ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਿੜੇ ਦੋ ਆਸਟਰੇਲੀਆਈ ਰਾਜ
On 25 February 2010 in ਅੰਤਰਾਸ਼ਟਰੀ
ਮੈਲਬਰਨ
ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦੋ ਪ੍ਰਾਂਤਾਂ ਵਿੱਚ ਵਿਚਾਲੇ ਤਕਰਾਰ ਵਧ ਗਿਆ ਹੈ।
ਵਿਕਟੋਰੀਆ ਪ੍ਰਾਂਤ ਦੀ ਰਾਜਧਾਨੀ ਮੈਲਬਰਨ ਵਿੱਚ ਭਾਰਤੀ ਵਿਦਿਆਰਥੀਆਂ ‘ਤੇ ਨਸਲੀ ਹਮਲਿਆਂ ਤੋਂ ਬਾਅਦ ਹੁਣ ਸਿਡਨੀ ਨੇ ਆਪਣੇ ਰਾਜ ਸਾਊਥ ਵੇਲਜ਼ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੁਰੱਖਿਅਤ ਸਥਾਨ ਦੇ ਤੌਰ ‘ਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ‘ਤੇ ਵਿਕਟੋਰੀਆ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਆਪਣੇ ਪ੍ਰਾਂਤ ਨੂੰ ਆਸਟਰੇਲੀਆ ਦਾ ਸਭ ਤੋਂ ਵੱਧ ਸੁਰੱਖਿਅਤ ਸਥਾਨ ਦੱਸਿਆ ਹੈ। ਇਸ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਕ੍ਰਿਸਟੀਨਾ ਕੇਨੇਲੀ ਨੇ ਕਿਹਾ ਕਿ ਸਿਡਨੀ ਅਤੇ ਮੈਲਬਰਨ ਸ਼ਹਿਰਾਂ ਦਰਮਿਆਨ ਪਹਿਲਾਂ ਵੀ ਮਤਭੇਦ ਰਹੇ ਹਨ, ਜੋ ਵਿਦੇਸ਼ੀ ਬਾਜ਼ਾਰ ਵਿੱਚ ਖ਼ਤਮ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਮੰਤਰੀ ਨੂੰ ਭਾਰਤ ਭੇਜ ਕੇ ਸਿੱਖਿਆ ਨੁਮਾਇੰਦਿਆਂ ਨੂੰ ਦੱਸਿਆ ਜਾਵੇਗਾ ਕਿ ਨਿਊ ਸਾਊਥ ਵੇਲਜ਼ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿੰਦਿਆਂ ਪੜ੍ਹਾਈ ਕਰਨ ਵਿੱਚ ਸਹਾਇਤਾ ਦਿੱਤੀ ਜਾਵੇਗੀ। ਕੇਨੇਲੀ ਦੇ ਇਸ ਐਲਾਨ ‘ਤੇ ਵਿਕਟੋਰੀਆ ਦੇ ਪ੍ਰੀਮੀਅਰ ਜ਼ੌਨ ਬਰੂੰਨੀ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ।

