Saturday, 4 February 2012, 9:24 PM Toronto Time

ਬਲੇਅਰ ਦੀ ਥਾਂ ਮੈਨੂੰ ਪ੍ਰਧਾਨ ਮੰਤਰੀ ਬਣਨਾ

1 Star2 Stars3 Stars4 Stars5 Stars (No Ratings Yet)
Loading ... Loading ...


ਲੰਡਨ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਨੇ ਪਹਿਲੀ ਵਾਰ ਮੰਨਿਆ ਹੈ ਕਿ 1994 ਵਿੱਚ ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਸਮੇਂ ਟੋਨੀ ਬਲੇਅਰ ਦੀ ਥਾਂ ‘ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ। ਬਰਾਊਨ ਨੇ ਕਿਹਾ, ‘‘ਜੋਹਨ ਸਮਿੱਥ ਦੀ ਮੌਤ ਤੋਂ ਬਾਅਦ ਦੇਸ਼ ਦੀ ਅਗਵਾਈ ਕਰਨ ਦੀ ਸਮੱਰਥਾ ਅਤੇ ਤਜ਼ਰਬਾ ਮੇਰੇ ਕੋਲ ਹੀ ਸੀ।”
ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੇਬਰ ਪਾਰਟੀ ਦੇ ਦੋਵੇਂ ਮੁੱਖ ਆਗੂ ਇਹੀ ਕਹਿੰਦੇ ਆ ਰਹੇ ਸਨ ਕਿ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਕੋਈ ਕੁੜਤਣ ਨਹੀਂ। ਇੱਕ ਟੀ ਵੀ ਨੂੰ ਇੰਟਰਵਿਊ ਦੌਰਾਨ ਗਾਰਡਨ ਬਰਾਊਨ ਨੇ ਦੱਸਿਆ, ‘‘ਮੈਂ ਇੱਕ ਸਮਝੌਤਾ ਕੀਤਾ ਸੀ ਕਿ ਬਲੇਅਰ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਮਗਰੋਂ ਮੈਂ ਪ੍ਰਧਾਨ ਮੰਤਰੀ ਬਣਾਂਗਾ।”
1994 ਵਿੱਚ ਬਲੇਅਰ ਤੋਂ ਸੀਨੀਅਰ ਹੋਣ ਦੇ ਬਾਵਜੂਦ ਬਰਾਊਨ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਸੌਪੀ ਗਈ ਸੀ। ਡੇਲੀ ਟੈਲੀਗ੍ਰਾਫ ਨੇ ਬਰਾਊਨ ਦੇ ਹਵਾਲੇ ਨਾਲ ਕਿਹਾ, ‘‘ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ੰਮੇਵਾਰੀ ਮੈਂ ਬਾਖ਼ੂਬੀ ਨਿਭਾ ਸਕਦਾ ਸੀ, ਕਿਉਂਕਿ ਮੇਰੇ ਕੋਲ ਵੱਡਾ ਤਜ਼ਰਬਾ ਮੌਜੂਦ ਸੀ।”

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!