Saturday, 4 February 2012, 9:40 PM Toronto Time

ਕੈਨੇਡੀਅਨ ਸਮਾਜ ਵਿੱਚ ਸਿੱਖ ਕਿੱਥੇ ਹਨ?

1 Star2 Stars3 Stars4 Stars5 Stars (No Ratings Yet)
Loading ... Loading ...


ਕਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 19ਵੀਂ ਸਦੀ ਵਿੱਚ ਭਾਰਤੀਆਂ ਨੇ ਕਨੇਡਾ ਦਾ ਰੁੱਖ ਕੀਤਾ। ਭਾਰਤ ਵਿੱਚ ਉਸ ਸਮੇਂ ਅੰਗ੍ਰੇਜ਼ਾਂ ਦਾ ਰਾਜ ਸੀ। ਭਾਰਤੀ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਰਹੇ ਸਨ। ਸਮੇਂ ਦੇ ਵਹਾ ਨਾਲ ਬਹੁਤ ਸਾਰੇ ਭਾਰਤੀਆਂ ਨੇ ਕਨੇਡਾ ਵਰਗੇ ਪੱਛਮੀ ਦੇਸ਼ਾਂ ਦਾ ਰੁੱਖ ਕੀਤਾ। ਜਦੋਂ ਭਾਰਤੀ ਕਨੇਡਾ ਆਏ ਅਤੇ ਇੱਥੇ ਆਕੇ ਵਸਣ ਲੱਗੇ ਤਾਂ ਉਨ੍ਹਾਂ ਦੀ ਪਛਾਣ ਸਿਰਫ਼ ਭਾਰਤੀਆਂ ਕਰਕੇ ਹੁੰਦੀ ਸੀ। ਸਾਰੇ ਭਾਰਤੀ ਭਾਵੇਂ ਉਹ ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ ਇਕੱਠੇ ਰਲ਼ ਮਿਲ਼ ਕੇ ਰਹਿੰਦੇ ਸਨ। ਕਿਊਂਕਿ ਬਹੁਤਿਆਂ ਦਾ ਸਵਾਲ ਰੋਜ਼ੀ ਰੋਟੀ ਦਾ ਸੀ। ਕਿਸੇ ਵੀ ਵਿਚਾਰ ਧਾਰਾ ਨੂੰ ਅੱਗੇ ਤੋਰਨ ਲਈ ਉਸ ‘ਤੇ ਲੋਕ ਰਾਏ ਬਨਾਉਣ ਲਈ ਪਹਿਲਾਂ ਢਿੱਡ ਵਿੱਚ ਰੋਟੀ ਹੋਣੀ ਜ਼ਰੂਰੀ ਸੀ। ਇਸ ਲਈ ਬਹੁਤੇ ਭਾਰਤੀਆਂ ਨੇ ਆਪਣੇ ਆਪ ਨੂੰ ਕਨੇਡਾ ਵਿੱਚ ਵਧੀਆ ਢੰਗ ਨਾਲ ਸਥਾਪਤ ਕਰਨ ਵਿੱਚ ਆਪਣਾ ਤਾਨ ਲਾ ਦਿੱਤਾ। ਜਿਵੇਂ ਕਿ ਉੱਪਰ ਗੱਲ ਕੀਤੀ ਕੀ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਭਾਰਤੀਆਂ ਵਲੋਂ 18ਵੀਂ ਸਦੀ ਵਿੱਚ ਅੰਦੋਲਨ ਸ਼ੁਰੂ ਕਰ ਦਿੱਤੇ ਗਏ ਸਨ। ਵੱਖ ਵੱਖ ਵਿਚਾਰ ਧਾਰਾ, ਜ਼ਾਤਾਂ, ਮਜ਼੍ਹਬਾਂ ਦੇ ਲੋਕ ਇੱਕੋ ਟੀਚੇ ਲਈ ਲੜ ਰਹੇ ਸਨ। ਜਦੋਂ ਭਾਰਤੀ ਕਨੇਡਾ ਵਿੱਚ ਆਕੇ ਵਸਣ ਲੱਗੇ ਤਾਂ ਉਨ੍ਹਾਂ ਦੇ ਦਿਲਾਂ ਵਿੱਚ ਵੀ ਆਪਣੇ ਦੇਸ਼ ਦੇ ਲੋਕਾਂ ਲਈ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਠਾਠਾਂ ਮਾਰਨ ਲੱਗਾ। ਇਸੇ ਲਈ ਬਹੁਤ ਸਾਰੇ ਗਦਰੀ ਬਾਬੇ ਉੱਤਰੀ ਅਮਰੀਕਾ ਦੀ ਧਰਤੀ ਤੋਂ ਹੀ ਭਾਰਤ ਪਹੁੰਚੇ ਅਤੇ ਅਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਹਿੱਸਾ ਪਾਇਆ। ਸਮੇਂ ਦੇ ਨਾਲ ਕਨੇਡਾ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਹਾਲਾਤਾਂ ਅਤੇ ਵਿਚਾਰਾਂ ਵਿੱਚ ਵੀ ਬਦਲਾਅ ਆਉਣ ਲੱਗਾ। ਜਿਹੜੇ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਕਰਕੇ ਜਾਣੇ ਜਾਂਦੇ ਸਨ ਸਮੇਂ ਦੇ ਨਾਲ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਵਧੇਰੇ ਵਸੋਂ ਹੋਣ ਦੇ ਨਾਲ ਵੱਖ ਵੱਖ ਧਰਮਾਂ ਤੋਂ ਪਛਾਣੇ ਜਾਣ ਲੱਗੇ। ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਵੰਡੀਆਂ ਪੈ ਗਈਆਂ। 19ਵੀਂ ਸਦੀ ਦੇ 80ਵੇਂ ਦਹਾਕੇ ਵਿੱਚ ਆਕੇ ਪੰਜਾਬ ਵਿੱਚ ਵੱਖਰੇ ਰਾਜ, ਫਿਰ ਵੱਖਰੇ ਦੇਸ਼ ਦੀ ਮੰਗ ਜ਼ੋਰ ਫੜਨ ਲੱਗੀ। ਜਿੱਥੇ ਪੰਜਾਬ ਰਹਿੰਦਾ ਸਿੱਖ ਨੌਜਵਾਨ ਇਸ ਅੱਗ ਵਿੱਚ ਕੁੱਦ ਪਿਆ ਉਸ ਦੇ ਨਾਲ ਉੱਤਰੀ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੇ ਮਾਇਆ ਵਲੋਂ ਖਾੜਕੂ ਸਫ਼ਾਂ ਦੀ ਮਦਦ ਖੁੱਲ੍ਹ ਦਿਲੀ ਨਾਲ ਕੀਤੀ। ਪੰਜਾਬ ਦੇ ਨਾਲ ਕਨੇਡਾ ਵਿੱਚ ਸਮਾਂਤਰ ਖ਼ਾਲਿਸਤਾਨ ਲਹਿਰ ਚਲਾਉਣਾ, ਕਨੇਡਾ ਦੇ ਸਿੱਖਾਂ ਵਲੋਂ ਪੰਜਾਬ ਵਿਚਲੇ ਖਾੜਕੂਆਂ ਦੀ ਮਦਦ, ਫਿਰ ਏਅਰ ਇੰਡੀਆ ਕਾਂਡ (ਭਾਵੇਂ ਕਿ ਇਸ ਵਿੱਚ ਕਿਹੜੀ ਧਿਰ ਦੋਸ਼ੀ ਸੀ ਇਹ ਅਜੇ ਤੱਕ ਸਾਬਤ ਨਹੀਂ ਹੋ ਸਕਿਆ) ਜਿਸ ਦਾ ਕਲੰਕ ਕਨੇਡੀਅਨ ਸਿੱਖਾਂ ਦੇ ਸਿਰ ਮੜ੍ਹ ਦਿੱਤਾ ਗਿਆ। ਜਿਵੇਂ ਸਾਡੇ ਧਾਰਮਿਕ ਅਸਥਾਨ ਵੱਡੇ ਹੋਣ ਲੱਗੇ ਚੌਧਰ ਲਈ ਲੜਾਈਆਂ ਹੋਣ ਲੱਗੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਸਿੱਖਾਂ ਦਾ ਅਕਸ ਹਿੰਸਕ ਪ੍ਰਵਿਰਤੀ ਵਾਲਾ ਬਣਾ ਦਿੱਤਾ।
ਪਿਛਲੇ ਮਹੀਨੇ ਬਰੈਂਪਟਨ ਦੇ ਗੁਰਦੁਆਰਿਆਂ ਵਿੱਚ ਜੋ ਕੁੱਝ ਹੋਇਆ, ਉਸ ਤੋਂ ਬਾਅਦ ਸਰੀ ਦੇ ਨਗਰ ਕੀਰਤਨ ਦਾ ਮੁੜ ਸੁਰਖ਼ੀਆਂ ਵਿੱਚ ਆਉਣਾ, ਉੱਜਲ ਦੁਸਾਂਝ ਦੀ ਬਿਆਨਬਾਜ਼ੀ, ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇਣਾ। ਵਿਸਾਖੀ ਦੇ ਨਗਰ ਕੀਰਤਨਾਂ ਵਿੱਚ “ਖ਼ਾਲਿਸਤਾਨ ਜਿ਼ੰਦਾਬਾਦ” ਦੇ ਨਾਹਰੇ ਲੱਗਣੇ। ਜਿੱਥੇ ਮੁੱਖ ਧਾਰਾ ਦੇ ਮੀਡੀਏ ਦਾ ਧਿਆਨ ਇਸ ਪਾਸੇ ਖਿੱਚਿਆ ਗਿਆ ਉਸ ਦੇ ਨਾਲ ਸਰਕਾਰਾਂ ਨੇ ਵੀ ਕੰਨ ਖੜ੍ਹੇ ਕਰ ਲਏ। ਪਿਛਲੇ ਮਹੀਨੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵਲੋਂ ਵਾਸ਼ਿੰਗਟਨ ਵਿੱਚ ਆਪਣੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਵਿਸ਼ੇਸ਼ ਤੌਰ ‘ਤੇ ਇਹ ਗੱਲ ਕਰਨੀ ਕਿ ਕਨੇਡਾ ਵਿੱਚ ਸਿੱਖ ਮੁੜ ਵੱਖਰੀ ਸੁਰ ਚੁੱਕ ਰਹੇ ਹਨ, ਉਸ ਲਈ ਅਗਾਹ ਕਰਨਾ। ਫਿਰ ਵਿਦੇਸ਼ੀ ਮਾਮਲਿਆਂ ਪਾਰਲੀਮਾਨੀ ਸਕੱਤਰ ਦੀਪਕ ਉਬਰਾਏ ਜਿਨ੍ਹਾਂ ਵਲੋਂ ਇਹ ਬਿਆਨ ਦਿੱਤਾ ਜਾਣਾ ਕਿ ਖ਼ਾਲਿਸਤਾਨੀ ਸੁਰ ਨਹੀਂ ਉੱਠਣ ਦਿੱਤੀ ਜਾਵੇਗੀ। ਉਨ੍ਹਾਂ ਦਾ ਇਹ ਕਹਿਣਾ ਕਿ ਕਨੇਡਾ ਭਾਰਤ ਨਾਲ ਸਬੰਧ ਖ਼ਰਾਬ ਨਹੀਂ ਕਰਨਾ ਚਾਹੁੰਦਾ ਇਹ ਸਿੱਖਾਂ ਲਈ ਕੋਈ ਬਹੁਤਾ ਚੰਗਾ ਸ਼ਗਨ ਨਹੀਂ ਹੈ। ਹਾਂ ਇੱਥੇ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਰੇ ਸਿੱਖ ਹਿੰਸਕ ਜਾਂ ਵੱਖਰੀ ਸੁਰ ਵਾਲੇ ਨਹੀਂ ਹਨ। ਖ਼ਾਲਿਸਤਾਨੀ ਸੁਰ ਅਲਾਪਣ ਵਾਲੇ ਕੁੱਝ ਮੁੱਠੀ ਭਰ ਲੋਕ ਹਨ ਜਿਹੜੇ ਸਿਰਫ਼ ਕਨੇਡਾ ਵਿੱਚ ਖ਼ਾਲਿਸਤਾਨੀ ਸੰਘਰਸ਼ ਨੂੰ ਚਲਦਾ ਰੱਖਣਾ ਚਾਹੁੰਦੇ ਹਨ। ਇਸ ਪਿੱਛੇ ਉਨ੍ਹਾਂ ਦਾ ਕੀ ਮੰਤਵ ਹੈ ਇਹ ਆਮ ਸਿੱਖ ਭਲੀ ਭਾਂਤ ਜਾਣਦਾ ਹੈ। ਵੱਖਰੇ ਰਾਜ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ। ਪਰ ਉਸ ਲਈ ਸੁਹਿਰਦਤਾ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਮੂਵਮੈਂਟਸ ਦੇ ਪਿੱਛੇ ਲੁਕਵੇਂ ਅਜੰਡੇ ਹੇਠ ਕੰਮ ਕਰਨਾ ਆਮ ਲੋਕਾਂ ਨਾਲ ਧ੍ਰੋਹ ਹੈ। ਭਾਰਤ ਨੂੰ ਵੀ ਤਾਂ ਅੰਗ੍ਰੇਜ਼ਾਂ ਤੋਂ ਅਜ਼ਾਦ ਕਰਵਾਇਆ ਗਿਆ ਸੀ। ਉਸ ਸਮੇਂ ਲੋਕਾਂ ਵਿੱਚ ਉਸ ਲਈ ਸੁਹਿਰਦਤਾ ਸੀ।
ਟੋਰਾਂਟੋ ਦੇ ਦੋਹਾਂ ਨਗਰ ਕੀਰਤਨਾਂ ਵਿੱਚ ਭਾਵੇਂ ਖ਼ਾਲਿਸਤਾਨ ਦੇ ਨਾਹਰੇ ਤਾਂ ਨਹੀਂ ਲੱਗੇ, ਪਰ ਇਸ ਬਾਰ ਇਨ੍ਹਾਂ ਦੋਹਾਂ ਨਗਰ ਕੀਰਤਨਾਂ ਵਿੱਚ ਕਮਲ ਨਾਥ ਦਾ ਮੁੱਦਾ ਭਾਰੂ ਰਿਹਾ ਇਨ੍ਹਾਂ ਦੋਹਾਂ ਨਗਰ ਕੀਰਤਨ ਕਰਵਾਉਣ ਵਾਲੀਆਂ ਸੰਸਥਾਵਾਂ ਉਨਟੈਰੀਓ ਸਿੱਖਜ਼ ਐਂਡ ਗੁਰਦੁਆਰਾ ਕਾਊਂਸਲ ਅਤੇ ਉਨਟੈਰੀਓ ਗੁਰਦੁਆਰਾਜ਼ ਕਮੇਟੀ ਇਨ੍ਹਾਂ ਵਲੋਂ ਜਿਹੜੇ ਰਾਜਨੀਤਿਕ ਕਮਲ ਨਾਲ ਦੇ ਹੱਕ ਵਿੱਚ ਖੜ੍ਹੇ ਉਨ੍ਹਾਂ ਦਾ ਸਨਮਾਨ ਕਰਕੇ ਅਤੇ ਜਿਹੜੇ ਕਮਲ ਨਾਥ ਦੇ ਵਿਰੋਧ ਵਿੱਚ ਖੜ੍ਹੇ ਜਾਂ ਇਸ ਮਸਲੇ ਤੇ ਚੁੱਪ ਰਹੇ ਉਨ੍ਹਾਂ ਦਾ ਵਿਰੋਧ ਕਰਕੇ ਨਵੇਂ ਮੁੱਦੇ ਨੂੰ ਜਨਮ ਦੇ ਦਿੱਤਾ। ਸਿੱਖਾਂ ਦੇ ਪਹਿਲੇ ਮੁੱਦੇ ਤਾਂ ਜਿਊਂ ਦੇ ਤਿਊਂ ਖੜ੍ਹੇ ਹਨ। ਨਵੇਂ ਨਵੇਂ ਮਸਲੇ ਖੜ੍ਹੇ ਕਰਕੇ ਅਸੀਂ ਕਿਸੇ ਸਿਰੇ ਵੀ ਨਹੀਂ ਲੱਗ ਸਕਾਂਗੇ। ਇਸ ਸਿਸਟਮ ਵਿੱਚ ਰਹਿ ਕੇ ਇੱਥੇ ਦੀਆਂ ਰਾਜਨੀਤਕ ਪਾਰਟੀਆਂ ਨਾਲ ਵਿਗਾੜ ਕੇ ਅਸੀਂ ਨਹੀਂ ਚਲ ਸਕਾਂਗੇ। ਕਿਊਂਕਿ ਸਾਡੇ ਬਹੁਤ ਸਾਰੇ ਲੀਡਰਾਂ ਦੇ ਬੱਚੇ ਰਿਸ਼ਤੇਦਾਰ ਬਹੁਤ ਸਾਰੇ ਸਿਆਸਤਦਾਨਾਂ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਹਨ। ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ‘ਤੇ ਵੱਟਾ ਲਾ ਰਹੇ ਹਨ। ਭਾਵੇਂ ਉਹ ਖ਼ਾਲਿਸਤਾਨੀ ਸੁਰ ਹੋਵੇ ਜਾਂ ਕਨੇਡੀਅਨ ਸਮਾਜ ਵਿੱਚ ਵੱਖਰੀ ਸੁਰ ਹੋਵੇ ਅਸੀਂ ਲੋਕ ਆਪਣੇ ਬੱਚਿਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਘੋਲ ਰਹੇ ਹਾਂ। ਇਸ ਲਈ ਪੂਰਾ ਭਾਈਚਾਰ ਜਿ਼ੰਮੇਵਾਰ ਨਹੀਂ ਹੈ ਕੁੱਝ ਲੋਕ ਹਨ। ਪਰ ਬਦਨਾਮ ਪੂਰੀ ਸਿੱਖ ਕੌਮ ਹੋ ਰਹੀ ਹੈ, ਕਿਊਂਕਿ ਆਮ ਸਿੱਖ ਕੁੱਝ ਬੋਲ ਨਹੀਂ ਰਿਹਾ। ਕਨੇਡੀਅਨ ਸਮਾਜ ਵਿੱਚ ਸਿੱਖਾਂ ਦੇ ਅਕਸ ਨੂੰ ਬਹੁਤ ਸੁਧਾਰਨ ਦੀ ਲੋੜ ਹੈ ਇਸ ਲਈ ਪੂਰਾ ਸਿੱਖ ਭਾਈਚਾਰਾ ਆਪਣਾ ਯੋਗਦਾਨ ਪਾਵੇ ਨਾਲ ਸਾਡੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੀ ਆਪਣਾ ਸਹਿਯੋਗ ਦੇਣ।

Gursimrat Grewal

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!