ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੋਢਿਆਂ ਤੇ
On 16 March 2010 in ਕੈਨੇਡਾ
ਪੰਜਾਬ ਸਟਾਰ-ਹੁਣ ਜਦੋਂ ਕਿ ਲੂਨੀ ਆਪਣੇ 20 ਮਹੀਨਿਆਂ ਦੇ ਸਮੇਂ ਵਿੱਚ ਸਭ ਤੋਂ ਉੱਪਰ ਹੈ ਤਾਂ ਇਹ ਇਸ ਹਫਤੇ ਅਮਰੀਕੀ ਡਾਲਰ ਦੇ ਬਰਾਬਰ ਜਾ ਸਕਦੀ ਹੇ। ਲੰਘੇ ਹਫਤੇ ਕੈਨੇਡੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ 98.2 ਸੈਂਟ ਰਹੀ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਕੀਮਤ ਇਸ ਤੋਂ ਪਹਿਲਾਂ ਜੁਲਾਈ 2008 ਵਿੱਚ ਸੀ। ਇਸ ਤੋਂ ਪਹਿਲਾਂ ਅਮਰੀਕੀ ਡਾਲਰ ਦੇ ਬਰਾਬਰ ਕੈਨੇਡੀਅਨ ਡਾਲਰ ਮਈ 2008 ਵਿੱਚ ਸੀ।
ਕੈਨੇਡੀਅਨ ਡਾਲਰ ਵਿੱਚ ਚੜ੍ਹਤ ਉਮੀਦ ਤੋਂ ਉਲਟ ਫਰਵਰੀ ਮਹੀਨੇ ਵਿੱਚ ਬੇਰੁਜ਼ਗਾਰੀ ਦਰ ਵਿੱਚ ਆਈ ਕਮੀ ਅਤੇ ਬੈਂਕ ਆਫ ਕੈਨੇਡਾ ਵੱਲੋਂ ਇਸ ਸਾਲ ਦੇ ਅੰਤ ਤੱਕ ਵਿਆਜ ਦਰਾਂ ਵਧਾਈਆਂ ਜਾਣ ਦੀਆਂ ਖ਼ਬਰਾਂ ਕਾਰਨ ਹੈ। ਇਸ ਹਫਤੇ ਕੈਨੇਡੀਅਨ ਡਾਲਰ ਦੀਆਂ ਕੀਮਤਾਂ ਅਮਰੀਕੀ ਡਾਲਰ ਤੋਂ ਉੱਪਰ ਵੀ ਜਾ ਸਕਦੀਆਂ ਹਨ।
ਟੀ.ਡੀ ਬੈਂਕ ਦੇ ਸੀਨੀਅਰ ਆਰਥਿਕ ਮਾਹਿਰ ਡੌਨ ਡਰੰਮੌਂਡ ਦਾ ਕਹਿਣਾ ਹੈ ਕਿ ਲੂਨੀ ਵਿੱਚ ਚੜ੍ਹਾਈ ਸਾਡੀ ਆਰਥਿਕਤਾਂ ਕਰਕੇ ਘੱਟ ਬਲਕਿ ਅਮਰੀਕੀ ਆਰਥਿਕਤਾ ਦੀ ਹਾਲਤ ਜਿ਼ਆਦਾ ਦੱਸ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਡਾਲਰ ਵਿੱਚ ਚੜ੍ਹਾਈ ਸਾਡੀਆਂ ਕੌਮੋਡਿਟੀ ਕੀਮਤਾਂ ਕਾਰਨ ਨਹੀਂ ਹੈ। ਪਿਛਲੀ ਵਾਰ ਸਾਡੀਆਂ ਅੱਖਾਂ ਵਿੱਚ ਹੰਝੂ ਸਾਡੀਆਂ ਕੌਮੋਡਿਟੀ ਕੀਮਤਾਂ ਕਾਰਨ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ। ਇਸ ਵਿੱਚ ਜਿ਼ਆਦਾਤਰ ਅਮਰੀਕੀ ਆਰਥਿਕਤਾ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸੰਸਾਰ ਨੇ ਆਪਣੇ ਜਜ਼ਬਾਤ ਅਮਰੀਕਾ ਦੇ ਉਲਟ ਕਰ ਲਏ ਹਨ। ਉਹਨਾਂ ਅਨੁਸਾਰ ਅਮਰੀਕਾ ਸਿਰ ਪ੍ਰਤੀ ਵਿਅਕਤੀ ਜਿ਼ਆਦਾ ਕਰਜ਼ ਹੈ ਜਿਸ ਨਾਲ਼ ਕੈਨੇਡਾ ਬਿਹਤਰ ਥਾਂ ਹੈ। ਅਮਰੀਕਾ ਦੀ ਸਥਿਤੀ ਬਹੁਤ ਕਮਜ਼ੋਰ ਹੈ। ਅਮਰੀਕਾ ਦੁਨੀਆਂ ਦੇ ਇਨਵੈਸਟਰਾਂ ਲਈ ਬਹੁਤ ਹੀ ਕਮਜ਼ੋਰ ਥਾਂ ਹੈ।
ਡਰੰਮੌਂਡ ਦਾ ਕਹਿਣਾ ਹੈ ਕਿ ਕੈਨੇਡੀਅਨ ਡਾਲਰ ਦਾ ਅਮਰੀਕੀ ਡਾਲਰ ਦੇ ਬਰਾਬਰ ਜਾਣਾ ਕੈਨੇਡੀਅਨ ਲਈ ਸਰਹੱਦ ਪਾਰ ਤੋਂ ਖਰੀਦਦਾਰੀ ਤੋਂ ਵੀ ਬਿਹਤਰ ਮੌਕੇ ਪ੍ਰਦਾਨ ਕਰਦਾ ਹੈ। ਕੈਨੇਡੀਅਨਾਂ ਲਈ ਅਮਰੀਕੀ ਜਾਇਦਾਦ ਖਰੀਦਣ ਦਾ ਵਧੀਆ ਮੌਕਾ ਹੈ। ਕੈਨੇਡੀਅਨ ਮੈਨੀਫੈਕਚਰਜ਼ ਕਮਜ਼ੋਰ ਅਮਰੀਕੀ ਡਾਲਰ ਦਾ ਫਾਇਦਾ ਉਠਾ ਕੇ ਵਧੇਰੇ ਇਨਵੈਸਟ ਕਰਕੇ ਪੈਦਾਵਾਰ ਅਤੇ ਮਸ਼ੀਨਰੀ ਵਿੱਚ ਖਰਚ ਕਰ ਸਕਦੇ ਹਨ।
ਡਰੰਮੌਂਡ ਅਨੁਸਾਰ ਅਗਰ ਸਾਡਾ ਡਾਲਰ ਅਮਰੀਕਾ ਦੇ ਬਰਾਬਰ ਹੋਵੇਗਾ ਤਾਂ ਸਾਡੀ ਪੈਦਾਵਾਰ ਵੀ ਅਮਰੀਕਾ ਦੇ ਬਰਾਬਰ ਹੋਵੇਗੀ। ਇਸ ਤੋਂ ਪਹਿਲਾਂ ਮਜਬੂਤ ਕੈਨੇਡੀਅਨ ਡਾਲਰ ਦਾ ਪ੍ਰਭਾਵ ਕੈਨੇਡੀਅਨ ਦਰਾਮਦਕਾਰਾਂ ਤੇ ਪੈਂਦਾ ਰਿਹਾ ਹੈ।



