ਤੱਬੂ ਦੀ ਨਵੀਂ ਸ਼ੁਰੂਆਤ
On 27 February 2010 in ਫਿਲਮੀਂ
ਖੂਬਸੂਰਤ ਅਦਾਕਾਰਾ ਤੱਬੂ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਫਿਲਮ ਵਿੱਚ ਨਹੀਂ, ਸਗੋਂ ਇਕ ਮਿਊਜ਼ਿਕ ਵੀਡੀਓ ਜ਼ਰੀਏ। ਜੀ ਹਾਂ, ਹੈਦਰਾਬਾਦ ਦੀ ਇਸ ਲੰਮੀ ਤੇ ਸੋਹਣੀ ਮੁਟਿਆਰ ਤੱਬੂ ਨੇ ਇਕ ਸੰਗੀਤ ਵੀਡੀਓ ਵਿੱਚ ਆਉਣ ਲਈ ਹਾਮੀ ਭਰੀ ਹੈ। ਤੱਬੂ ‘ਜਾਨੇ ਤੂ ਯਾ ਜਾਨੇ ਨਾ’ ਫਿਲਮ ਦੇ ਪ੍ਰਸਿੱਧ ਗੀਤ ‘ਕਭੀ-ਕਭੀ ਆਦਿਤੀ’ ਦੇ ਗਾਇਕ ਰਾਸ਼ਿਦ ਅਲੀ ਦੇ ਇਕ ਨਵੇਂ ਗਾਣੇ ਵਿੱਚ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਵੇਗੀ ਅਤੇ ਇਸ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਦਾ ਸੰਗੀਤ ਤਿਆਰ ਕੀਤਾ ਹੈ ਆਸਕਰ ਅਤੇ ਗ੍ਰੈਮੀ ਪੁਰਸਕਾਰ ਜੇਤੂ ਏ ਆਰ ਰਹਿਮਾਨ ਨੇ। ਸੂਤਰਾਂ ਦਾ ਕਹਿਣਾ ਹੈ ਕਿ ਤੱਬੂ ਖੁਦ ਇਸ ਯੋਜਨਾ ਵਿੱਚ ਸ਼ਾਮਲ ਹੋਣੋਂ ਰੁਕ ਨਾ ਸਕੀ, ਕਿਉਂਕਿ ਇਸ ਵਿੱਚ ਰਹਿਮਾਨ ਸ਼ਾਮਲ ਹੈ। ਦਰਅਸਲ ਰਾਸ਼ਿਦ ਅਲੀ ਵੀ ਹੈਦਰਾਬਾਦ ਨਾਲ ਸੰਬੰਧ ਰੱਖਦੇ ਹਨ, ਇਸ ਲਈ ਚਾਹੁੰਦੇ ਸਨ ਕਿ ਤੱਬੂ ਇਸ ਫਿਲਮ ਵਿੱਚ ਹੋਵੇ। ਕਿਹਾ ਜਾ ਰਿਹਾ ਹੈ ਕਿ ਵੀਡੀਓ ਦੀ ਪਿੱਠ ਭੂਮੀ ਰੋਮਾਂਟਿਕ ਹੈ। ਵੀਡੀਓ ਦਾ ਸੰਗੀਤ ਤੱਬੂ ਮੁਤਾਬਕ ਹਲਕਾ ਤੇ ਪਿਆਰਾ ਹੋਵੇਗਾ। ਤੱਬੂ ਵੀ ਇਸ ਲਈ ਆਪਣੀ ਸਲਾਹ ਦੇ ਰਹੀ ਹੈ, ਤਾਂ ਜੋ ਨਤੀਜਾ ਚੰਗਾ ਨਿਕਲੇ ਅਤੇ ਉਸ ਲਈ ਨਵੀਂ ਸ਼ੁਰੂਆਤ ਕਰਨ ਦਾ ਵਧੀਆ ਮੌਕਾ ਬਣ ਸਕੇ।

