕ ਉਹ ਦਾਅਵੇਦਾਰ ਨਹੀਂ ਹਨ, ਪਰ ਜੇ ਚੋਣਾਂ ਹੁੰਦੀਆਂ ਹਨ ਤਾਂ ਉਹ ਹਰ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਉਹ ਕਦੇ ਆਪਣੇ ਤੋਂ ਉੱਚਾ ਉਠ ਕੇ ਵੀ ਸੋਚਣ। ਸਾਨੂੰ ਕਿੰਗ ਬਣਨ ਦੀ ਥਾਂ ਕਿੰਗ ਮੇਕਰ ਬਣਨ ਦੀ ਸੋਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਹੁਦੇ ਦੀ ਗਰਜ ਨਾਲ ਕੰਮ ਦੀ ਥਾਂ ਕਾਂਗਰਸ ਦਾ ਸਾਧਾਰਨ ਮੈਂਬਰ ਬਣ ਕੇ ਦਿਖਾਉਣਾ ਹੀ ਵੱਡੀ ਗੱਲ ਹੈ।