ਆਉ-ਫੀਲਡ ਹਾਕੀ ਨੂੰ ਵੀ ਸਿਰ ਅੱਖਾਂ ‘ਤੇ ਚੁਕੀਏ।
On 27 July 2010 in ਕੈਨੇਡਾ
ਬਰੈਂਪਟਨ ( ਟਹਿਲ ਸਿੰਘ ਬਰਾੜ)- ਕੈਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਵੱਲੋਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 31 ਜੁਲਾਈ ਅਤੇ 1 ਅਗਸਤ 2010 ਨੂੰ ਹਰਸ਼ੀ ਸੈਂਟਰ ਆਈਸਲੈਂਡ 705 ਮੈਥੂਸਨ ਬੁਲੇਵਡ ਮਿਸੀਸਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਚ ਚਾਰ ਵੱਖ ਵੱਖ ਉਮਰ ਦੇ ਮੁੰਡੇ ਕੁੜੀਆਂ ਦੇ ਗਰੁੱਪ ਬਣਾਏ ਗਏ ਹਨ । ਕੈਲੇਫੋਰਨੀਆਂ ( ਯੂ ਐਸ ਏ) ਦੀ ਟੀਮ ਵੀ ਉਚੇਚੇ ਤੌਰ ਤੇ ਭਾਗ ਲੈਣ ਆ ਰਹੀ ਹੈ। ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਢੁਕਵਾਂ ਨਕਦ ਇਨਾਮ ਰੱਖਿਆ ਗਿਆ ਹੈ।
ਇਸ ਮੌਕੇ ਇਹ ਜਿਕਰ ਕਰਨਾ ਬਣਦਾ ਹੈ ਕਿ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਬਹੁਤ ਸਾਰੇ ਨੌਜਵਾਨ ਸੀਨੀਅਰ ਕਲੱਬਾਂ ਚ ਖੇਡ ਰਹੇ ਹਨ ਜਿਹਨਾਂ ਚ ਸੁਖਜਿੰਦਰ ਸਿੰਘ ਧਾਮੀ( ਬਾਦਲ), ਦਲਜੀਤ ਸਿੰਘ ਦੱਲੀ, ਸਤਵਿੰਦਰ ਸਿੰਘ, ਰਾਜਵੀਰ ਸਿੰਘ ਆਦਿ ਦੇ ਨਾਮ ਵਿਸ਼ੇਸ਼ ਹਨ। ਇਹਨਾਂ ਹੀ ਸੀਨੀਅਰ ਕਲੱਬਾਂ ਦੀ ਬਦੌਲਤ ਮਨੰਿਦਰ ਬਾਠ, ਰਜਿੰਦਰ ਗਿੱਲ,ਸੱਤ ਪਾਲ ਅਤੇ ਸੁਰਜੀਤ ਬਰਾੜ ਕਰਕੇ ਸਾਡੇ ਹੋਰ ਬੱਚੇ ਵੀ ਫੀਲਡ ਹਾਕੀ ਖੇਡ ਰਹੇ ਹਨ ਅਤੇ ਚੰਗੇ ਖਿਡਾਰੀਆਂ ਚ ਗਿਣੇ ਜਾਂਦੇ ਹਨ। ਇਸ ਸਾਲ ਉਨਟਾਰੀਉ ਲੀਗ ਦੇ ਮੈਚਾਂ ਚ ਅੰਡਰ-14 ਸਾਲ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਵਾਟਰਲੂ ਚ ਖੇਡੇ ਗਏ ਮੈਚਾਂ ਚ ਅੰਡਰ -10, 14,ਅਤੇ ਅੰਡਰ -18 ਦੀਆਂ ਟੀਮਾਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਇਹਨ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਹੁੰਮ – ਹੁੰਮਾ ਕੇ ਇਹਨਾਂ ਟੂਰਨਾਮੈਂਟਾਂ ਚ ਸਿ਼ਰਕਤ ਕਰੀਏ।ਜਿਆਦਾ ਜਾਣਕਾਰੀ ਲਈ ਜਤਿੰਦਰ ਕਾਲਕੱਟ ਨੂੰ 416-858-5664 ਜਾਂ ਸ਼ਮਸ਼ੇਰ ਗਿੱਲ ਨਾਲ 416-527-3005 ਤੇ ਸੰਪਰਕ ਕੀਤਾ ਜਾ ਸਕਦਾ ਹੈ।

