Friday, September 3, 2010

ਕਾਂਗਰਸ ਨੇ ਚੋਣਾਂ ਪ੍ਰਚਾਰ ’ਤੇ ਖਰਚੇ 380 ਕਰੋੜ

1 Star2 Stars3 Stars4 Stars5 Stars (No Ratings Yet)
Loading ... Loading ...

On 25 February 2010 in ਇੰਡੀਆ

ਨਵੀਂ ਦਿੱਲੀ
ਕਾਂਗਰਸ ਪਾਰਟੀ ਨੇ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ 380 ਕਰੋੜ ਰੁਪਏ ਖਰਚ ਕੀਤੇ, ਜੋ 2004 ਵਿੱਚ ਚੋਣ ਖਰਚ ਤੋਂ ਤਿੰਨ ਗੁਣਾ ਜ਼ਿਆਦਾ ਹੈ। ਇਹ ਜਾਣਕਾਰੀ ਕਾਂਗਰਸ ਪਾਰਟੀ ਵਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਪੇਸ਼ ਚੋਣ ਖਰਚ ਦੇ ਬਿਊਰੇ ‘ਚ ਸਾਹਮਣੇ ਆਈ ਹੈ।
 ਭਾਜਪਾ ਸਮੇਤ 19 ਰਾਜਨੀਤਕ ਦਲਾਂ ਨੇ ਹਾਲਾਂਕਿ ਚੋਣ ਖਰਚ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਵਿੱਚ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਖਰਚ ਦੇ ਮਾਮਲੇ ਵਿੱਚ ਕਾਂਗਰਸ ਦੀ ਦੂਜੇ ਪ੍ਰਮੁੱਖ ਦਲਾਂ ਦੀ ਤੁਲਨਾ ਵਿੱਚ ਕੀ ਸਥਿਤੀ ਹੈ। ਕਮਿਸ਼ਨ ਦੇ ਕਾਨੂੰਨੀ ਸਲਾਹਕਾਰ ਐਸ ਕੇ ਮਹਿੰਦੀਰੱਤਾ ਨੇ ਕਿਹਾ ਕਿ ਇਨ੍ਹਾਂ ਦਲਾਂ ਨੂੰ ਆਪਣਾ ਚੋਣ ਖਰਚ ਦੱਸਣ ਦਾ ਆਖਰੀ ਮੌਕਾ ਦਿੰਦੇ ਹੋਏ ਚਿਤਾਵਨੀ ਪੱਤਰ ਭੇਜਿਆ ਗਿਆ ਹੈ। ਨਿਯਮਾਂ ਅਨੁਸਾਰ ਚੋਣਾਂ ਖਤਮ ਹੋਣ ਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਖਰਚ ਦਾ ਬਿਊਰਾ ਦੇਣਾ ਪੈਂਦਾ ਹੈ।
 ਪਿਛਲੀਆਂ ਆਮ ਚੋਣਾਂ ਵਿੱਚ ਵੱਖ-ਵੱਖ ਦਲਾਂ ਦੇ ਚੋਣ ਖਰਚ ਦੀ ਜਾਣਕਾਰੀ ਹਾਸਲ ਕਰਨ ਦੇ ਸਬੰਧ ਵਿੱਚ ਸੂਚਨਾ ਦੇ ਅਧਿਕਾਰ (ਆਰ ਟੀ ਆਈ) ਅਧੀਨ ਦਾਇਰ ਇੱਕ ਅਰਜ਼ੀ ‘ਤੇ ਕਮਿਸ਼ਨ ਨੇ ਇਹ ਜਵਾਬ ਦਿੱਤਾ ਹੈ। ਕਾਂਗਰਸ ਵਲੋਂ ਨੇਤਾਵਾਂ ਦੇ ਚੋਣ ਦੌਰਿਆਂ ਲਈ ਜਹਾਜ਼ ਤੇ ਹੈਲੀਕਾਪਟਰ ਕਿਰਾਏ ‘ਤੇ ਲੈਣ ਵਿੱਚ 113.65 ਕਰੋੜ ਰੁਪਏ ਖਰਚ ਕੀਤੇ ਗਏ, ਜਦ ਕਿ ਏ ਆਈ ਏ ਡੀ ਐਮ ਕੇ ਨੇ ਆਪਣੀ ਨੇਤਾ ਜੈਲਲਿਤਾ ਦੇ ਹਵਾਈ ਦੌਰਿਆਂ ‘ਤੇ 50 ਫੀਸਦੀ ਧਨ ਖਰਚ ਕੀਤਾ। ਕਾਂਗਰਸ ਨੇ ਆਪਣੇ ਹਰ ਉਮੀਦਵਾਰ ‘ਤੇ ਔਸਤਨ 10 ਲੱਖ ਰੁਪਏ ਖਰਚ ਕੀਤੇ। ਇਸ ਮਾਮਲੇ ਵਿੱਚ ਆਜ਼ਾਦ ਉਮੀਦਵਾਰ ਉਸ ਤੋਂ ਕਾਫੀ ਪਿੱਛੇ ਹਨ। ਚੋਣਾਂ ਦੇ ਦੌਰਾਨ ਬਸਪਾ ਮਾਲਾਮਾਲ ਹੋਈ। ਉਸ ਦੇ ਖਾਤੇ ਵਿੱਚ 14 ਕਰੋੜ ਰੁਪਏ ਵਧ ਗਏ। ਆਮ ਚੋਣਾਂ ਦਾ ਐਲਾਨ ਹੋਣ ‘ਤੇ ਬਸਪਾ ਦਾ ਪਾਰਟੀ ਫੰਡ 188 ਕਰੋੜ ਰੁਪਏ ਸੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!