ਸਰਹੱਦ ‘ਤੇ ਦੋ ਪਾਕਿਤਸਾਨੀ ਨੌਜਵਾਨ ਗ੍ਰਿਫਤਾਰ
On 27 May 2010 in ਪੰਜਾਬ
ਸਟਾਰ ਨਿਊਜ-ਗੁਰਦਾਸਪੁਰ
ਬੀ ਐਸ ਐਫ ਨੇ ਸੀਮਾ ‘ਤੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਹਜ਼ਾਰ ਦੀ ਪਾਕਿ ਕਰੰਸੀ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ।
ਦੋਵੇਂ ਹੀ ਪਾਕਿਸਤਾਨ ਦੇ ਸਿਆਲਕੋਟ ਤਹਿਸੀਲ ਦੇ ਨਿਵਾਸੀ ਹਨ। ਸ਼ੱਕ ਹੈ ਕਿ ਦੋਵੇਂ ਪਿੰਡ ਸਿੰਬਲ ਸਕੋਰ ਵਿੱਚ ਪਾਕਿਸਤਾਨ ਵਲੋਂ ਕਵਰਿੰਗ ਫਾਇਰ ਮਿਲਣ ‘ਤੇ ਸਰਹੱਦ ‘ਤੇ ਲੱਗੀ ਤਾਰ ਨੂੰ ਪਾਰ ਕਰ ਕੇ ਭਾਰਤੀ ਸਰਹੱਦ ਵਿੱਚ ਵੜੇ ਸਨ। ਇਸ ਸੰਬੰਧ ਵਿੱਚ ਖੁਫੀਆ ਏਜੰਸੀ ਅਤੇ ਬੀ ਐਸ ਐਫ ਕੁਝ ਵੀ ਦੱਸਣ ਤੋਂ ਪ੍ਰਹੇਜ਼ ਕਰ ਰਹੇ ਹਨ। ਦੋਵਾਂ ਕੋਲੋਂ ਪੁੱਛਗਿੱਛ ਜਾਰੀ ਹੈ।

