‘ਥੈਂਕ ਯੂ’ ਵਿੱਚ ਸੋਨਮ ਕਰ ਰਹੀ ਹੈ ਕਾਮੇਡੀ
‘ਸਾਂਵਰੀਆ’ ਅਤੇ ‘ਦਿੱਲੀ-6′ ਜਿਹੀਆਂ ਗੰਭੀਰ ਫਿਲਮਾਂ ਕਰਨ ਤੋਂ ਬਾਅਦ ਅਭਿਨੇਤਾ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਹੁਣ ਕਾਮੇਡੀ ਕਰ ਰਹੀ ਹੈ। ਨਿਰਦੇਸ਼ਕ ਅਨੀਸ ਬਜ਼ਮੀ ਦੀ ਫਿਲਮ ‘ਥੈਂਕ ਯੂ’ ਵਿੱਚ ਉਹ ਕਾਮੇਡੀ ਤੇ ਐਕਸ਼ਨ ਫਿਲਮਾਂ ਦੇ ਸਰਤਾਜ ਜਨਾਬ ਅਕਸ਼ੈ ਕੁਮਾਰ ਨਾਲ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰਦੀ ਨਜ਼ਰ ਆਵੇਗੀ। ਇਹ ਫਿਲਮ ਮੁੰਬਈ, ਕੇਰਲਾ, ਕੈਨੇਡਾ ਅਤੇ ਗੋਆ [...]
ਅੰਮ੍ਰਿਤਾ ਰਾਵ-ਤੁਸ਼ਾਰ ਕਪੂਰ ਦਾ ਰੋਮਾਂਸ
ਰਾਜਸ਼੍ਰੀ ਪ੍ਰੋਡਕਸ਼ਨ ਵਾਲਿਆਂ ਨੂੰ ਅਜੇ ਵੀ ਅੰਮ੍ਰਿਤਾ ਰਾਵ ‘ਤੇ ਪੂਰਾ ਭਰੋਸਾ ਹੈ, ਤਾਂ ਹੀ ਉਨ੍ਹਾਂ ਨੇ ਆਪਣੀ ਅਗਲੀ ਫਿਲਮ ਲਈ ਤੁਸ਼ਾਰ ਕਪੂਰ ਦੇ ਆਪੋਜ਼ਿਟ ਅੰਮ੍ਰਿਤਾ ਰਾਵ ਨੂੰ ਸਾਈਨ ਕੀਤਾ ਹੈ। ‘ਲਵ ਯੂ.. ਮਿਸਟਰ ਕਲਾਕਾਰ’ ਦੀ ਸ਼ੂੁਟਿੰਗ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਫਿਲਮ ‘ਚ ਅੰਮ੍ਰਿਤਾ ਰਾਵ ਇਕ ਮੈਨੇਜਮੈਂਟ ਟ੍ਰੇਨੀ ਦਾ [...]
ਅਕਸ਼ੈ, ਅਨਿਲ ਅਤੇ ਸੰਜੇ ਬਣੇ ‘ਸਿੱਖ’
ਫਿਲਮ ‘ਨੋ ਐਂਟਰੀ’ ਦੀ ਲਾਮਿਸਾਲ ਸਫਲਤਾ ਤੋਂ ਬਾਅਦ ਬਣ ਰਹੀ ਫਿਲਮ ‘ਨੋ ਪ੍ਰਾਬਲਮ’ ਦੇ ਇਕ ਗੀਤ ਦੀ ਸ਼ੂੁਟਿੰਗ ਬੀਤੇ ਦਿਨੀਂ ਮੁੰਬਈ ਦੇ ਇਕ ਸਟੂਡੀਓ ਵਿੱਚ ਕੀਤੀ ਗਈ। ਪੰਜਾਬੀ ਬੀਟ ‘ਤੇ ਰਚੇ ਗਏ ਇਸ ਗੀਤ ਨੂੰ ਪੰਜਾਬੀ ਮਾਹੌਲ ਵਿੱਚ ਸਿੱਖ ਕਿਰਦਾਰਾਂ ‘ਤੇ ਫਿਲਮਾਇਆ ਗਿਆ ਹੈ। ਨਾਚ ਨਿਰਦੇਸ਼ਕਾ ਵੈਭਵੀ ਮਰਚੈਂਟ ਦੇ ਇਸ਼ਾਰੇ ‘ਤੇ ਡੇਢ ਸੌ ਜੂਨੀਅਰ ਕਲਾਕਾਰਾਂ [...]
ਸੰਜੇ ਨੇ ਲਮਹਾ ਦੇ ਨਿਰਦੇਸ਼ਕ ਨੂੰ ਮਜਬੂਰ ਕਰ ਕੇ ਫਿਲਮ ‘ਚ ਸੰਗੀਤ ਪਵਾਇਆ
ਬੰਟੀ ਵਾਲੀਆ ਦੀ ‘ਲਮਹਾ’ ਦੇ ਸਾਊਂਡ-ਟਰੈਕ ਦੀ ਸਿਰਜਣਾ ਵਿੱਚ ਸੰਜੇ ਦੱਤ ਦਾ ਇਕ ਮਹੱਤਵਪੂਰਨ ਯੋਗਦਾਨ ਹੈ। ਸੰਜੇ ਦੇ ਇਕ ਨਜ਼ਦੀਕੀ ਸੂਤਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸੰਗੀਤ ਦਾ ਰਸੀਆ ਹੈ। ਹੁਣ ਉਹ ਸੰਗੀਤ ਨਿਰਦੇਸ਼ਕਾਂ ਨਾਲ ਸੰਗੀਤ ਦੇ ਗਠਨ ਵਿੱਚ ਨਿੱਜੀ ਦਿਲਚਸਪੀ ਲਿਆ ਕਰੇਗਾ। ਇਹੀ ਕਾਰਨ ਹੈ ਕਿ ਕਾਂਟੇ, ਮੁਸਾਫਰ, ਪਲਾਨ ਅਤੇ ਜ਼ਿੰਦਾ ਵਿੱਚ ਏਨੀਆਂ [...]
ਆਮਿਰ, ਸ਼ਾਹਰੁਖ ਤੋਂ ਬਾਅਦ ਹੁਣ ਅਕਸ਼ੈ ਹੋਏ ‘ਬੁੱਢੇ’
ਆਮਿਰ ਖਾਨ ਅਤੇ ਸ਼ਾਹਰੁਖ ਖਾਨ ਤੋਂ ਬਾਅਦ ਐਕਸ਼ਨ ਕਿੰਗ ਅਕਸ਼ੈ ਕੁਮਾਰ ਵੀ ਇਕ ਵਿਗਿਆਪਨ ਵਿੱਚ ਬੁੱਢੇ ਨਜ਼ਰ ਆਉਣਗੇ। ਆਪਣੀ ਕਾਮੇਡੀ ਅਤੇ ਸਟੰਟ ਲਈ ਜਾਣੇ ਜਾਣ ਵਾਲੇ ਅੱਕੀ ਨੇ ਫਾਇਨਾਂਸ ਕੰਪਨੀ ਲਈ ਇਕ ਐਡ ਕੀਤਾ ਹੈ, ਜਿਸ ਵਿੱਚ ਉਹ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਅਕਸ਼ੈ ਨੇ ਦੱਸਿਆ ਕਿ ਫਾਇਨਾਂਸ ਕੰਪਨੀ ਦੀ ਐਡ ਵਿੱਚ ਉਹ ਇਕ [...]
ਨੀਲ ਮੁਕੇਸ਼ ਮੁੜ ਆਇਆ ਚਰਚਾ ‘ਚ
‘ਜੇਲ’ ਜਿਹੀ ਗੰਭੀਰ ਫਿਲਮ ਵਿੱਚ ਸੁਲਝੀ ਹੋਈ ਅਦਾਕਾਰੀ ਕਰਨ ਵਾਲਾ ਅਦਾਕਾਰ ਨੀਲ ਨਿਤਿਸ਼ ਮੁਕੇਸ਼ ਇਕ ਵਾਰ ਫਿਰ ਚਰਚਾ ਵਿੱਚ ਹੈ। ਚਰਚਾ ਦਾ ਪਹਿਲਾ ਕਾਰਨ ਹੈ ਕਿ ਆਪਣੀ ਪ੍ਰੇਮਿਕਾ ਨਾਲ ਕਈ ਸਾਲਾਂ ਤੋਂ ਚਲਿਆ ਰਿਹਾ ਉਸ ਦਾ ਰੁਮਾਂਸ ਟੁੱਟ ਗਿਆ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਘਰ ਤੋਂ ਬਾਹਰ ਰਹਿ ਰਿਹਾ ਨੀਲ ਮੁਕੇਸ਼ ਘਰ ਵਾਪਸ [...]
ਨਿਊਯਾਰਕ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ
ਸਟਾਰ ਨਿਊਜ,ਲਾਸ ਏਂਜਲਸ-ਸਭ ਤੋਂ ਵੱਧ ਆਬਾਦੀ 8,391,881 ਨਾਲ ਨਿਊਯਾਰਕ ਸਿਟੀ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਨਵੇਂ ਸਰਕਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰ ਏਜੰਸੀ ਨੇ ਅਮਰੀਕੀ ਮਰਦਮ ਸ਼ੁਮਾਰੀ ਬਿਊਰੋ ਵਲੋਂ ਮੰਗਲਵਾਰ ਜਾਰੀ ਕੀਤੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਲਾਸ ਏਂਜਲਸ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਇਥੇ ਦੀ [...]
ਬ੍ਰਿਟੇਨ ਵਿੱਚ ਕੋਟੇ ਦਾ ਵਿਰੋਧ ਕਰਨਗੇ ਭਾਰਤੀ ਲੋਕ
ਸਟਾਰ ਨਿਊਜ,ਲੰਦਨ-ਨੌਕਰੀ ਦੇ ਮੌਕਿਆਂ ‘ਤੇ ਸਲਾਨਾ ਕੋਟਾ ਲਾਉਣ ਦੀ ਤਿਆਰੀ ਕਰ ਰਹੀ ਬ੍ਰਿਟਿਸ਼ ਸਰਕਾਰ ਨੂੰ ਭਾਰਤੀ ਪੇਸ਼ੇਵਰਾਂ ਦਾ ਸਖਤ ਵਿਰੋਧ ਝੱਲਣਾ ਪੈ ਸਕਦਾ ਹੈ। ਬ੍ਰਿਟੇਨ ਵਿੱਚ ਭਾਰਤੀ ਪੇਸ਼ੇਵਰਾਂ ਦੇ ਸੰਗਠਨ ਨੇ ਇਸ ਫੈਸਲੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਤਿਆਰੀ ਕਰ ਲਈ ਹੈ। ਸੰਗਠਨ ਦੀ ਪ੍ਰਧਾਨ ਅਮਿਤਾ ਕਪਾਡੀਆ ਨੇ ਦੱਸਿਆ ਕਿ ਗੈਰ ਯੂਰਪੀਅਨ ਨਾਗਰਿਕਾਂ ਲਈ ਕੋਟਾ [...]
ਛੇ ਸਾਲਾਂ ਭਾਰਤੀ ਬੱਚੀ ‘ਤੇ ਹਵਾਈ ਸਫਰ ਕਰਨ ਦੀ ਪਾਬੰਦੀ
ਸਟਾਰ ਨਿਊਜ,ਵਾਸ਼ਿੰਗਟਨ-ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਛੇ ਸਾਲ ਦੀ ਭਾਰਤੀ ਮੂਲ ਦੀ ਬੱਚੀ ਦੇ ਅੱਤਵਾਦੀਆਂ ਨਾਲ ਸ਼ੱਕੀ ਸਬੰਧ ਹੋਣ ਦੇ ਆਧਾਰ ‘ਤੇ ਉਸ ਦੇ ਹਵਾਈ ਜਹਾਜ਼ ਵਿੱਚ ਸਫਰ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਅਲੀਸਾ ਥਾਮਸ ਦੇ ਪਿਤਾ ਡਾ. ਸੰਤੋਸ਼ ਥਾਮਸ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਇਕ ਛੇ [...]
ਨਿੱਕੀ ਹਾਲੇ ਨੇ ਗਵਰਨਰ ਦੀ ਚੋਣ ਲਈ ਰਿਪਬਲਿਕਨ ਉਮੀਦਵਾਰੀ ਜਿੱਤੀ
ਸਟਾਰ ਨਿਊਜ,ਵਾਸ਼ਿੰਗਟਨ-ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹਾਲੇ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਗਵਰਨਰ ਚੋਣਾਂ ਲਈ ‘ਸਾਊਥ ਕੈਰੋਲੀਨਾ’ ਸੂਬੇ ਲਈ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਅਮਰੀਕੀ ਮੀਡੀਆ ਅਨੁਸਾਰ ਇਸ ਜਿੱਤ ਨਾਲ ਉਹ ਕੌਮੀ ਪੱਧਰ ਦੀ ਆਗੂ ਬਣ ਗਈ ਹੈ ਅਤੇ ਸਾਲ ਦੇ ਆਖਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਯਕੀਨੀ ਹੈ। [...]
