Monday, September 6, 2010

ਓਲੰਪਿਕਸ ਸ਼ਾਨੋ ਸ਼ੌਕਤ ਨਾਲ ਸਮਾਪਤ-ਕਨੇਡਾ ਨੇ ਸਿਰਜਿਆ ਇਤਿਹਾਸ

1 Star2 Stars3 Stars4 Stars5 Stars (No Ratings Yet)
Loading ... Loading ...

On 2 March 2010 in ਕੈਨੇਡਾ

ਸਟਾਰ ਨਿਊਜ਼:- ਬੀਤੇ ਕੱਲ ਵੈਨਕੁਵਰ ਵਿੱਚ ਸਰਦ ਰੁੱਤ ਦੀਆਂ ਓਲੰਪਿਕ ਸ਼ਾਨੋ ਸੌ਼ਕਤ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ 80 ਦੇ ਕਰੀਬ ਦੇਸ਼ਾਂ ਦੇ 2600 ਖਿਡਾਰੀਆਂ ਨੇ ਹਿੱਸਾ ਲਿਆ। ਕਨੇਡਾ ਨੇ ਇਨ੍ਹਾਂ ਖੇਡਾਂ ਵਿੱਚ ਇਤਿਹਾਸ ਸਿਰਜਿਆ। ਜਿੱਥੇ 14 ਸੋਨ ਤਮਗੇ ਜਿੱਤੇ ਜਿਹੜੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਹਨ। ਇਸ ਦੇ ਨਾਲ ਆਈਸ ਹਾਕੀ ਵਿੱਚ ਔਰਤਾਂ ਨੇ ਜਿੱਥੇ ਅਮਰੀਕਾ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਉੱਥੇ ਕੱਲ ਮਰਦਾਂ ਦੀ ਹਾਕੀ ਦੀ ਟੀਮ ਨੇ ਵੀ ਅਮਰੀਕਾ ਦੀ ਟੀਮ ਨੂੰ ਓਵਰ ਟਾਈਮ ਵਿੱਚ ਇੱਕ ਗੋਲ ਨਾਲ ਹਰਾ ਕੇ ਸੋਨੇ ਦੇ ਤਮਗੇ ‘ਤੇ ਕਬਜ਼ਾ ਕੀਤਾ। ਇਸ ਮੈਚ ਵਿੱਚ ਪਹਿਲਾਂ ਕਨੇਡਾ 2-ਨਾਲ ਅਮਰੀਕਾ ਤੋਂ ਜਿੱਤ ਰਿਹਾ ਸੀ, ਪਰ ਅਖੀਰਲੇ ਮਿਨਿਟ ਵਿੱਚ ਅਮਰੀਕਾ ਨੇ ਗੋਲ ਕਰਕੇ ਮੈਚ ਨੂੰ ਬਰਾਬਰ ਕਰ ਦਿੱਤਾ, ਪਰ 20 ਮਿਨਿਟ ਦੇ ਓਵਰ ਟਾਈਮ ਵਿੱਚ ਪਹਿਲੇ 8 ਮਿਨਿਟ ਵਿੱਚ ਸਿਡਨੀ ਕ੍ਰੌਸਬੀ ਨੇ ਗੋਲ ਕਰਕੇ ਕਨੇਡਾ ਨੂੰ ਜਿੱਤ ਦੁਆਈ। ਇਨ੍ਹਾਂ ਖੇਡਾਂ ਵਿੱਚ ਕਨੇਡਾ ਵਲੋਂ ਸਭ ਤੋਂ ਵੱਧ ਸੋਨੇ ਦੇ ਤਮਗੇ ਜਿੱਤ ਕੇ ਵੀ ਇਤਿਹਾਸ ਸਿਰਜਿਆ ਗਿਆ। ਕਨੇਡਾ ਨੇ ਕੁੱਲ 26 ਤਮਗੇ ਜਿੱਤੇ ਜਿਨ੍ਹਾਂ ਵਿੱਚ 14 ਸੋਨੇ, 7 ਚਾਂਦੀ ਅਤੇ 5 ਕਾਂਸੇ ਦੇ ਤਮਗੇ ਜਿੱਤੇ ਹਨ ਕੁੱਲ 26 ਤਮਗੇ ਜਿੱਤ ਕੇ ਕਨੇਡਾ ਇਨ੍ਹਾਂ ਖੇਡਾਂ ਵਿੱਚ ਤੀਜੇ ਸਥਾਨ ‘ਤੇ ਰਿਹਾ ਹੈ। 37 ਤਮਗੇ ਜਿੱਤ ਕੇ ਅਮਰੀਕਾ ਪਹਿਲੇ ਸਥਾਨ ‘ਤੇ ਰਿਹਾ ਜਿਸ ਵਿੱਚ 9 ਸੋਨੇ ਦੇ, 15 ਚਾਂਦੀ ਅਤੇ 13 ਕਾਂਸੇ ਦੇ ਤਮਗੇ ਜਿੱਤੇ, ਇਸੇ ਤਰ੍ਹਾਂ ਜਰਮਨੀ ਇਨ੍ਹਾਂ ਖੇਡਾਂ ਵਿੱਚ 30 ਤਮਗੇ ਜਿੱਤ ਕੇ ਦੂਜੇ ਸਥਾਨ ‘ਤੇ ਰਿਹਾ ਜਿਸ ਵਿੱਚ 10 ਸੋਨੇ ਦੇ, 13 ਚਾਂਦੀ ਅਤੇ 7 ਕਾਂਸੀ ਦੇ ਤਮਗੇ ਜਿੱਤੇ ਹਨ। ਇਨ੍ਹਾਂ ਖੇਡਾਂ ‘ਤੇ ਇੱਕ ਬਿਲੀਅਨ ਤੋਂ ਉੱਪਰ ਦਾ ਖਰਚ ਆਇਆ ਹੈ। ਸਰਦ ਰੁੱਤ ਦੀਆਂ ਅਗਲੀਆਂ ਓਲੰਪਿਕਸ ਖੇਡਾਂ 2014 ਵਿੱਚ ਰੂਸੇ ਦੇ ਸ਼ਹਿਰ ਸੋਚੀ ਵਿੱਚ ਹੋਣਗੀਆਂ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!