Saturday, 4 February 2012, 9:34 PM Toronto Time

ਕੁਦਰਤ ਵਲੋਂ ਬਖ਼ਸ਼ਿਆ ਇਕ ਅਨਮੋਲ ਤੋਹਫਾ ਸਾਡੀ ਸੋਹਣੀ ਮੁਸਕਰਾਹਟ

1 Star2 Stars3 Stars4 Stars5 Stars (No Ratings Yet)
Loading ... Loading ...


smiling-woman-1

ਮਨਜੀਤ ਕੌਰ :
ਇਹ ਦੁਨੀਆਂ ਮਿੱਤਰ ਪੈਸੇ ਦੀ
ਇਥੇ ਚੀਜ਼ ਵਿਕੇ ਹਰ ਭਾਅ ਮਿੱਤਰਾ
ਇਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਮਿੱਤਰਾ
ਮੁਸਕਰਾਉਣਾ ਕੋਈ ਘਾਟੇ ਵਾਲੀ ਗੱਲ ਨਹੀਂ ਅਤੇ ਨਾ ਹੀ ਕੋਈ ਮੁੱਲ ਲੱਗਦਾ ਹੈ, ਸਗੋਂ ਇਸ ਨਾਲ ਘਰ, ਬਾਹਰ ਅਤੇ ਹਰ ਥਾਂ ਖੁਸ਼ੀ ਹੀ ਬਿਖ਼ਰਦੀ ਹੈ। ਫਿਰ ਵੀ ਅਸੀਂ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕਰਦੇ ਮੁਸਕਰਾਉਣ ਦੀ। ਹਰ ਵਕਤ ਚੀੜ੍ਹਾ ਜਿਹਾ ਮੂੰਹ ਬਣਾਈ ਰੱਖਣਾ ਕਿੱਥੋਂ ਤੱਕ ਵਧੀਆ ਲੱਗਦੈ। ਉਦਾਸ ਚਿਹਰਾ ਦੂਜੇ ਵਿਅਕਤੀ ਦੇ ਚਿਹਰੇ ‘ਤੇ ਰੌਣਕ ਨਹੀਂ ਲਿਆ ਸਕਦਾ, ਬਲਕਿ ਉਦਾਸੀ ਹੀ ਦੇਵੇਗਾ।
ਮੁਸਕਰਾਹਟ ਉਨ੍ਹਾਂ ਕੁਝ ਨਿਆਮਤਾਂ ਵਿਚੋਂ ਇੱਕ ਹੈ, ਜੋ ਸਿਰਫ਼ ਮਨੁੱਖ ਨੂੰ ਹੀ ਮਿਲੀਆਂ ਹੋਈਆਂ ਹਨ। ਇਨਸਾਨ ਆਪਣੀ ਖੁਸ਼ੀ ਦਾ ਪ੍ਰਗਟਾਵਾ ਹਸ ਕੇ ਜਾਂ ਮੁਸਕਰਾ ਕੇ ਕਰ ਸਕਦਾ ਹੈ, ਜੋ ਹੋਰ ਸਾਰੀਆਂ ਜਾਨਦਾਰ ਚੀਜ਼ਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ। ਮੁਸਕਰਾਓ ਹਰ ਪਲ, ਮੁਸਕਰਾਓ ਆਪਣੀ ਖੁਸ਼ੀ ਲਈ। ਖ਼ੂਬਸੂਰਤ ਚਿਹਰਾ ਹੋਵੇ। ਮੁਸਕਾਨ ਨਾ ਹੋਵੇ, ਇਹ ਗੱਲ ਫੱਬਦੀ ਨਹੀਂ। ਚਿਹਰਾ ਭਾਵੇਂ ਕਿਹੋ ਜਿਹਾ ਹੀ ਹੋਵੇ, ਮੁਸਕਰਾਹਟ ਨਾਲ ਸਰੀਰ ਨੂੰ ਸਰੂਰ ਜਿਹਾ ਆ ਜਾਂਦਾ ਹੈ। ਧੁਰ ਅੰਦਰੋਂ ਮੁਸਕਰਾਉਂਦਾ ਹੋਇਆ ਵਿਅਕਤੀ ਸਾਰੇ ਆਲੇ-ਦੁਆਲੇ ਨੂੰ ਕਿੰਨਾ ਖੁਸ਼ਗਵਾਰ ਬਣਾ ਦਿੰਦਾ ਹੈ।
ਖੁਸ਼ੀ ਆਪਣੇ-ਆਪ ਵਿਚ ਬਹੁਤ ਵਚਿੱਤਰ ਸ਼ਬਦ ਹੈ, ਕਿਉਂਕਿ ਹਰ ਇੱਕ ਲਈ ਖੁਸ਼ੀ ਦੇ ਅਰਥ ਵੱਖੋ-ਵੱਖਰੇ ਹੁੰਦੇ ਹਨ। ਫਿਰ ਵੀ ਅਸੀਂ ਸਾਰੇ ਖੁਸ਼ ਰਹਿਣਾ ਚਾਹੁੰਦੇ ਹਾਂ। ਫਿਰ ਕਿਉਂ ਇਹ ਸਾਰਿਆਂ ਲਈ ਸੰਭਵ ਨਹੀਂ ਹੋ ਸਕਦਾ। ਜਿਹੜੇ ਲੋਕ ਮੁਸਕਰਾਉਂਦੇ ਹਨ, ਉਨ੍ਹਾਂ ਦੇ ਚਿਹਰਿਆਂ ‘ਤੇ ਰੌਣਕ ਤੇ ਤਾਜ਼ਗੀ ਨਜ਼ਰ ਆਉਂਦੀ ਹੈ। ਚਿਹਰਾ ਖਿੜ੍ਹਿਆ ਨਜ਼ਰ ਆਉਂਦਾ ਹੈ। ਤੁਹਾਡੀ ਸਿਹਤ ਲਈ ਇਹ ਅਨਮੋਲ ਟਾਨਿਕ ਹੈ। ਖ਼ੂਬਸੂਰਤੀ ਵਿਚ ਵੀ ਵਾਧਾ ਹੁੰਦਾ ਹੈ। ਖੁਸ਼ੀ ਨਾਲ ਕਰੂਪ ਜਾਂ ਭੈੜਾ ਵਿਅਕਤੀ ਦੂਜੇ ਵਿਅਕਤੀ ‘ਤੇ ਅਮਿੱਟ ਛਾਪ ਛੱਡ ਸਕਦਾ ਹੈ।
ਜੇ ਤੁਸੀਂ ਖੁਸ਼ ਨਹੀਂ ਹੋ, ਪ੍ਰੇਸ਼ਾਨ ਹੋ ਤਾਂ ਇਸ ਤਰ੍ਹਾਂ ਦਾ ਵਿਵਹਾਰ ਕਰੋ, ਜਿਵੇਂ ਤੁਸੀਂ ਪਹਿਲਾਂ ਹੀ ਖੁਸ਼ ਸੀ। ਮੁਸਕਰਾਉਣ ਲਈ ਤੁਸੀਂ ਕੋਈ ਵੀ ਬਹਾਨਾ ਲੱਭ ਸਕਦੇ ਹੋ। ਆਪਣਾ ਲਮਕਿਆ ਚਿਹਰਾ ਹੀ ਸ਼ੀਸ਼ੇ ਅੱਗੇ ਦੇਖ ਕੇ ਮੁਸਕਰਾ ਸਕਦੇ ਹੋ। ਜੇ ਤੁਸੀਂ ਬਹੁਤ ਪ੍ਰੇਸ਼ਾਨ ਹੋ ਤਾਂ ਕਿਸੇ ਹਸਮੁੱਖ ਦੋਸਤ ਕੋਲ ਚਲੇ ਜਾਓ, ਬੜਾ ਚੰਗਾ ਅਸਰ ਪਵੇਗਾ। ਤੁਹਾਡੀ ਖੁਸ਼ੀ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੋ ਸਕਦਾ। ਤੁਸੀਂ ਕਿਸੇ ਉੱਪਰ ਇਲਜ਼ਾਮ ਨਹੀਂ ਲਾ ਸਕਦੇ-ਮੈਂ ਤੁਹਾਡੇ ਕਾਰਨ ਖੁਸ਼ ਨਹੀਂ ਹਾਂ, ਕਿਉਂਕਿ ਖੁਸ਼ ਤੁਸੀਂ ਆਪੋ-ਆਪਣੇ ਵਿਚਾਰਾਂ ਕਰਕੇ ਰਹਿੰਦੇ ਹੋ ਤੇ ਵਿਚਾਰ ਤੁਸੀਂ ਆਪਣੇ ਦਿਮਾਗ਼ ਵਿਚ ਆਪ ਭਰਦੇ ਹੋ, ਹੋਰ ਕੋਈ ਨਹੀਂ। ਖੁਸ਼ ਰਹਿਣ ਨਾਲ ਸਿਹਤ ‘ਚ ਬਹੁਤ ਫ਼ਰਕ ਪੈਂਦਾ ਹੈ। ਲਮਕੇ ਚਿਹਰੇ ਵਾਲਾ ਵਿਅਕਤੀ ਦੂਜੇ ਵਿਅਕਤੀ ‘ਤੇ ਕੋਈ ਚੰਗਾ ਪ੍ਰਭਾਵ ਨਹੀਂ ਛੱਡ ਸਕੇਗਾ ਸਗੋਂ ਮਾਹੌਲ ਗ਼ਮਗੀਨ ਹੀ ਬਣੇਗਾ, ਦੋਸਤੀ ਘਟੇਗੀ। ਜੇ ਤੁਸੀਂ ਆਪਣੇ ਦਿਮਾਗ਼ ਵਿਚ ਚੰਗੇ ਵਿਚਾਰ ਰੱਖਦੇ ਹੋ ਤਾਂ ਤੁਹਾਡੇ ਕੋਲ ਜ਼ਿੰਦਗੀ ਵਿਚ ਜੋ ਕੁਝ ਚੰਗਾ ਹੈ, ਤੁਸੀਂ ਉਸ ਬਾਰੇ ਵਿਚਾਰ ਕਰੋਗੇ ਤੇ ਹਮੇਸ਼ਾ ਖੁਸ਼ ਰਹੋਗੇ।
ਇੱਕ ਨਰਸ ਹਸਪਤਾਲ ‘ਚ ਕੰਮ ਕਰਦੀ ਸੀ। ਹਰ ਸਮੇਂ ਮੁਸਕਰਾਉਂਦੇ ਰਹਿਣਾ ਉਸ ਦੀ ਆਦਤ ਸੀ। ਵਾਰਡ ਦੇ ਉਦਾਸ ਗ਼ਮਗੀਨ ਮਾਹੌਲ ਵਿਚ ਵੀ ਉਹ ਮਰੀਜ਼ਾਂ ਵਿਚ ਫੁੱਲ ਵਾਂਗ ਖਿੜ੍ਹਿਆ ਹੋਇਆ ਚਿਹਰਾ ਲੈ ਕੇ ਵਿਚਰਦੀ। ਇੰਨੀ ਮਿੱਠੀ ਮੁਸਕਾਨ ਤੇ ਮਿੱਠੀ ਆਵਾਜ਼ ਭਲਾ ਕਿਸ ‘ਤੇ ਅਸਰ ਨਹੀਂ ਕਰ ਸਕਦੀ। ਕੋਈ ਵੀ ਸੁੱਖ ਬਿਨਾਂ ਤੰਦਰੁਸਤੀ ਦੇ ਨਹੀਂ ਮਾਣਿਆ ਜਾ ਸਕਦਾ। ਫ਼ਿਕਰ ਤੇ ਗ਼ਮ ਇਨਸਾਨ ਨੂੰ ਤੀਲਾ ਬਣਾ ਦਿੰਦੇ ਹਨ। ਇਸ ਲਈ ਕਿਸੇ ਗ਼ਮ ਨੂੰ ਭੁਲਾਉਣ ਲਈ ਨਸ਼ੇ ਦੀ ਥਾਂ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੇ ਵੈਰ-ਵਿਰੋਧ ਦੀ ਅੱਗ ਵਿਚ ਸੜਨਾ ਠੀਕ ਨਹੀਂ। ਉਹ ਇਨਸਾਨ ਕਿੱਥੇ ਤੰਦਰੁਸਤ ਰਹਿ ਸਕਦਾ ਹੈ, ਜਿਸ ਨੂੰ ਹਰ ਸਮੇਂ ਫ਼ਿਕਰ, ਚਿੰਤਾ ਅਤੇ ਭੈਅ ਸਤਾਉਂਦਾ ਹੋਵੇ। ਇਸ ਲਈ ਕਿਸੇ ਪ੍ਰਤੀ ਈਰਖ਼ਾ ਨਾ ਰੱਖੋ, ਹਮੇਸ਼ਾ ਖੁਸ਼ ਰਹੋ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!