Saturday, 4 February 2012, 9:07 PM Toronto Time

ਦੁਬਈ ‘ਚ 12 ਭਾਰਤੀਆਂ ‘ਤੇ ਚੱਲਿਆ ਅਗਵਾ ਤੇ ਕਤਲ ਦਾ ਮੁੱਕਦਮਾ

1 Star2 Stars3 Stars4 Stars5 Stars (No Ratings Yet)
Loading ... Loading ...


jailਦੁਬਈ-ਦੁਬਈ ਦੀ ਇੱਕ ਅਦਾਲਤ ਨੇ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ 12 ਭਾਰਤੀ ਨਾਗਰਿਕਾਂ ਤੇ ਇੱਕ ਪਾਕਿਸਤਾਨੀ ਖਿਲਾਫ ਅਗਵਾ ਤੇ ਕਤਲ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਹੈ।  ਵਿਰੋਧੀ ਧਿਰ ਦੇ ਵਕੀਲ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣੇ ਵਿਰੋਧੀ ਧੜੇ ਦੇ ਦੋ ਵਿਅਕਤੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਨ੍ਹਾਂ ‘ਚੋਂ 5 ਮੁਲਜ਼ਮਾਂ ਉਪਰ ਮ੍ਰਿਤਕਾਂ ਵਲੋਂ ਪਹਿਲਾਂ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਹੈ। ਜੇ ਇਨ੍ਹਾਂ ਉਪਰ ਦੋਸ਼ ਸਿੱਧ ਹੁੰਦੇ ਹਨ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
 21 ਤੋਂ 30 ਸਾਲ ਦੀ ਉਮਰ ਦੇ ਇਨ੍ਹਾਂ ਯੁਵਕਾਂ ਨੇ ਜਨਵਰੀ 2009 ਨੂੰ ਅਬੂ ਬਕਰ ਨੁਜੀਲਾ ਅਤੇ ਇੱਕ ਹੋਰ ਵਿਅਕਤੀ ਨੂੰ ਅਗਵਾ ਕਰਨ ਦੇ ਬਾਅਦ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ ਤੇ ਲਾਸ਼ਾਂ ਨੂੰ ਗਾਇਬ ਕਰ ਦਿੱਤਾ ਸੀ।

ਮੁਲਜ਼ਮਾਂ ਨੂੰ ਘਟਨਾ ਦੇ ਇੱਕ ਸਾਲ ਬਾਅਦ 25 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!