ਦੀਦਾਰ ਸਿੰਘ ਪਰਦੇਸੀ
On 15 July 2010 in ਹਫਤਾਵਾਰੀ Star
ਨਾਮ:- ਦੀਦਾਰ ਸਿੰਘ ਪਰਦੇਸੀ
ਜਨਮ:- 14 ਜੁਲਾਈ 1937 (ਸਾਉਣ ਦੀ ਸੰਗਰਾਂਦ)
ਸਥਾਨ:- ਪੱਤੜ ਕਲਾਂ (ਜਲੰਧਰ)
ਪਿਤਾ:- ਸ. ਮੱਘਰ ਸਿੰਘ
ਮਾਤਾ:- ਸਰਦਾਰਨੀ ਰਤਨ ਕੌਰ
ਪਤਨੀ:- ਸਰਦਾਰਨੀ ਹਰਬੰਸ ਕੌਰ
ਬੱਚੇ:- ਦੋ ਬੇਟੀਆਂ ਸਤਵੰਤ ਕੌਰ, ਪਰਮਜੀਤ ਕੌਰ ਅਤੇ ਬੇਟਾ ਹਰਮਨ ਰਾਜ ਸਿੰਘ
ਪੜ੍ਹਾਈ:- ਸੀਨੀਅਰ ਕੈਂਬਰਿਜ ਕੀਨੀਆਂ/ਟੀਚਰਜ਼ ਟ੍ਰੇਨਿੰਗ
ਕਿੱਤਾ:- ਅਧਿਆਪਨ (1960 ਤੋਂ 1975 ਤੱਕ ਕੀਨੀਆਂ, 1975 ਤੋਂ ਸੇਵਾ ਮੁਕਤ (1993) ਹੋਣ ਤੱਕ ਲੰਡਨ ਇੰਗਲੈਂਡ ਵਿੱਚ ਜੁਗਰਾਫੀਆ ਪੜ੍ਹਾਇਆ।
ਐਲਬਮ:- ਅੰਬੀ ਦਾ ਬੂਟਾ, ਸਲਮਾ ਕੀ ਯਾਦ ਮੇਂ, ਪਿਆਸੀਆਂ ਰੂਹਾਂ, ਹਸਰਤੇਂ, ਟੁੱਟੇ ਦਿਲ, ਦਸਮੇਸ਼ ਦਾ ਦੀਦਾਰ (ਧਾਰਮਿਕ) ਅਤੇ ਆਉਣ ਵਾਲੀਆਂ ਕੈਸਟਾਂ ਬੇਕਰਾਰੀ (ਗ਼ਜ਼ਲਾਂ), ਕੱਚ ਦਾ ਗਿਲਾਸ
ਮਸ਼ਹੂਰ ਗੀਤ:- ਰਾਤ ਚਾਨਣੀ ਮੈਂ ਟੁਰਾਂ, ਅੰਬੀ ਦਾ ਬੂਟਾ, ਤੇਰੇ ਕੰਨਾਂ ਨੂੰ ਸੋਹਣੇ ਬੁੰਦੇ, ਟੁੱਟੇ ਦਿਲ ਨਹੀਂ ਜੁੜਦੇ, ਕਪਾਵਾਂ ਵਿੱਚ ਆਜਾ ਗੋਰੀਏ, ਸਲਮਾਂ।
ਸਨਮਾਨ:- ਸਿ਼ਵ ਕੁਮਾਰ ਬਟਾਲਵੀ ਅਤੇ ਪ੍ਰੋ. ਮੋਹਣ ਸਿੰਘ ਅਵਾਰਡ, ਉਸਤਾਦ ਅਲੀ ਅਕਬਰ ਖਾਂ ਸਾਹਿਬ ਨੇ ਹੀਰ ਵਾਰਿਸ ਸ਼ਾਹ ਸੁਣਕੇ ਆਪਣੇ ਹੱਥ ਦੀ ਹੀਰੇ ਦੀ ਮੁੰਦਰੀ ਅਤੇ ਸੋਨੇ ਦੇ ਬਟਨ ਤੋਹਫੇ ਵਜੋਂ ਦਿੱਤੇ। ਅਨੇਕਾਂ ਹੋਰ ਸਨਮਾਨ ਵੀ ਮਿਲੇ।
ਖਾਹਿਸ਼:- ਦਿਲ ਵਿੱਚ ਹੈ ਕਿ ਇਹੋ ਜਿਹਾ ਕੁੱਝ ਕਰ ਜਾਵਾਂ, ਭਵ ਸਾਗਰ ਨੂੰ ਆਸਾਨੀ ਨਾਲ ਤੁਰ ਜਾਵਾਂ ਕੁਦਰਤ ਦੇ ਨਜ਼ਰਾਨੇ ਲੈਕੇ ਨਜ਼ਰਾਂ ਵਿੱਚ ਹਸਦਾ ਹਸਦਾ ਅੱਖਾਂ ਮੀਟਾਂ ਮਰ ਜਾਵਾਂ।



