Saturday, 4 February 2012, 9:49 PM Toronto Time

Weekly Punjab Star

1 Star2 Stars3 Stars4 Stars5 Stars (No Ratings Yet)
Loading ... Loading ...


Gurdaksh Albela

ਨਾਂ: ਗੁਰਬਕਸ਼ ਸਿੰਘ ਅਲਬੇਲਾ (ਧਾਲੀਵਾਲ)

ਜਨਮ: 3 ਮਈ, 1957

ਜਨਮ: ਬੁਰਜ ਰਾਜਗੜ੍ਹ, ਜਿ਼ਲ੍ਹਾ ਬਠਿੰਡਾ
ਪਿਤਾ: ਸ. ਦਿਆਲ ਸਿੰਘ ਧਾਲੀਵਾਲ
ਮਾਤਾ: ਸਰ. ਮਹਿੰਦਰ ਕੌਰ
ਭੈਣ/ਭਰਾ: ਚਾਰ ਭਰਾ , ਦੋ ਭੈਣਾਂ
ਪਤਨੀ: ਹਰਜੀਤ ਕੌਰ
ਬੱਚੇ: ਦੋ ਬੇਟੀਆਂ ਅਮਰਦੀਪ ਕੌਰ ਅਤੇ ਕਮਲਦੀਪ ਕੌਰ
ਵਿਦਿਆ: ਮੈਟਰਿਕ, ਗਿਆਨੀ ਕੀਤੀ
ਕਿੱਤਾ: ਢਾਡੀ, ਪਿੰਡ ਦੇ ਸਰਪੰਚ ਰਹੇ ਅਤੇ ਕਬੱਡੀ ਖਿਡਾਰੀ ਵੀ ਰਹੇ, ਛੇ ਸਾਲ ਮਾਸਟਰੀ ਕੀਤੀ, 1984 ਦੇ ਸਾਕੇ ਤੋਂ ਬਾਅਦ ਇਤਰਾਜ਼ ਵਜੋਂ ਨੌਕਰੀ ਛੱਡ ਦਿੱਤੀ
ਪ੍ਰਾਪਤੀਆਂ: 1975 ਵਿੱਚ ਗਾਉਣ ਸਿੱਖਣਾ ਸ਼ੁਰੂ ਕੀਤਾ, ਢਾਡੀ ਦੇ ਕਿੱਤੇ ਵਿੱਚ ਲਿਆਉਣ ਵਾਲਾ ਇੱਕ ਪੁਲਿਸ ਇੰਸਪੈਕਟਰ ਬਲਬੀਰ ਸਿੰਘ ਖੈਹਰਾ, ਜਿਸਨੇ ਮੇਰੇ ‘ਤੇ ਪਾਏ ਗਏ ਸਾਰੇ ਕੇਸ ਖ਼ਤਮ ਕਰਵਾਏ ਅਤੇ ਫਿਰ 12 ਜਨਵਰੀ, 1989 ਨੂੰ ਪਹਿਲਾ ਪਰੋਗਰਾਮ ਲਾਇਆ। ਇਸ ਤੋਂ ਪਹਿਲਾਂ ਦੋ ਰਿਕਾਰਡਿੰਗਾਂ ਹੋ ਚੁੱਕੀਆਂ ਸਨ ਪਹਿਲੀ ਕੈਸੇਟ “ਪਰੋਪਕਾਰੀ ਖ਼ਾਲਸਾ” ਸੀ, ਦੂਜੀ “ਹਿੰਦ ਦੀ ਚਾਦਰ” ਇਸਨੇ ਮੈਨੂੰ ਸਥਾਪਤ ਕੀਤਾ। ਹੁਣ ਤੱਕ 70 ਕੈਸੇਟਾਂ ਰਿਕਾਰਡ ਹੋ ਚੁੱਕੀਆਂ ਹਨ। ਬਲਦੇਵ ਸਿੰਘ ਬਿੱਲੂ 15 ਸਾਲ ਤੋਂ ਨਾਲ ਹੈ ਅਤੇ ਜਸਵੰਤ ਸਿੰਘ ਦਿਵਾਨਾ 14 ਸਾਲ ਤੋਂ ਨਾਲ ਹੈ ਇਨ੍ਹਾਂ ਨਾਲ ਵੀ ਕਾਫੀ ਰਿਕਾਰਡਿੰਗ ਹੋਈਆਂ ਹਨ। ਭਾਈ ਤਾਰੂ ਸਿੰਘ ‘ਤੇ ਵੀ ਸੀ ਡੀ ਨਵੀਂ ਆ ਰਹੀ ਹੈ। ਮੈਂ ਪ੍ਰਸੰਗ ਬਹੁਤ ਲਿਖੇ ਹਨ ਪਰ ਛਪਵਾਇਆ ਨਹੀਂ ਹੈ। ਬਹੁਤਾ ਕੈਨੇਡਾ ਹੀ ਆਇਆਂ ਹਾਂ, ਡੁਬਈ ਵੀ ਗਿਆ ਹਾਂ, ਹੋਰ ਕਈ ਦੇਸ਼ਾਂ ਤੋਂ ਸੱਦਾ ਪੱਤਰ ਆਏ ਹੋਏ ਹਨ। ਸਾਡੇ ਜਥਾ ਲੋਕ ਸੇਵਾ ਵਿੱਚ ਵੀ ਲੱਗਾ ਹੋਇਆ ਹੈ ਅਸੀਂ ਹੁਣ ਤੱਕ 19 ਗਰੀਬ ਕੁੜੀਆਂ ਦੇ ਵਿਆਹ ਕੀਤੇ ਹਨ। ਮੇਰੇ ਘਰ ਵੀ ਤਿੰਨ ਮਜ਼ਹਬੀ ਸਿੱਖਾਂ ਦੀਆਂ ਕੁੜੀਆਂ ਪਲਦੀਆਂ ਹਨ। ਸਰੀ ਵਿੱਚ 3 ਮਹੀਨੇ 17 ਦਿਨ ਲਗਾਤਾਰ ਢਾਡੀ ਦਿਵਾਨ ਲਾਇਆ। ਮਾਰਕਿਟ ਕਮੇਟੀ ਦਾ ਮੈਂਬਰ ਵੀ ਰਿਹਾ ਹਾਂ।
ਸਨਮਾਨ: ਮਾਨ ਸਨਮਾਨ ਬਹੁਤ ਮਿਲੇ ਹਨ, ਪ੍ਰੋ ਮੋਹਣ ਸਿੰਘ ਮੇਲੇ ਵਿੱਚ ਸਨਮਾਨ, ਪਾਇਲ ਰਿਕਾਰਡਿੰਗ ਕੰਪਣੀ ਨੇ ਮਾਰੂਤੀ ਕਾਰ ਨਾਲ ਸਨਮਾਨਿਤ ਕੀਤਾ। ਟੀ ਸੀਰੀਜ਼ ਕੰਪਣੀ ਵਲੋਂ ਸੋਨੇ ਦਾ ਮੈਡਲ, ਐਬਸਫੋਰਡ ਵਿੱਚ ਚਾਰ ਸੋਨੇ ਦੇ ਮੈਡਲ, ਚਾਓ ਵਿੱਚ ਸੋਨੇ ਦਾ ਮੈਡਲ,
ਇੱਛਾ: ਬਸ ਮੇਰੀ ਇਹ ਇੱਛਾ ਹੈ ਕਿ ਇਤਿਹਾਸ ਗਾਉਂਦਾ ਰਹਾਂ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!