Saturday, 4 February 2012, 9:25 PM Toronto Time

ਪੰਥਕ ਵਿਦਵਾਨਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਫੈਸਲੇ ਤੋਂ ਚਿੰਤਾ

1 Star2 Stars3 Stars4 Stars5 Stars (No Ratings Yet)
Loading ... Loading ...

On 3 February 2010 in ਸੰਪਾਦਕੀ


ਅੰਮ੍ਰਿਤਸਰ
ਸਿੱਖ ਵਿਦਵਾਨਾਂ ਤੇ ਚਿੰਤਕਾਂ ਨੇ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਕਾਰਵਾਈ ਨੂੰ ਕੌਮ ਲਈ ਮੰਦ-ਭਾਗੀ ਤੇ ਪੰਥ ਵਿੱਚ ਦੁਫਾੜ ਪਾਉਣ ਵਾਲੀ ਕਰਾਰ ਦਿੱਤਾ ਹੈ। ਉੱਘੇ ਵਿਦਵਾਨ ਡਾ. ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੌਮ ਲਈ ਇਹ ਬਦਕਿਸਮਤੀ ਵਾਲਾ ਫੈਸਲਾ ਹੈ, ਜਿਹੜਾ ਪੰਥ ‘ਤੇ ਮਾੜਾ ਪ੍ਰਭਾਵ ਪਾਵੇਗਾ। ਇਹ ਗੱਲ ਵਿਚਾਰਨ ਵਾਲੀ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗੰ੍ਰਥ ਦਾ ਪ੍ਰਕਾਸ਼ ਕਰਦੇ ਹਨ ਤੇ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ, ਕੀ ਉਨ੍ਹਾਂ ਵੱਲੋਂ ਲਏ ਗਏ ਅਜਿਹੇ ਫੈਸਲੇ ਪੰਥ ਪ੍ਰਵਾਨ ਕਰੇਗਾ? ਜਿਹੜੇ ਗੁਰੂ ਸਾਹਿਬ ਦੇ ਹੁਕਮਾਂ ਅਤੇ ਅਕਾਲ ਤਖਤ ਦੇ ਇਸ ਬਾਰੇ ਪਹਿਲਾਂ ਹੋਏ ਹੁਕਮਨਾਮੇ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਪੰਥ ਵਿੱਚੋਂ ਕਿਉਂ ਨਹੀਂ ਛੇਕਿਆ ਜਾਂਦਾ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਹੁਣ ਇਹ ਮੁੱਦਾ ਭਾਰੂ ਰਹੇਗਾ।
ਉਘੇ ਵਿਦਵਾਨ ਡਾ. ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਗਿਆ। ਅਜਿਹੇ ਵਿਦਵਾਨ ਤੇ ਨਾਮਵਰ ਸ਼ਖਸੀਅਤ ਨੂੰ ਸਿਆਸਤ ਦੀ ਭੇਟ ਚੜ੍ਹਾ ਕੇ ਸਿੱਖੀ ਦੀਆਂ ਸੇਵਾਵਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਸਿੱਖ ਚਿੰਤਕ ਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਅਕਾਲ ਤਖਤ ‘ਤੇ ਪੇਸ਼ ਹੋਣ ਪਿੱਛੋਂ ਉਸ ਦਾ ਪੱਖ ਸੁਣਨ ਤੋਂ ਬਿਨਾਂ ਝੂਠੀ ਸ਼ਿਕਾਇਤ ‘ਤੇ ਪੰਥ ਵਿੱਚੋਂ ਖਾਰਜ ਕਰਨਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਅਪਮਾਨ ਹੈ। ਸਿੰਘ ਸਾਹਿਬਾਨ ਨੇ ਇਹ ਫੈਸਲਾ ਲੈ ਕੇ ਆਪਣੇ ਰੁਤਬੇ ਦਾ ਮਖੌਲ ਉਡਾਇਆ ਹੈ।
ਦਲ ਖਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣਾ ਸਿੱਖ ਕੌਮ ਲਈ ਮੰਦ-ਭਾਗਾ ਅਤੇ ਦੁਖਦਾਈ ਵਰਤਾਰਾ ਹੈ। ਜਥੇਦਾਰ ਸਾਹਿਬਾਨ ਦੇ ਫੈਸਲੇ ਪੰਥ ਨੂੰ ਜੋੜਨ ਦੀ ਥਾਂ ਤੋੜਨ ਵਾਲੇ ਹਨ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਨੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਪ੍ਰੋ. ਦਰਸ਼ਨ ਸਿੰਘ ਵਰਗੇ ਸੂਝਵਾਨ, ਵਿਦਵਾਨ ਤੇ ਪੰਥ ਪ੍ਰਸਤ ਗੁਰਸਿੱਖ ਨੂੰ ਪੰਥ ਵਿੱਚੋਂ ਛੇਕਿਆ ਹੈ। ਇਸ ਦੇ ਖਤਰਨਾਕ ਸਿੱਟੇ ਨਿਕਲਣਗੇ, ਜਿਸ ਲਈ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੋਵੇਗੀ।
ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਵਾਲਾ ਇਹ ਦਿਨ ਇਤਿਹਾਸ ਦਾ ਕਾਲਾ ਦਿਨ ਹੈ। ਇਹ ਅਜਿਹਾ ਪਹਿਲਾ ਮੰਦ-ਭਾਗਾ ਫੈਸਲਾ ਹੈ, ਜਿਸ ‘ਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਤਖਤਾਂ ਦੇ ਮੌਜੂਦਾ ਜਥੇਦਾਰਾਂ ਵੱਲੋਂ ਛੇਕਿਆ ਗਿਆ ਹੈ। ਗੁਰੂ ਗੰ੍ਰਥ ਤੇ ਗੁਰੂ ਪੰਥ ਦੀ ਗੱਲ ਕਰਨ ਵਾਲੇ ਬੰਦੇ  ਨਾਲ ਮਾੜਾ ਵਤੀਰਾ ਕੀਤਾ ਗਿਆ ਹੈ।
ਦੂਜੇ ਪਾਸੇ ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਐਡਵੋਕੇਟ ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਹੈ ਕਿ ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ ਵਾਲਾ ਫੈਸਲਾ ਪ੍ਰੰਪਰਾ ਅਨੁਸਾਰ ਹੋਇਆ ਹੈ। ਇਸ ਨੂੰ ਗੁਰੂ ਦਾ ਹੁਕਮ ਸਮਝ ਕੇ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੋ.ਦਰਸ਼ਨ ਸਿੰਘ ਨੂੰ ਪੰਥ ‘ਚੋਂ ਛੇਕਣ ਦੇ ਫੈਸਲੇ ਨੂੰ ਸਿੱਖ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਕਿ ਇਸ ਫੈਸਲੇ ਨਾਲ ਇਹ ਵੀ ਸਾਬਤ ਹੋ ਗਿਆ ਹੈ ਕਿ ਇਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਦੋ ਵਾਰ ਗੱਲਬਾਤ ਕੀਤੀ ਗਈ, ਪਰ ਉਹ ਆਪਣੇ ਵਚਨ ‘ਤੇ ਪੂਰੇ ਨਹੀਂ ਉਤਰੇ। ਇਸ ਫੈਸਲੇ ਨਾਲ ਸਿੱਖਾਂ ਦੇ ਸਿਰਮੌਰ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਦੀ ਸਿੱਖੀ ਪ੍ਰਤੀ ਮਾੜੀ ਸੋਚ ਵੀ ਪੂਰੀ ਤਰ੍ਹਾਂ ਉਜਾਗਰ ਹੋ ਗਈ ਹੈ ਅਤੇ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਸੱਤਾ ਦੀ ਗੁਲਾਮੀ ਲਈ ਬਾਦਲ ਧੜੇ ਵਾਲੇ ਸਿੱਖ ਕੌਮ ਨੂੰ ਆਰ ਐਸ ਐਸ ਦੀ ਗੁਲਾਮੀ ਵਿੱਚ ਜਕੜ ਰਹੇ ਹਨ। ਇਸ ਪੰਥ ਵਿਰੋਧੀ ਫੈਸਲੇ ਨੂੰ ਸਮੁੱਚੀ ਕੌਮ ਪ੍ਰਵਾਨ ਨਹੀਂ ਕੀਤਾ ਜਾਵੇਗਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!