Monday, 21 May 2012, 1:50 AM Toronto Time

ਬੱਚਤ ਕਰਨ ਲਈ 15 ਲਾਭਦਾਇਕ ਨੁਕਤੇ

1 Star2 Stars3 Stars4 Stars5 Stars (No Ratings Yet)
Loading ... Loading ...

SavingPigਕੀ ਤੁਸੀਂ ਸੋਚਦੇ ਹੋ ਕਿ ਜ਼ਿਆਦਾ ਕਮਾਉਣ ਵਾਲੇ ਹੀ ਜ਼ਿਆਦਾ ਬੱਚਤ ਕਰਨ ਵਾਲੇ ਬਣ ਸਕਦੇ ਹਨ? ਨਹੀਂ, ਤੁਸੀਂ ਗ਼ਲਤ ਹੋ। ਤੁਹਾਨੂੰ ਯੋਜਨਾਬੰਦੀ ਦੀ ਲੋੜ ਹੈ ਅਤੇ ਯੋਜਨਾਬੰਦੀ ਅਜਿਹੀ ਹੋਵੇ ਕਿ ਤੁਸੀਂ ਜੋ ਘਰ ਲਿਆਉਂਦੇ ਹੋ, ਉਸ ਤੋਂ ਘੱਟ ਖਰਚਦੇ ਹੋ। ਇਥੇ ਤੁਹਾਨੂੰ ਬੱਚਤ ਕਰਨ ਦੇ ਤਰੀਕੇ ਦੱਸ ਰਹੇ ਹਾਂ :
1.  ਦੋ ਕਾਰਾਂ ਦੀ ਬਜਾਏ ਸਿਰਫ ਇਕ ਹੀ ਰੱਖੋ-ਦੂਸਰੇ ਵਾਹਨ ਲਈ ਪੈਟਰੋਲ, ਮੁਰੰਮਤ ਅਤੇ ਇੰਸ਼ੋਰੈਂਸ ਦੇ ਖਰਚੇ ਟੈਕਸੀ ਅਤੇ ਆਟੋਰਿਕਸ਼ਾ ਦੇ ਕਿਰਾਏ ਮੁਕਾਬਲੇ ਅਜੇ ਵੀ ਬਰਾਬਰ ਨਹੀਂ ਹਨ।
2.  ਆਪਣੇ-ਆਪ ਤੋਂ ਪੈਸੇ ਇੰਜ ਵੀ ਬਚਾਓ-ਕਿਸੇ ਐਸੀ ਜਗ੍ਹਾ ਲਗਾਤਾਰ ਥੋੜ੍ਹੇ-ਥੋੜ੍ਹੇ ਪੈਸੇ ਰੱਖੋ, ਜਿਥੇ ਤੁਹਾਡੀ ਨਜ਼ਰ ਘੱਟ ਪਵੇ। ਛੇ ਮਹੀਨੇ ਬਾਅਦ ਇਨ੍ਹਾਂ ਨੂੰ ਦੇਖੋ ਅਤੇ ਇਕੱਠੇ ਕਰਕੇ ਬੈਂਕ ਵਿਚ ਜਮ੍ਹਾਂ ਕਰਾ ਦਿਉ।
3.  ਥੋੜ੍ਹੇ ਪੈਸਿਆਂ ਵਾਲੀ ਨੌਕਰੀ ਵੀ ਸਾਈਡ ‘ਤੇ ਕਰੋ-ਇਨ੍ਹਾਂ ਪੈਸਿਆਂ ਨੂੰ ਜਮ੍ਹਾਂ ਕਰਦੇ ਜਾਓ। ਟਿਊਸ਼ਨ ਵਰਕ ਵੀ ਹੋ ਸਕਦਾ ਹੈ, ਇਸ ਤਰ੍ਹਾਂ ਇਕੱਠੇ ਹੋਏ ਪੈਸੇ ਤੁਹਾਡੀ ਚੰਗੀ ਬੱਚਤ ਸਾਬਤ ਹੋ ਸਕਦੇ ਹਨ।
4.  ਛੋਟੇ ਚੈੱਕਾਂ ਨੂੰ ਮੂਲਧਨ ‘ਤੇ ਨਾ ਖਰਚੋ-ਅਣਇੱਛਤ ਚੈੱਕ 600 ਰੁਪਏ ਤੱਕ ਦੀ ਰਕਮ ਦੇ ਨੂੰ ਵੀ ਜਮ੍ਹਾਂ ਕਰਕੇ ਰੱਖਣ ਦੀ ਲੋੜ ਹੈ। ਹੌਲੀ-ਹੌਲੀ 6000 ਤੱਕ ਇਕੱਠੀ ਕਰੋ। ਅਚਾਨਕ ਖਰਚੇ ਲਈ ਰੱਖੇ ਪੈਸੇ ਵੀ ਜਮ੍ਹਾਂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੀ ਬੱਚਤ ਵਿਚ ਵਾਧਾ ਕਰ ਸਕਦੇ ਹੋ।
5.  ਤੁਹਾਡੇ ਬਜਟ ਦੀ ਪਹਿਲੀ ਮਦ ਬੱਚਤ ਹੋਵੇ-ਬਜਟ ਦੇ ਵਿਚ ਬੱਚਤ ਦੀ ਮਦ ਰੱਖਣੀ ਬਹੁਤ ਜ਼ਰੂਰੀ ਹੈ, ਇਸ ਨੂੰ ਕਾਇਮ ਰੱਖਿਆ ਜਾਵੇ।
6.  ਛੋਟੇ-ਛੋਟੇ ਟੁੱਟੇ ਪੈਸੇ ਵੀ ਇਕੱਠੇ ਕਰੋ-ਇਕ ਬੱਚੇ ਨੂੰ ਘਰ ਵਿਚ ਲਗਾਤਾਰ ਟੁੱਟੇ ਪੈਸੇ ਦੇ ਕੇ ਇਕੱਠੇ ਕਰਨ ਲਈ ਕਹੋ। ਤਿੰਨ ਮਹੀਨੇ ਬਾਅਦ ਉਨ੍ਹਾਂ ਨੂੰ ਕੱਢ ਕੇ ਨੋਟਾਂ ਵਿਚ ਬਦਲਾ ਲਓ ਤੇ ਬੈਂਕ ਵਿਚ ਜਮ੍ਹਾਂ ਕਰਵਾ ਦਿਉ।
7.  ਰਿਟਾਇਰਮੈਂਟ ਫੰਡ-ਇਸ ਲਈ ਵੀ ਲਗਾਤਾਰ ਪੈਸੇ ਜਮ੍ਹਾਂ ਕਰੋ, ਕਿਉਂਕਿ ਨੌਕਰੀ ਨਾ ਹੋਣ ਦੀ ਸੂਰਤ ਵਿਚ ਇਹ ਤੁਹਾਡੇ ਕੰਮ ਆਉਣਗੇ, ਕਿਉਂਕਿ ਇਹ ਦਿਨ ਤਾਂ ਜ਼ਿੰਦਗੀ ਵਿਚ ਬਹੁਤੀ ਦੂਰ ਨਹੀਂ ਹੁੰਦੇ।
8.  ਛੋਟੀ-ਛੋਟੀ ਨਕਦੀ ਵੀ ਇਕੱਠੀ ਕਰੋ-ਦਸ ਰੁਪਏ ਦੇ ਨੋਟ, ਪੰਜਾਹ ਰੁਪਏ ਦੇ ਨੋਟ ਜਿਹੜੇ ਕਿ ਤੁਹਾਡੇ ਮਿੱਤਰ ਵਾਪਸ ਕਰਦੇ ਹਨ, ਇਨ੍ਹਾਂ ਨੂੰ ਵੱਖਰੇ ਇਕੱਠੇ ਕਰੋ।
9.  ਰੈਕਰਿੰਗ ਡਿਪਾਜ਼ਟ ਕਰਵਾਉਣ ਦੀ ਆਦਤ ਪਾਓ-ਹਰ ਮਹੀਨੇ ਬੈਂਕ ਵਿਚ ਰੈਕਰਿੰਗ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਓ। ਉਹ ਤੁਹਾਡੇ ਚਾਲੂ ਖਾਤੇ ਵਿਚ ਵੀ ਕੀਤੇ ਜਾ ਸਕਦੇ ਹਨ।
10. ਨੋ-ਟੱਚ ਖਾਤਾ ਖੋਲ੍ਹੋ-ਇਹ ਖਾਤਾ ਕੀ ਹੈ ? ਕੁਝ ਖਰੀਦਣ ਸਮੇਂ ਤੁਹਾਡੇ ਮਨ ਵਿਚ ਕਿਸੇ ਵਸਤੂ ਬਾਰੇ ਦੁਚਿੱਤੀ ਹੁੰਦੀ ਹੈ, ਖਰੀਦਣ ਲਈ ਤੁਸੀਂ ਇਕ ਪਾਸੇ ਵੱਖਰੀ ਰੱਖੀ ਰਕਮ ਨੂੰ ਲਓ ਅਤੇ ਇਸ ਨੂੰ ਇਕ ਖਾਤੇ ਵਿਚ ਪਾਓ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਇਹ ਖਾਤਾ ਕਿੰਨੀ ਛੇਤੀ ਵਧੇ-ਫੁਲੇਗਾ।
11.  ਸਾਰੇ ਬੋਨਸ ਜਮ੍ਹਾਂ ਕਰਵਾਓ-ਅਚਾਨਕ ਜਾਂ ਬਿਨਾਂ ਆਸ ਮਿਲੀ ਰਾਸ਼ੀ ਨੂੰ ਤੁਰੰਤ ਜਮ੍ਹਾਂ ਕਰੋ। ਕਈ ਤਰ੍ਹਾਂ ਦੇ ਬੋਨਸ ਆਦਿ ਨੂੰ ਵੀ ਜਮ੍ਹਾਂ ਕਰੋ।
12.  ਹਰ ਸਾਲ ਦੇ ਟੈਕਸ ਰੀਬੇਟ ਜਮ੍ਹਾਂ ਕਰਵਾਓ-ਇਸ ‘ਤੇ ਤੁਹਾਡਾ ਹੱਕ ਨਹੀਂ, ਇਸ ਲਈ ਅਜਿਹੀ ਰਕਮ ਨੂੰ ਹੋਰ ਪਾਸੇ ਨਾ ਖਰਚੋ।
13.  ਕ੍ਰੈਡਿਟ ਕਾਰਡ-ਤੁਸੀਂ ਇਕ ਕ੍ਰੈਡਿਟ ਕਾਰਡ ਰੱਖ ਸਕਦੇ ਹੋ। ਜੇਕਰ ਤੁਸੀਂ ਇਸ ਨੂੰ ਫਜ਼ੂਲ ਵਿਚ ਨਹੀਂ ਵਰਤਦੇ।
14.  ਹਰ ਸਾਲ ਸੇਲ ਲੱਗਣ ‘ਤੇ ਚੰਗੇ ਕੱਪੜੇ ਜਾਂ ਚੀਜ਼ਾਂ ਖਰੀਦੋ, ਜਿਨ੍ਹਾਂ ਨੂੰ ਪਹਿਨਣ ਨਾਲ ਤੁਹਾਡੀ ਸ਼ਾਨ ਵਧੇ। ਬਾਕੀ ਸਮਾਂ ਚੰਗੀਆਂ ਦੁਕਾਨਾਂ ਤੋਂ ਖਰੀਦੋ।
15.  ਕੁਝ ਸਾਲਾਂ ਬਾਅਦ ਜਿਹੜੀਆਂ ਚੀਜ਼ਾਂ ਤੁਹਾਡੀ ਵਰਤੋਂ ਵਿਚ ਨਹੀਂ ਹਨ, ਉਨ੍ਹਾਂ ਨੂੰ ਵੇਚ ਦਿਉ। ਇਸ ਨਾਲ ਤੁਹਾਡੇ ਘਰ ਵਿਚ ਜਗ੍ਹਾ ਵੀ ਬਣ ਜਾਵੇਗੀ ਤੇ ਪੈਸੇ ਵੀ ਆ ਜਾਣਗੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!