Saturday, 4 February 2012, 9:07 PM Toronto Time

ਕਾਂਗਰਸ ਨੇ ਪੰਜਾਬ ਅਸੈਂਬਲੀ ਸੈਸ਼ਨ ਦੇ ਬਾਈਕਾਟ ਦਾ ਫੈਸਲਾ ਬਰਕਰਾਰ ਰੱਖਿਆ

1 Star2 Stars3 Stars4 Stars5 Stars (No Ratings Yet)
Loading ... Loading ...

On 25 February 2010 in ਪੰਜਾਬ


ਚੰਡੀਗੜ੍ਹ
ਪੰਜਾਬ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਨੇ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਅਸੈਂਬਲੀ ਦੇ ਸੈਸ਼ਨ ਦਾ ਬਾਈਕਾਟ ਕਰ ਕੇ ਬਾਹਰ ਰਹਿਣ ਦਾ ਆਪਣਾ ਫੈਸਲਾ ਬਰਕਰਾਰ ਰੱਖਿਆ ਹੈ। ਕਾਂਗਰਸ ਆਪਣੀ ਪੁਰਾਣੀ ਮੰਗ ਉਪਰ ਅੜੀ ਹੋਈ ਹੈ ਤੇ ਪਾਰਟੀ ਵਿਧਾਇਕ ਦਲ ਦੀ ਐਗਜੈਕਟਿਵ ਦੀ ਬੈਠਕ ਵਿੱਚ ਅਸੈਂਬਲੀ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਮੁੜ ਉਠਾਈ ਗਈ ਹੈ। ਆ ਰਹੇ ਸੈਸ਼ਨ ਦੇ ਮੱਦੇਨਜ਼ਰ ਕੱਲ੍ਹ ਪਾਰਟੀ ਵਿਧਾਇਕਾਂ ਦੀ ਵਿਸ਼ੇਸ਼ ਬੈਠਕ ਰਜਿੰਦਰ ਕੌਰ ਭੱਠਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਤੋਂ ਇਲਾਵਾ ਸੀਨੀਅਰ ਆਗੂ ਆਰ ਆਰ ਭਾਰਦਵਾਜ ਤੇ ਨਸੀਬ ਸਿੰਘ ਗਿੱਲ ਵੀ ਸ਼ਾਮਲ ਸਨ। ਬੈਠਕ ‘ਚ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਆ ਰਹੇ ਸੈਸ਼ਨ ਵਿੱਚ ਅਪਣਾਈ ਜਾਣ ਵਾਲੀ ਰਣਨੀਤੀ ਉਪਰ ਵਿਚਾਰ ਚਰਚਾ ਤੋਂ ਬਾਅਦ ਪੁਰਾਣਾ ਫੈਸਲਾ ਬਰਕਰਾਰ ਰੱਖਿਆ ਗਿਆ ਹੈ।
 ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੱਠਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਪੀਕਰ ਦੇ ਅਹੁਦੇ ਦਾ ਪੂਰਾ ਸਤਿਕਾਰ ਕਰਦੀ ਹੈ, ਪ੍ਰੰਤੂ ਨਿਰਮਲ ਸਿੰਘ ਕਾਹਲੋਂ ਦਾ ਰਵੱਈਆ ਠੀਕ ਨਹੀਂ ਤੇ ਉਨ੍ਹਾਂ ਦੇ ਇਸ ਅਹੁਦੇ ਉਪਰ ਰਹਿੰਦਿਆਂ ਵਿਧਾਨ ਸਭਾ ਦੀ ਮਰਿਆਦਾ ਕਾਇਮ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦ ਤੱਕ ਕਾਹਲੋਂ ਖਿਲਾਫ ਸੀ ਬੀ ਆਈ ਮਾਮਲੇ ਦਾ ਕੋਈ ਅੰਤਮ ਨਿਰਣਾ ਨਹੀਂ ਹੋ ਜਾਂਦਾ, ਉਨ੍ਹਾਂ ਨੂੰ ਇਸ ਅਹੁਦੇ ਤੋਂ ਪਾਸੇ ਰੱਖਿਆ ਜਾਣਾ ਚਾਹੀਦਾ ਹੈ। ਬੱਜਟ ਸੈਸ਼ਨ ‘ਚੋਂ ਬਾਹਰ ਰਹਿਣ ਕਾਰਨ ਲੋਕਾਂ ਦੇ ਮਸਲੇ ਨਜ਼ਰਅੰਦਾਜ਼ ਹੋ ਜਾਣ ਬਾਰੇ ਪੁੱਛੇ ਜਾਣ ‘ਤੇ ਭੱਠਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਏਗੀ, ਜਿਸ ਵਿੱਚ ਅੰਤਮ ਫੈਸਲਾ ਲਿਆ ਜਾਏਗਾ, ਪ੍ਰੰਤੂ ਫਿਲਹਾਲ ਪੁਰਾਣੇ ਫੈਸਲੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
 ਰਾਜਪਾਲ ਦੇ ਭਾਸ਼ਣ ਸਮੇਂ ਸੈਸ਼ਨ ਵਿੱਚ ਹਿੱਸਾ ਲਏ ਜਾਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਭੱਠਲ ਨੇ ਕਿਹਾ ਕਿ ਇਸ ਬਾਰੇ ਵੀ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਇਕ ਦਲ ਦੀ ਬੈਠਕ ਵਿੱਚ ਹੀ ਇਸ ਬਾਰੇ ਸਭ ਦੀ ਰਾਏ ਨਾਲ ਫੈਸਲਾ ਲਿਆ ਜਾਏਗਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!