ਮਾਰਚ ਵਿੱਚ ਹੋਵੇਗੀ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਕੋਰਟ ਵਿੱਚ ਪੇਸ਼ੀ
On 25 February 2010 in ਇੰਡੀਆ
ਅੰਬਾਲਾ
ਹੱਤਿਆ ਤੇ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਮਾਰਚ ਮਹੀਨੇ ਵਿੱਚ ਡੇਰਾ ਸੱਚਾ ਸੌਦਾ ਪ੍ਰਮੁੱਖ ਦੀ ਚਾਰ ਦਿਨ ਕੋਰਟ ਵਿੱਚ ਪੇਸ਼ੀ ਹੋਵੇਗੀ। ਬੀਤੇ ਸ਼ਨੀਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਪੇਸ਼ੀ ਦੌਰਾਨ ਅਦਾਲਤ ਨੇ ਚਾਰ ਤਰੀਕਾਂ ‘ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੰਬਾਲਾ ਸਥਿਤ ਸੀ ਬੀ ਆਈ ਕੋਰਟ ਦੀ ਸੁਣਵਾਈ ਵਿੱਚ ਸ਼ਾਮਲ ਹੋਏ।
ਸ਼ਨੀਵਾਰ ਨੂੰ ਡੇਰਾ ਮੁਖੀ ਦੀ ਸਾਧਵੀ ਦੇ ਸਰੀਰਕ ਸੋਸ਼ਣ ਤੇ ਰਣਜੀਤ ਹੱਤਿਆ ਕਾਂਡ ਵਿੱਚ ਪੇਸ਼ੀ ਸੀ। ਕਰੀਬ ਸਾਢੇ ਦਸ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤੀ ਕਾਰਵਾਈ ਸ਼ੁਰੂ ਹੋਈ। ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਕੁਰੂਕਸ਼ੇਤਰ ਦੇ ਪਿੰਡ ਖਾਨਪੁਰ ਕੋਲੀਆਂ ਵਾਸੀ ਜੋਗਿੰਦਰ ਸਿੰਘ ਨੇ ਗਵਾਹੀ ਦਿੱਤੀ। ਗਵਾਹ ਨਾਲ ਬਚਾਅ ਪੱਖ ਦੇ ਵਕੀਲਾਂ ਜਿਰਹਾ ਕੀਤੀ। ਅਦਾਲਤ ਨੇ ਡੇਰਾ ਮੁਖੀ ਨੂੰ ਚਾਰ ਮਾਰਚ ਨੂੰ ਰਣਜੀਤ ਕਤਲ ਕੇਸ, ਪੰਜ ਤੇ ਛੇ ਮਾਰਚ ਨੂੰ ਛਤਰਪਤੀ ਸ਼ਿਵਾ ਜੀ ਹੱਤਿਆ ਕਾਂਡ ਤੇ 13 ਨੂੰ ਸਾਧਵੀ ਸਰੀਰਕ ਸ਼ੋਸ਼ਣ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।



