ਕੈਨੇਡਾ ਤੋਂ ਕਿਊਬਕ ਨੂੰ ਦੋ ਹੋਰ ਉਡਾਣਾਂ ਸਬੰਧੀ ਸਮਝੌਤਾ
On 11 February 2010 in ਸੰਪਾਦਕੀ
ਪੰਜਾਬ ਸਟਾਰ-ਕੈਨੇਡਾ ਦੇ ਆਵਾਜਾਈ ਮੰਤਰੀ ਜੌਹਨ ਬੇਅਰਡ ਨੇ ਕਿਊਬਾ ਨਾਲ਼ ਦੋ ਹੋਰ ਉਡਾਣਾਂ ਸਬੰਧੀ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਵੈਸਟਜੈੱਟ ਅਤੇ ਸੰਨਵਿੰਗ ਏਅਰਲਾਈਨਾਂ ਨੂੰ ਕਿਊਬਾ ਨੂੰ ਵਾਧੂ ਉਡਾਣਾ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਬੇਅਰਡ ਨੇ ਇਹ ਵੀ ਐਲਾਨ ਕੀਤਾ ਕਿ ਵੈਸਟਜੈੱਟ ਨੂੰ ਇਸ ਤੋਂ ਇਲਾਵਾ ਤ੍ਰਿਨੀਡੈਡ ਅਤੇ ਟੋਬੈਗੋ ਲਈ ਵੀ ਉਡਾਣਾਂ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਸੰਨ 2006 ਤੋਂ ਸਰਕਾਰ ਨੇ 50 ਵੱਖ-ਵੱਖ ਮੁਲਕਾਂ ਨਾਲ਼ ਉਡਾਣਾ ਰਾਹੀਂ ਆਵਾਜਾਈ ਵਧਾਉਣ ਲਈ ਸੌਦੇ ਸ਼ੁਰੂ ਕੀਤੇ ਹਨ।



