ਆਈਟਮ ਗਰਲ ਬਣੇਗੀ ਕੈਟਰੀਨਾ
On 27 February 2010 in ਫਿਲਮੀਂ
ਬਾਲੀਵੁਡ ਵਿੱਚ ਭਾਵੇਂ ਹੀ ਕੈਟਰੀਨਾ ਕੈਫ ਨੂੰ ਕਾਮਯਾਬੀ ਦਾ ਦੂਜਾ ਨਾਂ ਸਮਝਿਆ ਜਾਂਦਾ ਹੋਵੇ ਅਤੇ ਪ੍ਰੋਡਿਊਸਰਜ਼ ਦੀ ਚਹੇਤੀ ਅਦਾਕਾਰ ਬਣ ਗਈ ਹੋਵੇ ਪਰ ਮਾਇਆਨਗਰੀ ਦੀ ਇਹ ਹਸੀਨਾ ਆਉਣ ਵਾਲੀ ਫਿਲਮ ‘ਤੀਸ ਮਾਰ ਖਾਨ’ ਵਿੱਚ ਆਈਟਮ ਗਰਨ ਬਣਨ ਜਾ ਰਹੀ ਹੈ। ਫਰਾਹ ਖਾਨ ਦੀ ਇਸ ਫਿਲਮ ਵਿੱਚ ਕੈਟਰੀਨਾ ਦੇ ਜੋੜੀਦਾਰ ਬਣੇ ਹਨ ਅਕਸ਼ੈ।
ਸਲਮਾਨ ਖਾਨ ਦੀ ਫ਼ਿਲਮ ‘ਵੀਰ’ ਵਿੱਚ ਹੀਰੋਇਨ ਜ਼ਰੀਨ ਖਾਨ ਨੇ ਕਈ ਪੱਖਾਂ ਤੋਂ ਥੋੜ੍ਹੇ ਸਮੇਂ ਵਿੱਚ ਹੀ ਵੱਧ ਚਰਚਾ ਖੱਟ ਲਈ ਹੈ। ਇਹ ਉਸ ਦੀ ਪਲੇਠੀ ਫ਼ਿਲਮ ਹੈ। ਜ਼ਰੀਨ ਖਾਨ ਦੇ ਬਾਲੀਵੁੱਡ ਵਿੱਚ ਪੈਰ ਰੱਖਣ ਸਾਰ ਹੀ ਉਸ ਦੀ ਤੁਲਨਾ ਕੈਟਰੀਨਾ ਕੈਫ਼ ਨਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਖਾਸ ਗੱਲ ਇਹ ਕਿ ਉਸ ਦੇ ਨੈਣ ਨਕਸ਼ ਕਾਫੀ ਹੱਦ ਤੱਕ ਕੈਟਰੀਨਾ ਨਾਲ ਮੇਲ ਖਾਂਦੇ ਹਨ ਤੇ ਉਤੋਂ ਸਲਮਾਨ ਖਾਨ ਨੇ ਉਸ ਨੂੰ ਆਪਣੀ ਫ਼ਿਲਮ ਵਿੱਚ ਬਤੌਰ ਹੀਰੋਇਨ ਚੁਣਿਆ ਹੈ। ਇਹ ਚਰਚਾ ਜਾਰੀ ਹੈ ਕਿ ਸਲਮਾਨ ਖਾਨ ਨੇ ਜ਼ਰੀਨਾ ਦੀ ਚੋਣ ਕਰਕੇ ਕੈਟਰੀਨਾ ਦਾ ਬਦਲ ਲੱਭਿਆ ਹੈ।

