Monday, September 6, 2010

ਹੋਸਟਲ ਲਾਈਫ ਦੇ ਨਿਯਮ, ਕਾਨੂੰਨ ਅਤੇ ਤਜਰਬੇ

1 Star2 Stars3 Stars4 Stars5 Stars (No Ratings Yet)
Loading ... Loading ...

ਹੋਸਟਲ ਲਾਈਫ ਨੂੰ ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਜ਼ਿੰਦਗੀ ਦਾ ਯਾਦਗਾਰੀ ਦੌਰ ਬਣਾ ਸਕਦੇ ਹੋ। ਛੋਟੇ ਪਿੰਡਾਂ ਜਾਂ ਕਸਬਿਆਂ ਵਿਚ ਰਹਿਣ ਵਾਲੀਆਂ ਲੜਕੀਆਂ ਦੇ ਸਾਹਮਣੇ ਅੱਜ ਵੀ ਇਹ ਮੁਸ਼ਕਿਲ ਹੈ ਕਿ ਉਹ ਅੱਗੇ ਵਧਣਾ ਅਤੇ ਪੜ੍ਹਨਾ ਤਾਂ ਚਾਹੁੰਦੀਆਂ ਹਨ ਪਰ ਉਥੇ ਕਾਲਜ ਜਾਂ ਯੂਨੀਵਰਸਿਟੀਆਂ ਹੀ ਨਹੀਂ ਹੁੰਦੀਆਂ। ਅੱਗੇ ਪੜ੍ਹਨ ਦੇ ਲਈ ਉਨ੍ਹਾਂ ਨੂੰ ਕਿਸੇ ਵੱਡੇ ਸ਼ਹਿਰ ਜਾਂ ਮਹਾਂਨਗਰ ਵਿਚ ਆਉਣਾ ਪੈਂਦਾ ਹੈ।
ਇਹ ਜ਼ਰੂਰੀ ਨਹੀਂ ਹੈ ਕਿ ਉਥੇ ਕੋਈ ਉਨ੍ਹਾਂ ਦਾ ਨਜ਼ਦੀਕੀ ਜਾਂ ਰਿਸ਼ਤੇਦਾਰ ਹੋਵੇ ਅਤੇ ਫਿਰ ਦੋ-ਚਾਰ ਦਿਨ ਦੀ ਗੱਲ ਤਾਂ ਨਹੀਂ ਹੈ ਕਿ ਕਿਸੇ ਦੇ ਕੋਲ ਜਾ ਕੇ ਰਿਹਾ ਜਾ ਸਕੇ। ਅਜਿਹੀ ਹਾਲਤ ਵਿਚ ਲੜਕੀਆਂ ਨੂੰ ਕਿਸੇ ਹੋਸਟਲ ਵਿਚ ਰਹਿਣਾ ਪੈਂਦਾ ਹੈ। ਘਰ ਤੋਂ ਦੂਰ ਹੋਸਟਲ ਦੀ ਜ਼ਿੰਦਗੀ ਦੇ ਆਪਣੇ ਨਿਯਮ, ਕਾਨੂੰਨ ਅਤੇ ਤਜਰਬੇ ਹੁੰਦੇ ਹਨ। ਕੁਝ ਖੱਟੇ, ਕੁਝ ਮਿੱਠੇ ਪਰ ਤੁਸੀਂ ਚਾਹੋ ਤਾਂ ਕੁਝ ਖਾਸ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਦੌਰ ਨੂੰ ਯਾਦਗਾਰੀ ਬਣਾ ਸਕਦੇ ਹੋ।
1. ਹੋਸਟਲ ਦੀ ਚੋਣ : ਹੋਸਟਲ ਦੀ ਚੋਣ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋ। ਉਸ ਹੋਸਟਲ ਨੂੰ ਹੀ ਤੁਸੀਂ ਚੁਣੋ, ਜਿਹੜਾ ਸਿਰਫ ਲੜਕੀਆਂ ਦੇ ਲਈ ਹੀ ਹੋਵੇ ਅਤੇ ਜਿਸ ਦੀ ਪ੍ਰਤਿਸ਼ਠਾ ਅਤੇ ਅਕਸ ਚੰਗਾ ਹੋਵੇ। ਬਦਨਾਮ ਹੋਸਟਲ ਵਿਚ ਦਾਖਲਾ ਲੈਣ ਤੋਂ ਬਚੋ।
ਇਹ ਵੀ ਧਿਆਨ ਰੱਖੋ ਕਿ ਤੁਹਾਡਾ ਹੋਸਟਲ ਤੁਹਾਡੇ ਕਾਲਜ, ਯੂਨੀਵਰਸਿਟੀ ਜਾਂ ਕੋਚਿੰਗ ਕਲਾਸ ਦੇ ਨਜ਼ਦੀਕ ਪੈਂਦਾ ਹੈ, ਨਹੀਂ ਤਾਂ ਆਉਣ-ਜਾਣ ਵਿਚ ਤੁਹਾਡਾ ਬਹੁਤ ਸਾਰਾ ਸਮਾਂ ਬਰਬਾਦ ਹੋ ਜਾਵੇਗਾ। ਹੋਸਟਲ ਖੁੱਲ੍ਹਾ, ਹਵਾਦਾਰ ਅਤੇ ਪ੍ਰਦੂਸ਼ਣ ਰਹਿਤ ਵੀ ਹੋਣਾ ਚਾਹੀਦਾ ਹੈ ਅਰਥਾਤ ਉਸ ਦੇ ਨੇੜੇ-ਤੇੜੇ ਕਾਰਖਾਨੇ, ਫੈਕਟਰੀਆਂ ਆਦਿ ਨਾ ਹੋਣ। ਇਹ ਵੀ ਧਿਆਨ ਰੱਖੋ ਕਿ ਹੋਸਟਲ ਸਾਫ-ਸੁਥਰਾ ਅਤੇ ਜ਼ਰੂਰੀ ਸਹੂਲਤਾਂ ਨਾਲ ਲੈਸ ਹੋਵੇ।
ਉਸ ਹੋਸਟਲ ਦੀ ਹੀ ਚੋਣ ਕਰੋ, ਜਿਥੇ ਸਖਤ ਅਨੁਸ਼ਾਸਨ ਹੋਵੇ, ਇਹ ਤੁਹਾਡੇ ਹਿਤ ਵਿਚ ਹੈ। ਇਸ ਨਾਲ ਤੁਸੀਂ ਸਮੇਂ ‘ਤੇ ਉਠੋਗੇ, ਸਮੇਂ ‘ਤੇ ਆਓ-ਜਾਓਗੇ ਅਤੇ ਹਰ ਕੰਮ ਢੰਗ ਸਿਰ ਕਰੋਗੇ। ਅਨੁਸ਼ਾਸਨ ਵਿਚ ਰਹਿਣ ਦੇ ਕਾਰਨ ਤੁਸੀਂ ਗ਼ੈਰ-ਜ਼ਰੂਰੀ ਦੇਰ ਤੱਕ ਬਾਹਰ ਨਹੀਂ ਰਹੋਗੇ ਅਤੇ ਨਾ ਹੀ ਆਪਣੀਆਂ ਸਹੇਲੀਆਂ ਅਤੇ ਪੁਰਸ਼ ਮਿੱਤਰਾਂ ਨੂੰ ਬੁਲਾ ਸਕੋਗੇ। ਇਸ ਤਰ੍ਹਾਂ ਤੁਹਾਡਾ ਮਨ ਭਟਕੇਗਾ ਨਹੀਂ ਅਤੇ ਪੂਰਾ ਮਨ ਪੜ੍ਹਾਈ ਵਿਚ ਸਮਰਪਿਤ ਰਹੇਗਾ।
2. ਰੂਮਮੇਟ ਨਾਲ ਦੋਸਤੀ ਕਰੋ : ਹੋਸਟਲ ਵਿਚ ਦਾਖਲਾ ਲੈਂਦੇ ਹੀ ਤੁਹਾਡਾ ਸਾਹਮਣਾ ਹੁੰਦਾ ਹੈ ਤੁਹਾਡੀ ਰੂਮਮੇਟ ਨਾਲ। ਤੁਸੀਂ ਆਪਣੀ ਭੈਣ ਜਾਂ ਸਹੇਲੀ ਦੇ ਰੂਪ ਵਿਚ ਉਸ ਵੱਲ ਦੋਸਤੀ ਦਾ ਹੱਥ ਵਧਾਓ। ਆਪਣੀ ਜਾਣ-ਪਛਾਣ ਦਿਓ ਅਤੇ ਉਸ ਦੀ ਜਾਣ-ਪਛਾਣ ਲਓ। ਇਸ ਦੇ ਨਾਲ ਉਸ ਦੇ ਸ਼ੌਕ ਅਤੇ ਰੁਚੀਆਂ ਬਾਰੇ ਵੀ ਪੁੱਛੋ ਅਤੇ ਆਪਣੇ ਬਾਰੇ ਵੀ ਦੱਸੋ। ਉਸ ਨੂੰ ਇਹ ਕਹੋ ਕਿ ਉਸ ਦੇ ਨਾਲ ਰਹਿਣ ਵਿਚ ਤੁਹਾਨੂੰ ਖੁਸ਼ੀ ਹੋਵੇਗੀ। ਉਸ ਦਾ ਸਹਿਯੋਗ ਕਰੋ ਅਤੇ ਸਹਿਯੋਗ ਮੰਗੋ ਤਾਂ ਕਿ ਤੁਹਾਡੀ ਦੋਸਤੀ ਮਜ਼ਬੂਤ ਹੋ ਸਕੇ।
ਆਪਣੇ ਕਮਰੇ ਦੀ ਸਫਾਈ ਅਤੇ ਦੇਖਭਾਲ ਦਾ ਜ਼ਿੰਮਾ ਦੋਵੇਂ ਮਿਲ ਕੇ ਨਿਭਾਓ। ਅਜਿਹਾ ਨਾ ਹੋਵੇ ਕਿ ਇਕ ਆਰਾਮ ਫਰਮਾਵੇ ਅਤੇ ਦੂਸਰਾ ਸਾਫ-ਸਫਾਈ ਵਿਚ ਲੱਗਾ ਰਹੇ। ਵੈਸੇ ਵੀ ਦੋਵਾਂ ਨੂੰ ਆਪਣਾ ਸਾਮਾਨ ਸਹੀ ਢੰਗ ਨਾਲ ਰੱਖਣਾ ਚਾਹੀਦਾ ਹੈ। ਆਪਣੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਬੇਤਰਤੀਬ ਢੰਗ ਨਾਲ ਇਧਰ-ਉਧਰ ਨਾ ਸੁੱਟੋ ਬਲਕਿ ਉਨ੍ਹਾਂ ਨੂੰ ਹੈਂਗਰ ਵਿਚ ਲਟਕਾ ਕੇ ਸਲੀਕੇ ਨਾਲ ਰੱਖੋ।
ਜੇਕਰ ਰੂਮਮੇਟ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਸ ਦਿਨ ਤੁਸੀਂ ਕਾਲਜ ਤੋਂ ਛੁੱਟੀ ਕਰ ਸਕਦੇ ਹੋ ਅਤੇ ਤੁਸੀਂ ਉਸ ਦੀ ਦੇਖਭਾਲ ਕਰ ਸਕਦੇ ਹੋ। ਉਸ ਨੂੰ ਆਪਣੇ ਹਾਲ ‘ਤੇ ਨਾ ਛੱਡੋ, ਕਿਉਂਕਿ ਕਦੇ ਤੁਹਾਡੀ ਤਬੀਅਤ ਵੀ ਖਰਾਬ ਹੋ ਸਕਦੀ ਹੈ।
ਜੇਕਰ ਰੂਮਮੇਟ ਦਾ ਜਨਮ ਦਿਨ ਹੋਵੇ ਜਾਂ ਖੁਸ਼ੀ ਦਾ ਕੋਈ ਮੌਕਾ ਹੋਵੇ ਤਾਂ ਉਸ ਨੂੰ ਵਧਾਈ ਦੇਣਾ ਨਾ ਭੁੱਲੋ। ਜੇਕਰ ਉਹ ਪੜ੍ਹਾਈ ਵਿਚ ਕੋਈ ਖਾਸ ਪ੍ਰਾਪਤੀ ਕਰਦੀ ਹੈ ਤਾਂ ਉਸ ਨੂੰ ਸੱਚੇ ਮਨ ਨਾਲ ਵਧਾਈ ਅਤੇ ਸ਼ੁੱਭ-ਕਾਮਨਾਵਾਂ ਦਿਉ।
ਜ਼ਰੂਰਤ ਪੈਣ ‘ਤੇ ਰੂਮਮੇਟ ਨਾਲ ਪੈਸੇ-ਧੇਲੇ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਆਦਤ ਨਾ ਬਣਾਓ। ਜੇਕਰ ਕੁਝ ਉਧਾਰ ਲੈਂਦੇ ਹੋ ਤਾਂ ਸਮੇਂ-ਸਿਰ ਉਸ ਨੂੰ ਵਾਪਸ ਕਰਨਾ ਵੀ ਸਿੱਖੋ।
ਜੇਕਰ ਤੁਹਾਡਾ ਕੋਈ ਪਰਿਵਾਰ ਦਾ ਵਿਅਕਤੀ ਤੁਹਾਨੂੰ ਮਿਲਣ ਹੋਸਟਲ ਆਉਂਦਾ ਹੈ ਤਾਂ ਆਪਣੇ ਰੂਮਮੇਟ ਨਾਲ ਉਸ ਦੀ ਜਾਣ-ਪਛਾਣ ਕਰਾਓ। ਇਸੇ ਤਰ੍ਹਾਂ ਜੇਕਰ ਤੁਹਾਡੇ ਕਾਲਜ ਦੀ ਕੋਈ ਸਹੇਲੀ ਮਿਲਣ ਆਵੇ ਤਾਂ ਉਸ ਦੀ ਜਾਣ-ਪਛਾਣ ਵੀ ਜ਼ਰੂਰ ਕਰਵਾਓ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!