Saturday, 4 February 2012, 9:34 PM Toronto Time

ਜੱਜਾਂ ਵਿਚਕਾਰ ਦੋਸਤਾਨਾ ਕ੍ਰਿਕਟ ਮੈਚ-ਪੰਜਾਬ-ਹਰਿਆਣਾ ਹਾਈਕੋਰਟ ਦਿੱਲੀ ਤੋਂ ਜਿੱਤੀ

1 Star2 Stars3 Stars4 Stars5 Stars (No Ratings Yet)
Loading ... Loading ...

On 2 March 2010 in ਕੈਨੇਡਾ


ਸ਼ਮਸ਼ੇਰ ਸਿੰਘ ਗਿੱਲ
ਪੰਜਾਬ ਸਟਾਰ ਵਿਸ਼ੇਸ਼
ਪੰਜਾਬ ਸਟਾਰ-ਲੰਘੇ ਸਨਿੱਚਰਵਾਰ ਕਾਨੂੰਨ ਦੀਆਂ ਕਿਤਾਬਾਂ ਚੋਂ ਬਾਹਰ ਨਿੱਕਲ ਕੇ ਪੰਜਾਬ-ਹਰਿਆਣਾ ਅਤੇ ਦਿੱਲੀ ਹਾਈਕੋਰਟ ਦੇ ਜੱਜਾਂ ਦਾ ਆਪਸੀ ਮੈਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪੀ.ਸੀ.ਏ ਸਟੇਡੀਅਮ ਵਿੱਚ ਹੋਇਆ। ਕ੍ਰਿਕਟ ਦੇ ਇਸ ਮੈਚ ਵਿੱਚ ਸਿਰਫ ਜੱਜ ਅਤੇ ਉਹਨਾਂ ਦੇ ਪ੍ਰੀਵਾਰ ਹੀ ਸ਼ਾਮਿਲ ਸਨ। ਕੋਈ ਸਥਾਨਕ ਮੀਡੀਆ ਜਾਂ ਦਰਸ਼ਕ ਇਸ ਮੈਚ ਵਿੱਚ ਆਉਣ ਤੋਂ ਮਨ੍ਹਾਂ ਕੀਤੇ ਹੋਏ ਸਨ। ਸਿਰਫ ਏਸ਼ੀਅਨ ਟੈਲੀਵਿਜ਼ਨ ਨੈੱਟਵਰਕ ਅਤੇ ਪੰਜਾਬ ਸਟਾਰ ਨੂੰ ਇਸ ਮੈਚ ਨੂੰ ਕਵਰ ਕਰਨ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ।
ਇਸ ਰੋਮਾਂਚਿਕ ਮੈਚ ਦੀ ਸ਼ੁਰੂਆਤ ਸਵੇਰ ਦੇ ਨਾਸ਼ਤੇ ਤੋਂ ਬਾਅਦ ਪੌਣੇ ਦਸ ਵਜ੍ਹੇ ਟੌਸ ਨਾਲ਼ ਸ਼ੁਰੂ ਹੋਈ। ਦਿੱਲੀ ਹਾਈਕੋਰਟ ਦੇ ਜੱਜ ਪਿੱਚ ਤੇ ਉੱਤਰੇ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਟੀਮ ਨੇ ਫੀਲਡਿੰਗ ਕੀਤੀ। 20-20 ਓਵਰਾਂ ਵਾਲੇ ਇਸ ਮੈਚ ਵਿੱਚ ਦਿੱਲੀ ਹਾਈਕੋਰਟ ਨੇ ਆਪਣੇ ਲਈ 142 ਦੌੜਾਂ ਬਣਾਈਆਂ ਅਤੇ ਆਪਣੀ ਵਿਰੋਧੀ ਟੀਮ ਦੇ ਅੱਗੇ 143 ਦੌੜਾਂ ਦਾ ਟੀਚਾ ਰੱਖਿਆ।
ਟੀੰਮਾਂ ਦੀ ਅਗਵਾਈ ਦੋਵਾਂ ਹਾਈਕੋਰਟਾਂ ਦੇ ਚੀਫ ਜਸਟਿਸ ਕਰ ਰਹੇ ਸਨ ਅਤੇ ਇਹਨਾਂ ਦੋਵਾਂ ਨੇ ਹੀ ਮੈਚ ਦੌਰਾਨ ਸਰਗਮਰ ਖੇਡ ਵਿੱਚ ਵੀ ਹਿੱਸਾ ਲਿਆ। ਦਿੱਲੀ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਮਾਣਯੋਗ ਮਦਨ ਮੋਕੁਰ ਨੇ ਸਾਡੇ ਉੱਪ ਸੰਪਾਦਕ ਅਤੇ ਏ.ਟੀ.ਐੱਨ ਦੇ ਨੁਮਾਇੰਦੇ ਸ਼ਮਸ਼ੇਰ ਗਿੱਲ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕ੍ਰਿਕਟ ਨੂੰ ਪ੍ਰੌਫੈਸ਼ਨ ਦੇ ਤੌਰ ਤੇ ਵੀ ਖੇਡਦੇ ਰਹੇ ਹਨ। ਚੀਫ ਜਸਟਿਸ ਨੇ ਬੈਟਿੰਗ ਕਰਦਿਆਂ ਚੌਕੇ ਵੀ ਲਗਾਏ ਅਤੇ ਵਧੀਆ ਫੀਲਡਿੰਗ ਦਾ ਪ੍ਰਦਰਸ਼ਨ ਵੀ ਕੀਤਾ। ਖੇਡ ਦੇ ਅੱਧ ਸਮੇਂ ਵਿੱਚ ਉਹਨਾਂ ਦੀ ਟੀਮ ਵੱਲੋਂ ਬਣਾਈਆਂ ਦੌੜਾਂ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਦੀ ਬੈਟਿੰਗ ਕਮਜ਼ੋਰ ਸੀ ਪਰ ਅਸੀਂ ਵਧੀਆ ਟੀਚਾ ਰੱਖਿਆ ਹੈ ਅਤੇ ਅਸੀਂ ਮੈਚ ਜਿੱਤਣ ਲਈ ਆਸਵੰਦ ਹਾਂ ਕਿਉਂ ਕਿ ਸਾਡੀ ਗੇਂਦਬਾਜ਼ੀ ਵਧੀਆ ਹੈ। 
ਦੂਜੇ ਪਾਸੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਮਾਣਯੋਗ ਮੁਕੁਲ ਮੋਦਗਿੱਲ ਨੇ ਸਾਡੇ ਨੁਮਾਇੰਦੇ ਨੂੰ ਦੱਸਿਆ ਉਹਨਾਂ ਨੇ ਕਦੇ ਇਸ ਖੇਡ ਨੂੰ ਪ੍ਰੌਫੈਸ਼ਨਲ ਤੌਰ ਤੇ ਨਹੀਂ ਖੇਡਿਆ ਪਰ ਉਹ ਇਸ ਖੇਡ ਦਾ ਆਨੰਦ ਮਾਣਦੇ ਹਨ। ਉਹਨਾਂ ਦੱਸਿਆ ਕਿ ਪਿਛਲੇ ਵਰ੍ਹੇ ਇਹ ਮੈਚ ਦਿੱਲੀ ਵਿੱਚ ਸੀ ਅਤੇ ਉਸ ਵਕਤ ਉਹ ਵੀ ਦਿੱਲੀ ਹਾਈਕੋਰਟ ਵਿੱਚ ਮੌਜੂਦ ਸਨ ਅਤੇ ਉਹਨਾਂ ਦੀ ਟੀਮ ਨੇ ਇਹ ਮੈਚ ਜਿੱਤਿਆ ਸੀ। ਦੋਵਾਂ ਮੁੱਖ ਜੱਜਾਂ ਨੈ ਦੱਸਿਆ ਕਿ ਇਸ ਨਾਲ਼ ਦੋਵਾਂ ਹਾਈਕੋਰਟਾਂ ਦੇ ਆਪਸੀ ਸਬੰਧ ਹੋਰ ਗੂੜ੍ਹੇ ਹੁੰਦੇ ਹਨ ਅਤੇ ਪਹਿਲਾਂ ਵੀ ਦੋਵਾਂ ਹਾਈਕੋਰਟਾਂ ਦਾ ਆਪਸੀ ਤਾਲਮੇਲ ਬਹੁਤ ਵਧੀਆ ਹੈ।
ਪਿੱਚ ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਆਉਂਦਿਆਂ ਹੀ ਬਹੁਤ ਵਧੀਆ ਸ਼ੁਰੂਆਤ ਕੀਤੀ। ਕਈ ਚੌਕੇ ਲਗਾ ਕੇ ਟੀਮ ਨੇ ਵਿਰੋਧੀ ਟੀਮ ਨੂੰ ਵਖ਼ਤ ਵਿੱਚ ਪਾਈ ਰੱਖਿਆ। ਮਹਿਜ਼ 12 ਓਵਰਾਂ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੀ ਟੀਮ ਨੇ 144 ਦੌੜਾਂ ਬਣਾ ਕੇ ਵਿਰੋਧੀ ਦਿੱਲੀ ਹਾਈਕੋਰਟ ਦੀ ਟੀਮ ਨੂੰ 7 ਵੈਕਟਾਂ ਦੇ ਫਰਕ ਨਾਲ਼ ਹਰਾ ਦਿੱਤਾ। ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਮਾਣਯੋਗ ਟੀ.ਪੀ.ਐੱਸ ਮਾਨ ਨੇ 22 ਗੇਂਦਾਂ ਵਿੱਚ ਰਿਕਾਰਡ 41 ਦੌੜਾਂ ਬਣਾ ਕੇ ‘ਮੈਨ ਆਫ ਦਾ ਮੈਚ’ ਦਾ ਖਿਤਾਬ ਆਪਣੇ ਨਾਮ ਕਰ ਲਿਆ।
ਪੰਜਾਬ-ਹਰਿਆਣਾ ਹਾਈਕੋਰਟ ਚੋਂ ਹੀ ਪ੍ਰਮੋਟ ਹੋ ਕੇ ਗਏ ਚੀਫ ਜਸਟਿਸ ਐੱਸ.ਐੱਸ ਨਿੱਝਰ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਅਤੇ ਇਨਾਮਾਂ ਦੀ ਵੰਡ ਕੀਤੀ। ਇਸ ਮੈਚ ਦੀ ਕਵਰਿੰਗ ਲਈ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐੱਸ.ਐੱਸ. ਸਾਰੋਂ ਵੱਲੋਂ ਏ.ਟੀ.ਐੱਨ ਅਤੇ ਪੰਜਾਬ ਸਟਾਰ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪੀ.ਸੀ.ਏ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਵਾਂ ਹਾਈਕੋਰਟਾਂ ਦੇ ਸਾਰੇ ਜੱਜਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਐੱਸ.ਐੱਸ ਮੰਡ ਖ਼ੁਦ ਇਸ ਮੈਚ ਦੇ ਪ੍ਰਬੰਧਾਂ ਨੂੰ ਵੇਖ ਰਹੇ ਸਨ ਅਤੇ ਪੂਰਾ ਸਮਾਂ ਸਟੇਡੀਅਮ ਵਿੱਚ ਹਾਜ਼ਰ ਰਹੇ। ਇਸ ਮੈਚ ਦੇ ਕੁਝ ਅੰਸ਼ ਆਉਣ ਵਾਲੇ ਦਿਨਾਂ ਵਿੱਚ ਏ.ਟੀ.ਐੱਨ ਤੋਂ ਵੀ ਪ੍ਰਸਾਰਿਤ ਕੀਤੇ ਜਾਣਗੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!