Monday, 21 May 2012, 1:27 AM Toronto Time

ਦੋ ਮਸੂਮਾਂ ਨੂੰ ਏਅਰਪੋਰਟ ਤੋਂ ਛੁਡਾਉਣ ਲਈ ਪਿਤਾ ਨੂੰ ਜਰਮਨ ਤੋਂ ਆਉਣਾ ਪਿਆ

1 Star2 Stars3 Stars4 Stars5 Stars (No Ratings Yet)
Loading ... Loading ...

On 25 February 2010 in ਪੰਜਾਬ

ਮੁਕੇਰੀਆ
ਇੱਥੋਂ ਨਜ਼ਦੀਕੀ ਪੈਂਦੇ ਪਿੰਡ ਨੰਗਲ ਬਿਹਾਲਾ ਦੇ ਜਰਮਨੀ ਤੋਂ ਵਾਪਸ ਆ ਰਹੇ 6 ਸਾਲਾਂ ਦੋ ਮਾਸੂਮ ਬੱਚਿਆਂ ਨੂੰ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੇ ਕਾਗਜ਼ ਪੂਰੇ ਨਾ ਹੋਣ ਦੇ ਬਹਾਨੇ ਨਾਲ 24 ਘੰਟੇ ਬਿਠਾਈ ਰੱਖਿਆ। ਇਸ ਕਾਰਨ ਉਨ੍ਹਾਂ ਦੇ ਜਰਮਨੀ ‘ਚ ਰਹਿੰਦੇ ਪਿਤਾ ਗੁਰਵਿੰਦਰ ਸਿੰਘ ਪਠਾਨੀਆਂ ਨੂੰ ਆਪ ਆ ਕੇ ਕਾਗ਼ਜ਼ੀ ਕਾਰਵਾਈ ਕਰਨ ਤੋਂ ਬਾਅਦ ਛੱਡਿਆ ਗਿਆ। ਇਹ ਬੱਚੇ ਹੁਣ ਵੀ ਇਸੇ ਕਾਰਨ ਡਰੇ ਹੋਏ ਬਿਮਾਰ ਚਲੇ ਆ ਰਹੇ ਹਨ।
 ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੀ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਗੁਰਵਿੰਦਰ ਸਿੰਘ ਪਠਾਨੀਆ ਜਰਮਨੀ ਵਿਖੇ ਰਹਿੰਦੇ ਹਨ ਤੇ ਆਪਣਾ ਨਿੱਜੀ ਕਾਰੋਬਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਕਹਿਣ ਮੁਤਾਬਕ ਇਨ੍ਹਾਂ ਸੰਬੰਧੀ ਜਾਂਚ ਰਿਕਾਰਡ ਦਫ਼ਤਰ ਵਿਖੇ ਮੌਜੂਦ ਨਹੀਂ। ਜਦੋਂ ਇਸ ਬਾਰੇ ਬੱਚਿਆਂ ਦੀ ਮਾਤਾ ਨੇ ਦੱਸਿਆ ਕਿ ਸਬੰਧਤ ਕਾਗ਼ਜ਼ਾਤ ਤਾਂ ਪਹਿਲਾਂ ਹੀ ਅੰਮ੍ਰਿਤਸਰ ਦਫ਼ਤਰ ਵਿਖੇ ਜਮ੍ਹਾ ਹਨ ਤਾਂ ਉਨ੍ਹਾਂ ਕਿਹਾ ਕਿ ਰਿਕਾਰਡ ਪੇਸ਼ ਕਰਨ ‘ਤੇ ਹੀ ਇਨ੍ਹਾਂ ਨੂੰ ਛੱਡਿਆ ਜਾਵੇਗਾ। ਬੱਚਿਆਂ ਦੇ ਜਰਮਨੀ ਰਹਿੰਦੇ ਪਿਤਾ ਗੁਰਵਿੰਦਰ ਪਠਾਨੀਆ ਵੱਲੋਂ ਦਿੱਲੀ ਆ ਕੇ ਕਾਫੀ ਲੰਬੀ ਜੱਦੋ-ਜਹਿਦ ਕਰਨ ‘ਤੇ 24 ਘੰਟਿਆਂ ਬਾਅਦ ਜਾ ਕੇ ਅੰਮ੍ਰਿਤਸਰ ਏਅਰਪੋਰਟ ਦਫ਼ਤਰ ਤੋਂ ਇਨ੍ਹਾਂ ਦੀ ਜਾਂਚ ਸਬੰਧੀ ਕਾਗ਼ਜ਼ ਮਿਲੇ ਤੇ ਜਾ ਕੇ ਇਨ੍ਹਾਂ ਬੱਚਿਆਂ ਦੀ ਰਿਹਾਈ ਹੋ ਸਕੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!