Monday, 21 May 2012, 2:04 AM Toronto Time

ਟਰੱਕ ਸ਼ੋਅ ਮੇਲੇ ਵਿੱਚ ਪਲਾਜ਼ਮਾ ਟੀਵੀ ਵਰਗੇ ਬਹੁਮੁੱਲੇ ਇਨਾਮ ਮਿਲਣਗੇ

1 Star2 Stars3 Stars4 Stars5 Stars (No Ratings Yet)
Loading ... Loading ...

On 27 July 2010 in ਕੈਨੇਡਾ

ਟੋਰਾਂਟੋ/ਹੀਰਾ ਰੰਧਾਵਾ – ਇੰਡੀਅਨ ਟਰੱਕਿੰਗ ਐਸੋਸੀਏਸ਼ਨ (ਆਈਟੀਏ) ਦਾ 7 ਅਗਸਤ ਨੂੰ ਕਰਵਾਏ ਜਾਣ ਵਾਲੇ ਸਾਲਾਨਾ ਗਰੇਟ ਕੈਨੇਡੀਅਨ-ਇੰਡੀਅਨ ਟਰੱਕ ਸ਼ੋਅ ਮੇਲੇ ਵਿੱਚ ਪਲਾਜ਼ਮਾ ਟੀਵੀ ਵਰਗੇ ਕੀਮਤੀ ਇਨਾਮਾਂ ਦੇ ਡਰਾਅ ਕੱਢੇ ਜਾਣਗੇ। ਇਸ ਬਾਰੇ ਆਈਟੀਏ ਦੇ ਨੈਸ਼ਨਲ ਦਫ਼ਤਰ ਵਿੱਚ ਹੋਈ ਸੰਸਥਾ ਦੀ ਮੀਟਿੰਗ ਵਿੱਚ ਇੰਕਸ਼ਾਫ਼ ਕੀਤਾ ਗਿਆ। ਸੂਚਨਾ ਅਨੁਸਾਰ ਸਨਲਾਈਫ਼ ਬੀਮਾ ਕੰਪਨੀ ਵੱਲੋਂ ਲਗਾਏ ਜਾ ਰਹੇ ਸਟਾਲ ਵੱਲੋਂ ਇਹ ਡਰਾਅ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਟਰੱਕ ਸ਼ੋਅ ਵਿੱਚ ਭਾਰਤੀ ਭਾਈਚਾਰੇ ਦੇ ਟਰੱਕਰਜ਼ ਦੇ ਨਾਲ ਨਾਲ ਦੂਜੇ ਭਾਈਚਾਰਿਆਂ ਦੀਆਂ ਟਰੱਕਿੰਗ ਕੰਪਨੀਆਂ ਵਿੱਚ ਵੀ ਭਾਰੀ ਉਤਸ਼ਾਹ ਹੈ। ਇਹ ਵੀ ਵਧੀਆ ਗੱਲ ਹੈ ਕਿ ਮੁੱਖ ਧਾਰਾ ਦੀਆਂ ਕੰਪਨੀਆਂ ਵੀ ਹੁਣ ਭਾਰਤੀ ਟਰੱਕ ਸ਼ੋਅ ਵਿੱਚ ਦਿਲਚਸਪੀ ਵਿਖਾ ਰਹੀਆਂ ਹਨ। ਬਹੁਤੇ ਸਟਾਲ ਬੁੱਕ ਹੋ ਚੁੱਕੇ ਹਨ ਅਤੇ ਰਹਿੰਦਿਆਂ ਦੀ ਫੋਨ ‘ਤੇ ਬੁੱਕਿੰਗ ਹੋ ਚੁੱਕੀ ਹੈ ਜਿਸ ਲਈ ਕਾਗਜ਼ੀ ਕਾਰਵਾਈ ਕੀਤੀ ਜਾਣੀ ਬਾਕੀ ਹੈ। ਪਿਛਲੇ ਸਾਲ ਭਾਗ ਲੈਣ ਵਾਲੀਆਂ ਸਾਰੀਆਂ ਹੀ ਕੰਪਨੀਆਂ ਨੇ ਆਪਣੇ ਸਟਾਲਾਂ ਦੀ ਬੁਕਿੰਗ ਪਹਿਲਾਂ ਹੀ ਰਾਖਵੀਂ ਕਰਵਾ ਲਈ ਹੈ। ਇਸ ਟਰੱਕ ਸ਼ੋਅ ਮੇਲੇ ਵਿੱਚ ਸ਼ਾਮਿਲ ਹੋਣ ਲਈ ਕਮਿਊਨਿਟੀ ਲੀਡਰਾਂ ਅਤੇ ਰਾਜਸੀ ਨੇਤਾਵਾਂ ਵੱਲੋਂ ਆਪਣੇ ਆਉਣ ਦੀ ਪੱਕ-ਠੱਕ ਕੀਤੀ ਗਈ ਹੈ। ਇਸ ਵਾਰ ਦੇ ਗਰੇਟ ਕੈਨੇਡੀਅਨ ਇੰਡੀਅਨ ਟਰੱਕ ਸ਼ੋਅ ਮੇਲੇ ਵਿੱਚ ਨਾਮਵਰ ਪੰਜਾਬੀ ਗਾਇਕਾਂ ਤੋਂ ਬਿਨਾਂ ਗਿੱਧਾ, ਭੰਗੜਾ ਵੀ ਪੇਸ਼ ਕੀਤੇ ਜਾਣਗੇ। ਇਸ ਮੇਲੇ ਨੂੰ ਪਰਿਵਾਰਿਕ ਬਨਾਉਣ ਲਈ ਬੀਬੀਆਂ ਭੈਣਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਇੱਕ ਮਹਿਲਾ ਸਭਿਆਚਾਰਿਕ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਖ਼ੇਤਰ ਦੇ ਸਾਰੇ ਇੰਤਜ਼ਾਮ ਵੇਖੇਗੀ। ਇਸ ਮੌਕੇ ਮਹਿੰਦੀ ਆਦਿ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਟਰੱਕ ਸ਼ੋਅ ਮੇਲੇ ਵਿੱਚ ਬੱਚਿਆਂ ਦੇ ਮੰਨੋਰੰਜਨ ਲਈ ਰਾਈਡਜ਼ ਅਤੇ ਫੇਸ ਪੇਂਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਮੇਲਾ ਵੇਖਣ ਆਏ ਸਭ ਮੇਲੀਆਂ ਨੂੰ ਲੰਚ ਦੇ ਨਾਲ ਨਾਲ ਚਾਹ ਪਾਣੀ ਵੀ ਮੁਫ਼ਤ ਛਕਾਇਆ ਜਾਵੇਗਾ। ਨਾਨ ਵੈਜ ਖਾਣ ਵਾਲਿਆਂ ਨੂੰ ਲੱਗੇ ਸਟਾਲ ਤੋਂ ਖ੍ਰੀਦ ਕੇ ਖਾਣਾ ਪਵੇਗਾ। ਸ੍ਰੀ ਨਛੱਤਰ ਸਿੰਘ ਚੌਹਾਨ ਹੋਰਾਂ ਦੱਸਿਆ ਕਿ ਸ਼ੋਅ ਐਂਡ ਸ਼ਾਈਨ ਮੁਕਾਬਲਿਆਂ ਵਿੱਚ ਪਹਿਲੇ ਪੰਜ ਸਥਾਨਾਂ ਵਾਲੇ ਟਰੱਕਾਂ ਨੂੰ ਸੋਨੇ ਦੇ ਤਮਗੇ ਇਨਾਮ ਦਿੱਤੇ ਜਾਣਗੇ ਅਤੇ ਸ਼ਾਮਿਲ ਹੋਣ ਵਾਲੇ ਸਾਰੇ ਟਰੱਕਾਂ ਨੂੰ ਵਿਸ਼ੇਸ਼ ਪ੍ਰਮਾਣ-ਪੱਤਰ ਦਿੱਤੇ ਜਾਣਗੇ। ਇਸ ਮੌਕੇ ਇੱਕ ਰੋਚਕ ਮਿਸਟਰ ਸਟਰਾਂਗ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ ਜਿਸ ਲਈ ਵਿਸ਼ੇਸ਼ ਇਨਾਮ ਰੱਖਿਆ ਗਿਆ ਹੈ। ਟਰੱਕਰਜ਼ ਲਈ ਇੱਕ ਮੁਫ਼ਤ ਸੈਮੀਨਾਰ ਕੀਤਾ ਜਾਵੇਗਾ ਜਿਸ ਵਿੱਚ ਉਹਨਾਂ ਲਈ ਸੁਰੱਖਿਅਤ ਡਰਾਈਵਿੰਗ ਦੇ ਨਾਲ ਨਾਲ ਬਾਰਡਰ ਕਰਾਸਿੰਗ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਐਮਟੀਓ ਵੱਲੋਂ ਇਸ ਸੈਮੀਨਾਰ ਵਿੱਚ ਮਾਹਿਰ ਵਿਸ਼ੇਸ਼ ਰੂਪ ਵਿੱਚ ਪੁੱਜਣਗੇ। ਟਰੱਕ ਸ਼ੋਅ ਵਿੱਚ ਇੱਕ ਮੁਫ਼ਤ ਡਰਾਅ ਕੱਢਿਆ ਜਾਵੇਗਾ ਜਿਸ ਵਿੱਚ ਕੀਮਤੀ ਤੋਹਫ਼ੇ ਲੋਕਾਂ ਨੂੰ ਨੂੰ ਇਨਾਮ ਵਿੱਚ ਮਿਲਣਗੇ। ਇਸ ਡਰਾਅ ਵਿੱਚ ਹਰ ਦਰਸ਼ਕ ਮੇਲੀ ਆਪਣਾ ਨਾਮ ਪਾ ਸਕੇਗਾ। ਇਸ ਵਾਰ ਇਹਨਾਂ ਇਨਾਮਾਂ ਵਿੱਚ ਭਿੰਨਤਾ ਲਿਆ ਕੇ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਜਿਨਾਂ ਨੂੰ ਹਾਸਲ ਕਰਨ ਲਈ ਨਾਮ ਤਾਂ ਹੀ ਸ਼ਾਮਿਲ ਹੋਵੇਗਾ ਜੇ ਕੋਈ ਜਣਾ ਮੇਲੇ ਵਿੱਚ ਲੱਗੇ ਸਟਾਲਾਂ ਤੇ ਜਾ ਕੇ ਸਟਾਲ ਵਾਲਿਆਂ ਦੇ ਦਸਤਖ਼ਤ ਕਰਵਾ ਕੇ ਡਰਾਅ ਵਿੱਚ ਨਾਂ ਪਾਉਣਗੇ। ਹਰ ਵਰਗ ਲਈ ਇਸ ਇਸ ਰੰਗਲੇ ਟਰੱਕ ਸ਼ੋਅ ਮੇਲੇ ਵਿੱਚ ਕੁਝ ਨਾ ਕੁਝ ਜਰੂਰ ਹੋਵੇਗਾ। ਇੰਨੇ ਦਿਲ ਖਿੱਚਵੇਂ ਟਰੱਕ ਸ਼ੋਅ ਮੇਲੇ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਕਿਸੇ ਵੀ ਹੋਰ ਜਾਣਕਾਰੀ ਲਈ ਫੋਨ ਨੰਬਰ 647-219-6397 ਜਾਂ 416-991-1768 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!