Friday, September 3, 2010

ਕਨੈਡੀਅੱਨ ਸਿੱਖ ਸੰਸਥਾ ਵਲੋਂ ਪਾਕਿਸਤਾਨ ਵਿਚ ਸਿੱਖਾਂ ਦੇ ਕਤਲ ਦੀ ਸਖਤ ਨਿੰਦਿਆ

1 Star2 Stars3 Stars4 Stars5 Stars (No Ratings Yet)
Loading ... Loading ...

On 2 March 2010 in ਕੈਨੇਡਾ

ਕਨੈਡੀਅੱਨ ਸਿੱਖ ਸੰਸਥਾ ਪਾਕਿਸਤਾਨ ਵਿਚ ਸਿੱਖਾਂ ਦੇ ਕਤਲ ਅਤੇ ਬੰਦਕ ਬਣਾਉਣ ਦੀਆਂ ਘਟਨਾਵਾਂ ਤੇ ਸੱਖਤ ਚਿੰਤਾ ਦਾ ਇਜ਼ਹਾਰ ਕਰਦੀ ਹੈ। ਖਬਰਾਂ ਮੁਤਾਬਿਕ ਚਾਰ ਸਿੱਖਾਂ ਨੂੰ ਤਲੀਬਾਨ ਵਲੋਂ ਬੰਦੀ ਬਣਾ ਲਿਆ ਗਿਆ ਸੀ ਅਤੇ ਜਾਜ਼ੀਆ ਨਂ ਦਿਤੇ ਜਾਣ ਤੇ ਜਸਪਾਲ ਸਿੰਘ ਨਾਮਕ ਸਿੱਖ ਨੌਜਾਵਾਨ ਦਾ ਕੱਤਲ ਕਰ ਦਿਤਾ ਗਿਆ ਹੈ।ਕਨੈਡੀਅੱਨ ਸਿੱਖ ਸੰਸਥਾ ਇਸ ਕਤਲੇਆਮ ਦੀ ਸਖਤ ਸ਼ਬਦਾ ਵਿਚ ਨਿੰਦਿਆ ਕਰਦੀ ਹੈ ਅਤੇ ਇਸ ਪਰਕਾਰ ਦੇ ਮੱਨੂਖੀ ਹਕਾਂ ਦਾ ਘਾਣ ਤੁਰੰਤ ਰੋਕਿਆ ਜਾਣਾ ਚਹਿਦਾ ਹੈ
ਕਨੈਡੀਅੱਨ ਸਿੱਖ ਸੰਸਥਾ ਵਲੋ ਕਨੈਡਾ ਅਤੇ ਪਾਕਿਸਤਾਨ ਦੇ ਉਚ ਅਹੁਦੇਦਾਰਾਂ ਨੂੰ ਚਿਠੀਆਂ ਲਿਖ ਕੇ ਏਸ ਮੁਦੇ ਤੇ ਬਿਨਾਂ ਦੇਰ ਕੀਤਿਆਂ ਕਰਵਾਈ ਕਿਤੇ ਜਾਣ ਦੀ ਮੰਗ ਕੀਤੀ ਹੈ। ਸੰਸਥਾ ਵਲੋਂ ਪਾਕਿਸਤਾਨ ਦੇ ਸਦਰ ਜਨਾਬ ਸਈਦ ਘਿਲਾਨੀ, ਘੱਟ ਗਿਣਤੀਆ ਦੇ ਮਨਿਸਟਰ ਜਨਾਬ ਸ਼ਹਬਾਜ ਭੱਟੀ, ਕਨੈਡਾ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ , ਅਤੇ ਕਨੈਡਾ ਦੇ ਵਿਦੇਸ਼ ਮੰਤਰੀ ਲੌਰੇਨਸ ਕੇਨਾਨ ਨੂੰ ਲਿਖੇ ਪਤਰਾਂ ਵਿਚ ਇਹ ਵੀ ਮੰਗ ਕੀਤੀ ਹੈ ਕੀ ਪਾਕਿਸਤਾਨ ਘੱਟ ਗਿਣਤਾਂ ਅਤੇ ਸਿੱਖਾਂ ਦੀ ਜਾਨ ਮਾਲ ਦੀ ਰਖਿਆ ਯਕੀਨੀ ਬਣਾਵੇ।
ਪਾਕਿਸਤਾਨ ਵਿਚ ਸਿੱਖਾਂ ਤੇ ਕਾਫੀ ਅਰਸੇ ਤੋਂ ਤਲੀਬਾਨ ਦਾ ਦਬਾਅ ਬਣਿਆ ਆ ਰਿਹਾ ਹੈ ਕਿ ਜਾ ਤਾਂ ਪਾਕਿਸਤਾਨ ਦੇ ਸਿੱਖ ਇਸਲਾਮ ਕਬੂਲ ਕਰ ਲੈਣ ਜਾ ਫਿਰ ਪਾਕਿਸਤਾਨ ਵਿਚ ਰਹਿਣ ਲਈ ਜਾਜ਼ੀਆ ਦੇਣ। ਯਾਦ ਰਹੇ ਕਿ ਸਿੱਖ ਧਰਮ ਮਨੂਖੀ ਹਕਾਂ ਦੀ ਰਾਖੀ ਕਰਨ ਵਿਚ ਯਕੀਨ ਰਖਦਾ ਹੈ ਅਤੇ ਕਨੈਡੀਅੱਨ ਸਿੱਖ ਸੰਸਥਾ ਤਲੀਬਾਨ ਨੂੰ ਅਪੀਲ ਕਰਦੀ ਹੈ ਕਿ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂ ਤੰਗ ਕਰਨ ਬੰਦ ਕਰ ਦੇਵੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!