Wednesday, 22 February 2012, 5:53 PM Toronto Time

ਵਿਰਾਸਤ ਵਲੋਂ ਚਿੱਤਰਕਾਰ ਸੁਖ਼ਪਾਲ ਸਿੰਘ ਦੇ ਚਿੱਤਰਾਂ ਦੀ ਨੁਮਾਇਸ਼ ਤੇ ਵਰਕਸ਼ਾਪ

1 Star2 Stars3 Stars4 Stars5 Stars (No Ratings Yet)
Loading ... Loading ...

On 27 July 2010 in ਕੈਨੇਡਾ

ਟੋਰਾਂਟੋ/ਹੀਰਾ ਰੰਧਾਵਾ – ਪੰਜ ਦਰਿਆਵਾਂ ਦੀ ਜ਼ਰਖੇਜ਼ ਧਰਤੀ ਆਪਣੀਆਂ ਲੋਕ ਕਲਾਵਾਂ ਲਈ ਵਿਸ਼ਵ ਪ੍ਰਸਿੱਧ ਹੈ। ਲੰਮਾ ਸਮਾਂ ਧਾੜਵੀਆਂ ਦੇ ਘੋੜ੍ਹਿਆਂ ਦੀਆਂ ਟਾਪਾਂ ਝੱਲਦੇ ਹੋਏ ਵੀ ਇਸ ਮਿੱਟੀ ਦੇ ਲਾਲਾਂ ਨੇ ਆਪਣਾ ਧਾਰਮਿਕ, ਸੱਭਿਆਚਾਰਕ ਤੇ ਕਲਾਤਮਕ ਵਿਰਸਾ ਗੁਆਚਣ ਨਹੀਂ ਦਿੱਤਾ। ਭਾਵੇਂ ਉਹ ਇਸ ਮਿੱਟੀ ਤੋਂ ਦੂਰ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਗਏ, ਆਪਣੇ ਅਮੀਰ ਸੱਭਿਆਚਾਰ ਤੇ ਖੁਲ੍ਹੇ-ਡੁੱਲੇ ਮਿਲਾਪੜੇ ਸੁਭਾਅ ਕਰਕੇ ਬਹੁਤ ਜਲਦੀ ਹੀ ਸਥਾਪਿਤ ਹੋ ਗਏ। ਰੋਜ਼ੀ ਰੋਟੀ ਦੇ ਵਸੀਲੇ ਬਣਦਿਆਂ ਹੀ ਉਨ੍ਹਾਂ ਨੇ ਰੂਹ ਦੀ ਖੁਰਾਕ ਲਈ ਉਪਰਾਲੇ ਅਰੰਭ ਦਿੱਤੇ। ਇਹਨਾ ਯਤਨਾਂ ਵਿਚੋਂ ਹੀ ਇਕ ਹੈ ਵਿਰਾਸਤ ਪੰਜਾਬੀ ਈਲੀਟ ਆਰਟ ਐਂਡ ਕਲਚਰਲ ਐਜੂਕੇਸ਼ਨ ਆਰਗ਼ੇਨਾਈਜ਼ੇਸ਼ਨ ਕੈਨੇਡਾ ਵੱਲੋਂ ਪੰਜਾਬ ਤੋਂ ਸੱਦ ਕੇ ਚਿੱਤਰਕਾਰ ਸੁਖ਼ਪਾਲ ਸਿੰਘ ਦੀਆਂ ਪੇਂਟਿੰਗ ਦੀ ਨੁਮਾਇਸ਼। ਬੱਚਿਆਂ ਵਿਚ ਪੇਂਟਿੰਗ ਦੀ ਰੁਚੀ ਅਤੇ ਸ਼ੋਕ ਨੂੰ ਹੋਰ ਪ੍ਰਚੰਡ ਕਰਨ ਲਈ ਇਕ ਮਹੀਨੇ ਦੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ਹੈ। ਸੰਸਥਾ ਵਿਰਾਸਤ ਦੇ ਡਾਇਰੈਕਟਰ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਕਨੇਡਾ ਵਿਚਲੀ ਪੁੰਗਰ ਰਹੀ ਅਤੇ ਨੌਜਵਾਨ ਪੀੜੀ ਨੂੰ ਉਸਾਰੂ ਸੇਧ ਦੇ ਕੇ ਉਹਨਾਂ ਵਿਚ ਕਲਾਤਮਿਕ ਰੁਚੀਆਂ ਦਾ ਵਿਕਾਸ ਕਰਨਾਂ ਹੈ, ਤਾਂ ਜੋ ਓਹ ਸਮਾਜ ਵਿਚਲੀਆਂ ਕੁਰੀਤੀਆਂ, ਨਸ਼ੇ ਤੇ ਲੜਾਈਆਂ ਝਗੜਿਆਂ ਤੋਂ ਬੱਚ ਕੇ ਚੰਗੇ ਨਾਗਰਿਕ ਬਣ ਸਕਣ।
ਗੁਰੂਕੁਲ ਆਰਟਸ ਅਕੈਡਮੀ ਦੇ ਵਿਹੜੇ ਵਿਚ ਲੱਗੀ ਇਸ ਨੁਮਾਇਸ਼ ਅਤੇ ਵਰਕਸ਼ਾਪ ਦਾ ਰਸਮੀ ਉਦਘਾਟਨ ਮਿਤੀ 20 ਜੁਲਾਈ 2010 ਸ਼ਾਮ 6:30 ਵਜੇ ਹੋਇਆ। ਡਾ: ਰੂਬੀ ਢੱਲਾ ਦੇ ਰੁਝੇਵੇਂ ਵੱਧ ਜਾਣ ਕਾਰਣ ਉਹਨਾਂ ਦੇ ਦਫ਼ਤਰ ਤੋਂ ਸਟਾਫ ਰਿਪਰਜੈਂਟੇਟਿਵ ਸ੍ਰੀ ਵਿਸ਼ਾਲ ਅਤੇ ਸਿਟੀ ਹਾਲ ਤੋਂ ਸ੍ਰੀ ਵਿੱਕੀ ਢਿਲੋਂ ਨੇ ਉਦਘਾਟਨ ਰਸਮ ਵਿਚ ਸ਼ਮੂਲੀਅਤ ਕੀਤੀ। ਉਹਨਾ ਸੁਖਪਾਲ ਸਿੰਘ ਦੀ ਕਲਾ ਦੀ ਪ੍ਰਸੰਸਾ ਕਰਦਿਆਂ ਵਿਰਾਸਤ ਦੇ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੂੰ ਵਧਾਈ ਦਿੱਤੀ, ਜਿਨਾਂ ਦੀ ਮਿਹਨਤ ਤੇ ਉਧਮ ਸਦਕਾ ਬੱਚਿਆਂ ਕੋਲ ਪੇਟਿੰਗ ਸਿੱਖਣ ਦਾ ਇਕ ਵਧੀਆ ਮੌਕਾ ਬਣਿਆ ਹੈ। ਇਸ ਮੌਕੇ ਉਹਨਾਂ ਸੁਖਪਾਲ ਸਿੰਘ ਨੂੰ ਕਲਾ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਆਪੋ ਆਪਣੇ ਦਫਤਰਾਂ ਵਲੋਂ ਸ਼ਲਾਘਾ ਪੱਤਰ ਵੀ ਦਿੱਤੇ। ਵਰਕਸ਼ਾਪ ਲਈ 20 ਬੱਚਿਆਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਸ੍ਰੀ ਵਿਕੀ ਢਿੱਲੋਂ ਅਤੇ ਸ੍ਰੀ ਵਿਸ਼ਾਲ ਨੇ ਵਿਰਾਸਤ ਵਲੋਂ ਦਿੱਤੀਆਂ ਫ੍ਰੀ ਪੇਟਿੰਗ ਕਿਟ ਵੀ ਵੰਡੀਆਂ। ਬੱਚਿਆਂ ਦੇ ਨਾਲ ਆਏ ਮਾਤਾ ਪਿਤਾ ਅਤੇ ਲਗਭਗ 100 ਦੇ ਕਰੀਬ ਮਹਿਮਾਨਾਂ ਨੇ ਨੁਮਾਇਸ਼ ਦਾ ਅਨੰਦ ਮਾਣਿਆ। ਮਹਿਮਾਨਾਂ ਵਲੋਂ ਸੁਖਪਾਲ ਸਿੰਘ ਦੇ ਚਿਤਰਾਂ ਨੂੰ ਖ੍ਰੀਦਣ ਵਿੱਚ ਵੀ ਦਿਲਚਸਪੀ ਵਿਖਾਈ ਗਈ। ਜਿੰਨਾਂ ਵਿਚੋਂ ਕਈਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਚਿੱਤਰ ਬਨਾੳਣ ਦਾ ਆਰਡਰ ਵੀ ਸੁਖਪਾਲ ਸਿੰਘ ਨੂੰ ਦਿੱਤਾ।
ਵਿਰਾਸਤ ਦੇ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਇਸ ਮੌਕੇ ਦੱਸਿਆ ਕਿ ਇਹ ਪੇਟਿੰਗ ਨੁਮਾਇਸ਼ ਤੇ ਪੇਟਿੰਗ ਵਰਕਸ਼ਾਪ 24 ਅਗਸਤ ਤੱਕ ਜਾਰੀ ਰਹੇਗੀ। ਜੋ ਕੇ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸ਼ਾਮ 6 ਤੋਂ 8 ਵਜੇ ਤਕ ਹੋਵੇਗੀ। ਇਸ ਨੁਮਾਇਸ਼ ਵਿਚ ਚਿੱਤਰਕਾਰ ਸੁਖ਼ਪਾਲ ਸਿੰਘ ਦੀਆਂ 20 ਪੇਂਟਿੰਗ ਦਰਸ਼ਕਾਂ ਦੇ ਰੂ-ਬ-ਰੂ ਕੀਤੀਆਂ ਗਈਆਂ ਹਨ। ਇਹ ਪੇਂਟਿੰਗ ਧਾਰਮਿਕ, ਸੱਭਿਆਚਾਰਕ, ਸ਼ਹੀਦ, ਸਾਹਿਤਕ ਅਤੇ ਰਵਾਇਤੀ ਕਲਾ ਆਦਿ ਵਿਸਿ਼ਆਂ ਨਾਲ ਸੰਬੰਧਿਤ ਹਨ। ਉਸ ਦੀਆਂ ਪੇਂਟਿੰਗਾਂ ਅਕਸਰ ਪੰਜਾਬ ਵਿਚੋਂ ਛਪਦੇ ਪ੍ਰਮੁਖ ਅਖ਼ਬਾਰਾਂ ਦਾ ਸ਼ਿੰਗਾਰ ਵੀ ਬਣਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਗਲੈਂਡ ਅਤੇ ਵਿਸ਼ਵ ਭਰ ਦੀਆਂ ਹੋਰ ਕਈ ਨਾਮਵਰ ਸੰਸਥਾਵਾਂ ਲਈ ਕੰਮ ਕਰ ਚੁੱਕਿਆ ਇਹ ਕਲਾਕਾਰ ਅੱਜ ਤੁਹਾਡੇ ਵਿਹੜੇ ਵਿਚ ਹੈ। ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਭਵਿਖ ਦੀਆਂ ਯੋਜਨਾਵਾਂ ਸੰਬੰਧੀ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਰਾਸਤ ਨੇ ਆਉਂਦੇ ਨਵੰਬਰ ਮਹੀਨੇ ਵਿਚ ਬੱਚਿਆਂ ਲਈ ਇਕ ਲੋਕ ਸਾਜਾਂ ਦੀ ਨੁਮਾਇਸ਼ ਅਤੇ ਵਰਕਸ਼ਾਪ ਦੇ ਆਯੋਜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਉਸਤਾਦ ਲੋਕਾਂ ਕੋਲੋਂ ਬੱਚਿਆਂ ਨੂੰ ਲੋਕ ਸਾਜ਼ (ਤੂੰਬੀ, ਅਲਗੋਜ਼ੇ, ਸਰੰਗੀ, ਇਕ ਤਾਰਾ, ਦੋ ਤਾਰਾ, ਬੀਨ, ਆਦਿ) ਵਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਸਮਾਗਮ ਦੇ ਅੰਤ ਵਿਚ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਵਲੋਂ ਵਤਨੋਂ ਦੂਰ ਟੀ-ਵੀ, ਰੇਡੀਓ ਮੀਡੀਆ ਅਤੇ ਪਿੰ੍ਰਟ ਮੀਡੀਏ ਦਾ ਧੰਨਵਾਦ ਕੀਤਾ ਗਿਆ, ਜਿੰਨਾ ਦੇ ਸੁਹਿਰਦ ਸਹਿਯੋਗ ਸਦਕਾ ਹੀ ਥੋੜੇ ਜਿਹੇ ਸਮੇਂ ਵਿਚ ਪੇਂਟਿੰਗ ਨੁਮਾਇਸ਼ ਅਤੇ ਵਰਕਸ਼ਾਪ ਨੂੰ ਭਰਪੂਰ ਹੁੰਗਾਰਾ ਮਿਲਿਆ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!