ਛੇ ਪਤਨੀਆਂ ਰੱਖਣ ‘ਤੇ 120 ਕੋੜਿਆਂ ਦੀ ਸਜ਼ਾ
On 25 February 2010 in ਅੰਤਰਾਸ਼ਟਰੀ
ਜੀਜਾਨ
ਸਾਊਦੀ ਅਰਬ ਦੀ ਇੱਕ ਅਦਾਲਤ ਨੇ ਛੇ ਵਿਆਹ ਕਰਨ ਵਾਲੇ ਇੱਕ ਵਿਅਕਤੀ ਨੂੰ 120 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਬੀ ਬੀ ਸੀ ਦੀ ਰਿਪੋਰਟ ਹੈ ਕਿ ਇਸ ਵਿਅਕਤੀ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਹ ਇਕੱਠੀਆਂ ਚਾਰ ਤੋਂ ਜ਼ਿਆਦਾ ਪਤਨੀਆਂ ਰੱਖ ਕੇ ਇਸਲਾਮੀ ਕਾਨੂੰਨ ਸ਼ਰਾ ਦੀ ਉਲੰਘਣਾ ਕਰ ਰਿਹਾ ਹੈ।
ਦੋਸ਼ੀ, ਜਿਸ ਦਾ ਨਾਮ ਨਹੀਂ ਦੱਸਿਆ ਗਿਆ, ਬੁਰਾਈ ਰੋਕੂ ਧਾਰਮਿਕ ਸੰਸਥਾ ਦੀ ਕਾਰਜ ਸਮਿਤੀ ਦਾ ਮੈਂਬਰ ਹੈ। ਉਸ ਨੂੰ ਕੁਰਾਨ ਦੇ ਦੋ ਅਧਿਆਇ ਪੜ੍ਹਨ ਦੇ ਹੁਕਮ ਦਿੱਤੇ ਗਏ ਹਨ ਅਤੇ ਉਸ ‘ਤੇ ਨਮਾਜ ਦੀ ਪ੍ਰਧਾਨਗੀ ਕਰਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ।



