ਵਿੰਡਸਰ ਗੁਰਦੁਆਰੇ ਸਾਹਮਣੇ ਧਰਨਾ
ਸਟਾਰ ਨਿਊਜ਼:- ਕਨੇਡਾ ਵਿੱਚ ਰਹਿੰਦੇ ਹੋਏ ਅਸੀਂ ਲੋਕ ਆਮ ਹੀ ਗੁਰਦੁਆਰਿਆਂ ਵਿੱਚ ਹੋ ਰਹੀਆਂ ਲੜਾਈਆਂ ਦੀਆਂ ਖ਼ਬਰਾਂ ਸੁਣਦੇ ਰਹਿੰਦੇ ਹਾਂ। ਕਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਬਣੇ ਵੱਡੇ ਗੁਰਦੁਆਰਿਆਂ ਵਿੱਚ ਤਾਂ ਆਮ ਹੀ ਚੌਧਰ ਨੂੰ ਲੈਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਹੁਣ ਵਿੰਡਸਰ ਵਰਗੇ ਛੋਟੇ ਸ਼ਹਿਰ ਵਿੱਚ ਬਣੇ ਗੁਰਦੁਆਰਾ ਖ਼ਾਲਸਾ ਪ੍ਰਕਾਸ਼ ਵਿੱਚ ਲੜਾਈ ਝਗੜਿਆਂ ਦੀਆਂ ਖ਼ਬਰਾਂ ਮਿਲ [...]
ਟਰੱਕ ਸ਼ੋਅ ਮੇਲੇ ਵਿੱਚ ਪਲਾਜ਼ਮਾ ਟੀਵੀ ਵਰਗੇ ਬਹੁਮੁੱਲੇ ਇਨਾਮ ਮਿਲਣਗੇ
ਟੋਰਾਂਟੋ/ਹੀਰਾ ਰੰਧਾਵਾ – ਇੰਡੀਅਨ ਟਰੱਕਿੰਗ ਐਸੋਸੀਏਸ਼ਨ (ਆਈਟੀਏ) ਦਾ 7 ਅਗਸਤ ਨੂੰ ਕਰਵਾਏ ਜਾਣ ਵਾਲੇ ਸਾਲਾਨਾ ਗਰੇਟ ਕੈਨੇਡੀਅਨ-ਇੰਡੀਅਨ ਟਰੱਕ ਸ਼ੋਅ ਮੇਲੇ ਵਿੱਚ ਪਲਾਜ਼ਮਾ ਟੀਵੀ ਵਰਗੇ ਕੀਮਤੀ ਇਨਾਮਾਂ ਦੇ ਡਰਾਅ ਕੱਢੇ ਜਾਣਗੇ। ਇਸ ਬਾਰੇ ਆਈਟੀਏ ਦੇ ਨੈਸ਼ਨਲ ਦਫ਼ਤਰ ਵਿੱਚ ਹੋਈ ਸੰਸਥਾ ਦੀ ਮੀਟਿੰਗ ਵਿੱਚ ਇੰਕਸ਼ਾਫ਼ ਕੀਤਾ ਗਿਆ। ਸੂਚਨਾ ਅਨੁਸਾਰ ਸਨਲਾਈਫ਼ ਬੀਮਾ ਕੰਪਨੀ ਵੱਲੋਂ ਲਗਾਏ ਜਾ ਰਹੇ ਸਟਾਲ [...]
ਆਉ-ਫੀਲਡ ਹਾਕੀ ਨੂੰ ਵੀ ਸਿਰ ਅੱਖਾਂ ‘ਤੇ ਚੁਕੀਏ।
ਬਰੈਂਪਟਨ ( ਟਹਿਲ ਸਿੰਘ ਬਰਾੜ)- ਕੈਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਵੱਲੋਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 31 ਜੁਲਾਈ ਅਤੇ 1 ਅਗਸਤ 2010 ਨੂੰ ਹਰਸ਼ੀ ਸੈਂਟਰ ਆਈਸਲੈਂਡ 705 ਮੈਥੂਸਨ ਬੁਲੇਵਡ ਮਿਸੀਸਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਚ ਚਾਰ ਵੱਖ ਵੱਖ ਉਮਰ ਦੇ ਮੁੰਡੇ ਕੁੜੀਆਂ ਦੇ ਗਰੁੱਪ ਬਣਾਏ ਗਏ ਹਨ । ਕੈਲੇਫੋਰਨੀਆਂ ( ਯੂ ਐਸ [...]
ਵਿਰਾਸਤ ਵਲੋਂ ਚਿੱਤਰਕਾਰ ਸੁਖ਼ਪਾਲ ਸਿੰਘ ਦੇ ਚਿੱਤਰਾਂ ਦੀ ਨੁਮਾਇਸ਼ ਤੇ ਵਰਕਸ਼ਾਪ
ਟੋਰਾਂਟੋ/ਹੀਰਾ ਰੰਧਾਵਾ – ਪੰਜ ਦਰਿਆਵਾਂ ਦੀ ਜ਼ਰਖੇਜ਼ ਧਰਤੀ ਆਪਣੀਆਂ ਲੋਕ ਕਲਾਵਾਂ ਲਈ ਵਿਸ਼ਵ ਪ੍ਰਸਿੱਧ ਹੈ। ਲੰਮਾ ਸਮਾਂ ਧਾੜਵੀਆਂ ਦੇ ਘੋੜ੍ਹਿਆਂ ਦੀਆਂ ਟਾਪਾਂ ਝੱਲਦੇ ਹੋਏ ਵੀ ਇਸ ਮਿੱਟੀ ਦੇ ਲਾਲਾਂ ਨੇ ਆਪਣਾ ਧਾਰਮਿਕ, ਸੱਭਿਆਚਾਰਕ ਤੇ ਕਲਾਤਮਕ ਵਿਰਸਾ ਗੁਆਚਣ ਨਹੀਂ ਦਿੱਤਾ। ਭਾਵੇਂ ਉਹ ਇਸ ਮਿੱਟੀ ਤੋਂ ਦੂਰ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਗਏ, ਆਪਣੇ ਅਮੀਰ ਸੱਭਿਆਚਾਰ [...]
‘ਕਰਨਲ ਗੁਰੂ’ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ – ਤਰਕਸ਼ੀਲ ਸੋਸਾਇਟੀ
ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ): ਆਪਣੀ ਕਿਤਾਬ ਰਾਹੀਂ, ਸੈਮੀਨਾਰਾਂ ਤੇ ਰੇਡੀਓ ਪ੍ਰੋਗਰਾਮਾ ਵਿਚ, ਜੋਤਿਸ਼, ਮਣੀਆਂ ਮਣਕਿਆਂ, ਮੰਤਰਾਂ ਤੇ ਸਮਾਧੀਆਂ ਨਾਲ ਲੋਕਾਂ ਦਾ ਭਲਾ ਕਰਨ ਦੇ ਦਾਵੇ ਕਰਨ ਵਾਲੇ ਬਰੈਂਪਟਨ ਦੇ ਇਲਾਕੇ ਵਿਚ ਚਰਚਾ ਵਿਚ ਆਏ ‘ਕਰਨਲ ਗੁਰੂ’ (ਕਰਨਲ ਗੁਰਸੇਵਕ ਸਿੰਘ) ਦੇ ਵੱਡੇ ਦਾਅਵਿਆਂ ਬਾਰੇ ਵਿਚਾਰ ਕਰਨ ਲਈ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਦੀ ਵਿਸ਼ੇਸ਼ ਮੀਟਿੰਗ [...]
ਜਗਜੀਤ ਗਰੇਵਾਲ ਮਿਸੀਸਾਗਾ ਵਾਰਡ 5 ਤੋਂ ਕਾਉਂਸਿਲਰ ਵਜੋਂ ਨਾਮਜਦ ਹੋਏ
ਪੰਜਾਬੀ ਭਾਈਚਾਰੇ ਵਿੱਚ ਇਹ ਖਬਰ ਬੜੇ ਮਾਣ ਨਾਲ ਪੜ੍ਹੀ ਜਾਵੇਗੀ ਕਿ ਆਪਣੀ ਕਮਿਨਿਊਟੀ ਦੇ ਜਾਨੇ ਮਾਨੇ ਕਰਨਲ ਜਗਜੀਤ ਗਰੇਵਾਲ (ਰਿ:) ਮਿਸੀਸਾਗਾ ਵਾਰਡ ਨੰ: 5 ਤੋਂ ਕਾਉਂਸਿਲਰ ਦੀ ਚੋਣ ਵਾਸਤੇ ਨਾਮਜਦ ਹੋਏ ਹਨ। ਇਸ ਵਾਰਡ ਵਿੱਚ ਮਾਲਟਨ ਅਤੇ ਬਰਿਸਟਲ-ਮੈਕਲਾਗਲਿਨ-ਕਨੇਡੀ ਦਾ ਇਲਾਕਾ ਸ਼ਾਮਿਲ ਹੈ। ਕਰਨਲ ਜਗਜੀਤ ਗਰੇਵਾਲ ਪਿਛਲੇ ਕਾਫੀ ਸਮੇਂ ਤੋਂ ਕਮਿਨਿਊਟੀ ਦੀ ਸੇਵਾ ਕਰ ਰਹੇ ਹਨ [...]
ਸਿਕੰਦਰ ਸਿੰਘ ਮਲੂਕਾ ਦਾ ਪੁਰਾਣੀ ਫੈਡਰੇਸ਼ਨ ਵੱਲੋਂ ਸਨਮਾਨ
ਬਰੈਂਪਟਨ:ਸਟਾਰ ਨਿਊਜ਼:- 25 ਜੁਲਾਈ ਦਿਨ ਐਤਵਾਰ ਨੂੰ ਉਂਟੇਰੀਓ ਫੈਡਰੇਸ਼ਨ ਆਫ ਸਪੋਰਟਸ ਅਤੇ ਕਲਚਰ ਵੱਲੋਂ ਨੈਸ਼ਨਲ ਬੈਂਕੁਇਟ ਹਾਲ ਵਿਖੇ ਪੰਜਾਬ ਦੇ ਸਾਬਕਾ ਸੰਚਾਈ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੇ ਸਨਮਾਨ ਵਿੱਚ ਸਮਾਰੋਹ ਦਾ ਆਯੋਜਿਨ ਕੀਤਾ ਗਿਆ। ਇਸ ਵਿੱਚ ਫੈਡਰੇਸ਼ਨ ਨਾਲ ਜੁੜੀਆਂ ਸਾਰੀਆਂ ਖੇਡ ਕਲੱਬਾਂ ਦੇ ਨੁਮਾਇੰਦੇ ਅਤੇ ਹੋਰ ਕਮਿਉਨਿਟੀ ਆਗੂਆਂ ਨੇ [...]
ਡੁੱਬਦੀ ਔਰਤ ਨੂੰ ਬਚਾਉਣ ਲਈ ਲਗਾਈ ਪਾਣੀ ਵਿੱਚ ਛਾਲ
ਪੰਜਾਬ ਸਟਾਰ-ਭਾਵੇਂ ਟੋਨੀ ਕਲਮਿੰਟ ਕੋਲ ਕੈਨੇਡਾ ਦੇ ਇੰਡਸਟਰੀ ਮੰਤਰੀ ਵਜੋਂ ਕਾਫੀ ਵੱਡੀ ਜਿ਼ੰਮੇਵਾਰੀ ਹੈ ਪਰ ਲੰਘੇ ਵੀਕਐਂਡ ਤੇ ਉਹਨਾਂ ਨੇ ਕਾਫੀ ਵੱਖਰੇ ਤਰ੍ਹਾਂ ਦਾ ਰੋਲ ਨਿਭਾਇਆ। ਪੈਰੀਸਾਊਂਡ-ਮਸਕੋਕਾ ਤੋਂ ਮੈਂਬਰ ਪਾਰਲੀਮੈਂਟ ਰਾਤ ਦੇ ਖਾਣੇ ਲਈ ਆਪਣੇ ਘਰ ਵਿੱਚ ਦਾਖਲ ਹੋਇਆ ਹੀ ਸੀ ਕਿ ਉਸ ਨੇ ਕਿਸੇ ਨੂੰ ਆਪਣੇ ਘਰ ਦਾ ਦਰਵਾਜਾ ਖੜਕਾਉਂਦਿਆਂ ਸੁਣਿਆ। ਟੋਨੀ ਨੇ ਦੱਸਿਆ [...]
ਮਈ ਵਿੱਚ ਨਿੱਕਲੇ ਘੱਟ ਦਿਵਾਲੀਏ
ਪੰਜਾਬ ਸਟਾਰ-ਕੈਨੇਡਾ ਵਿੱਚ ਦਿਵਾਲੀਆਪਣ ਨਿੱਕਲਣ ਦੀ ਦਰ ਵਿੱਚ ਅਪ੍ਰੈਲ ਮਹੀਨੇ ਦੇ ਮੁਕਾਬਲੇ 11 ਫੀਸਦੀ ਦੀ ਕਮੀ ਆਈ ਹੈ ਅਤੇ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੇ ਮੁਕਾਬਲੇ 12 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਸੁਪਰਡੈਂਟ ਆਫ ਬੈਂਕਰਪਸੀਜ਼ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮਹੀਨੇ ਕੁੱਲ 11,526 ਬੈਂਕਰਪਸੀਆਂ ਜਾਂ ਸੈਟਲਮੈਂਟ ਹੋਈਆਂ ਹਨ। ਇਹਨਾਂ ਅੰਕੜਿਆਂ ਵਿੱਚ [...]
ਈ.ਯੂ ਅਤੇ ਕੈਨੇਡਾ ਲਾਵੇਗਾ ਇਰਾਨ ਤੇ ਹੋਰ ਪਾਬੰਦੀਆਂ
ਪੰਜਾਬ ਸਟਾਰ-ਯੂਰਪੀਅਨ ਯੂਨੀਅਨ ਨੇ ਸੋਮਵਾਰ ਨੂੰ ਇਰਾਨ ਦੇ ਨਵੀਆਂ ਪਾਬੰਦੀਆਂ ਦੇ ਇੱਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਵਿੱਚ ਇਰਾਨ ਦੇ ਵਿਦੇਸ਼ੀ ਵਪਾਰ, ਬੈਂਕਾਂ ਅਤੇ ਅਨਰਜੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਮੱਦੇਨਜ਼ਰ ਇਹਨਾਂ ਪਾਬੰਦੀਆਂ ਤੇ ਜੂਨ ਮਹੀਨੇ ਵਿੱਚ ਸਹਿਮਤੀ ਬਣੀ ਸੀ ਅਤੇ ਇਸ ਸੰਦਰਭ ਵਿੱਚ ਇਹ ਤਾਜ਼ਾ [...]

