Saturday, 4 February 2012, 9:41 PM Toronto Time

ਸੁੰਦਰਤਾ ਦਾ ਪ੍ਰਮਾਣ ਹੈ ਆਕਰਸ਼ਕ ਗਰਦਨ

1 Star2 Stars3 Stars4 Stars5 Stars (No Ratings Yet)
Loading ... Loading ...


Nari Article Photo

-ਪੂਰਣਿਮਾ ਮਿੱਤਰਾ
ਹੰਸਣੀ ਵਰਗੀ ਆਕਰਸ਼ਕ ਗਰਦਨ ਨਾਰੀ ਸੁੰਦਰਤਾ ‘ਚ ਚਾਰ ਚੰਦ ਲਗਾ ਦਿੰਦੀ ਹੈ। ਉਂਝ ਤਾਂ ਗਰਦਨ ਦੀ ਬਨਾਵਟ ਕੁਦਰਤ ਦੀ ਦੇਣ ਹੁੰਦੀ ਹੈ, ਪਰ ਸੁਰਾਹੀਦਾਰ ਮੈਲ ਰਹਿਤ ਅਤੇ ਮੁਲਾਇਮ ਗਰਦਨ ਨਾਰੀ ਦੀ ਸੁੰਦਰਤਾ ਨੂੰ ਉਭਾਰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਿੰਨੀ ਦੇਖਭਾਲ ਔਰਤਾਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਕਰਦੀਆਂ ਹਨ, ਉਸ ਦੇ ਮੁਕਾਬਲੇ ਉਹ ਗਰਦਨ ਵੱਲ ਧਿਆਨ ਨਹੀਂ ਦਿੰਦੀਆਂ ਜਿਸ ਕਾਰਨ ਹੌਲੀ-ਹੌਲੀ ਇਹ ਕਾਲੀ, ਝੁਰੜੀਆਂ ਵਾਲੀ ਅਤੇ ਬੇਡੋਲ ਹੋ ਜਾਂਦੀ ਹੈ। ਇਸ ‘ਤੇ ਚਿਕਨਾਈ ਗ੍ਰੰਥੀਆਂ ਨਾ ਹੋਣ ਕਰ ਕੇ ਵਧਦੀ ਹੋਈ ਉਮਰ ਦਾ ਅਸਰ ਵੀ ਸਾਫ ਝਲਕਣ ਲੱਗਦਾ ਹੈ, ਪਰ ਰੋਜ਼ਾਨਾ ਥੋੜ੍ਹੀ ਜਿਹੀ ਦੇਖਭਾਲ ਅਤੇ ਗਹਿਣਿਆਂ ਕੱਪੜਿਆਂ ਦੇ ਅਕਾਰ ਦੀ ਸਹੀ ਚੋਣ ਕਰਨ ਨਾਲ ਗਰਦਨ ਦੀ ਖੂਬਸੂਰਤੀ ਨਿਖਰ ਜਾਂਦੀ ਹੈ। ਪੇਸ਼ ਹਨ ਗਰਦਨ ਦੀ ਚਮੜੀ ਨੂੰ ਸਾਫ ਅਤੇ ਉਜਲੀ ਬਣਾਉਣ ਦੇ ਢੰਗ:
* ਨਹਾਉਣ ਸਮੇਂ ਵਾਲਾਂ ਨੂੰ ਸਿਰ ਉਪਰ ਸੈੱਟ ਕਰ ਲਓ। ਫਿਰ ਮੁਲਾਇਮ ਬਾਡੀ ਸਕਰਬ ਨਾਲ ਗਰਦਨ ਨੂੰ ਸਾਫ ਕਰੋ।
* ਰੋਜ਼ਾਨਾ ਚਿਹਰਾ ਸਾਫ ਕਰਨ ਸਮੇਂ ਕੱਚੇ ਦੁੱਧ ਜਾਂ ਕਲੀਜ਼ਿੰਗ ਮਿਲਕ ਨਾਲ ਗਰਦਨ ਸਾਫ ਕਰੋ।
* ਹਰ ਤੀਜੇ ਦਿਨ ਇਕ ਚਮਚ ਵੇਸਣ, ਥੋੜ੍ਹੀ ਜਿਹੀ ਹਲਦੀ, ਇਕ ਚਮਚ ਕੱਚਾ ਦੁੱਧ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਗਰਦਨ ‘ਤੇ ਲਗਾਓ, ਫਿਰ ਗਰਦਨ ਨੂੰ ਧੋ ਲਓ।
* ਧੁੱਪ ‘ਚ ਨਿਕਲਣ ਸਮੇਂ ਸਨ-ਸਕਰੀਨ ਲੋਸ਼ਨ ਜਾਂ ਕਰੀਮ ਨੂੰ ਵੀ ਗਰਦਨ ‘ਤੇ ਲਗਾ ਲਓ।
* ਇਕ ਚਮਚ ਮੁਲਤਾਨੀ ਮਿੱਟੀ, ਇਕ ਚਮਚ ਚੰਦਨ ਪਾਊਡਰ ਅਤੇ ਚੂੰਡੀ ਭਰ ਹਲਦੀ ਅਤੇ ਇਕ ਚਮਚ ਦੁੱਧ ਮਿਲਾ ਕੇ ਪੇਸਟ ਬਣਾ ਕੇ ਗਰਦਨ ‘ਤੇ 15 ਮਿੰਟ ਲਗਾਓ, ਫਿਰ ਧੋ ਲਓ।

ਗਰਦਨ ਨੂੰ ਲਚਕੀਲਾ ਬਣਾਉਣ ਲਈ ਕਸਰਤ
* ਰੋਜ਼ਾਨਾ ਦੋ-ਤਿੰਨ ਮਿੰਟ ਜੇ ਗਰਦਨ ਦੀ ਚਮਕ ਅਤੇ ਲਚਕੀਲਾਪਣ ਵਧਾਉਣ ਲਈ ਕਸਰਤ ਕੀਤੀ ਜਾਵੇ ਤਾਂ ਕੁਝ ਹੀ ਮਹੀਨਿਆਂ ਵਿੱਚ ਆਸ ਮੁਤਾਬਕ ਪ੍ਰਭਾਵ ਸਪਸ਼ਟ ਦਿਖਾਈ ਦੇਣ ਲੱਗਦਾ ਹੈ।
* ਗਰਦਨ ਨੂੰ ਪਹਿਲਾਂ ਸੱਜੇ ਘੁਮਾਓ ਫਿਰ ਖੱਬੇ ਘੁਮਾਓ। ਰੋਜ਼ਾਨਾ ਅੱਠ-ਦਸ ਵਾਰ ਇੰਝ ਕਰੋ, ਇਸ ਨਾਲ ਗਰਦਨ ਦਾ ਲਚਕੀਲਾਪਣ ਵਧਦਾ ਹੈ।
* ਸਿੱਧੇ ਖੜੇ ਹੋ ਕੇ ਲੰਬਾ ਸਾਹ ਖਿੱਚੋ ਅਤੇ ਗਰਦਨ ਨੂੰ ਉਪਰ ਉਠਾਓ। ਹੌਲੀ-ਹੌਲੀ ਸਾਹ ਛੱਡਦਿਆਂ ਹੋਇਆਂ ਗਰਦਨ ਨੂੰ ਹੇਠਾਂ ਲੈ ਆਓ।
* ਗਰਦਨ ਦੀ ਖੂਬਸੂਰਤੀ ਵਧਾਉਣ ਲਈ ਗਰਦਨ ‘ਚ ਪਹਿਨੇ ਜਾਣ ਵਾਲੇ ਗਹਿਣੇ ਅਤੇ ਲਿਬਾਸ ਦੇ ਗਲੇ ਅਹਿਮ ਭੂਮਿਕਾ ਅਦਾ ਕਰਦੇ ਹਨ। ਲਿਬਾਸ ਅਤੇ ਗਹਿਣਿਆਂ ਦੀ ਸਹੀ ਚੋਣ ਨਾਲ ਗਲੇ ਦੇ ਕਈ ਦੋਸ਼ਾਂ ਨੂੰ ਲੁਕਾਇਆ ਵੀ ਜਾ ਸਕਦਾ ਹੈ।
* ਜੇ ਗਰਦਨ ਅਤੇ ਚਿਹਰਾ ਛੋਟਾ ਹੋਵੇ ਤਾਂ ‘ਵੀ’ ਅਕਾਰ ਦੇ ਗਲੇ ਦੀ ਪੌਸ਼ਾਕ ਪਹਿਨੋ। ਇਸ ‘ਤੇ ਲੰਬੀ, ਪਤਲੀ ਚੇਨ ਪਹਿਨੋ। ਇਸ ਨਾਲ ਗਰਦਨ ਲੰਬੀ ਨਜ਼ਰ ਆਵੇਗੀ।
* ਲੰਬੇ ਚਿਹਰੇ ਅਤੇ ਪਤਲੀ ਗਰਦਨ ਵਾਲੀਆਂ ਔਰਤਾਂ ਨੂੰ ਗੋਲ ਗਲੇ, ਗੋਲ ਕਾਲਰ ਵਾਲੀਆਂ ਪੌਸ਼ਾਕਾਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ‘ਤੇ ਮੀਨਾਕਾਰੀ ਵਾਲੇ ਹਾਰ ਜਾਂ ਮੋਤੀਆਂ ਦੀ ਮਾਲਾ ਜ਼ਿਆਦਾ ਫਬਦੀ ਹੈ।
* ਪਤਲੇ ਚਿਹਰੇ ਅਤੇ ਪਤਲੇ ਗਲੇ ‘ਤੇ ਚੌਰਸ ਗਲੇ ਜਾਂ ਮੁੜੇ ਹੋਏ ਕਾਲਰ ਦੀ ਬਨਾਵਟ ਵਾਲੇ ਗਲੇ ਜ਼ਿਆਦਾ ਫਿੱਟ ਬੈਠਦੇ ਹਨ। ਇਨ੍ਹਾਂ ‘ਤੇ ਗੁਲੂਬੰਦ ਜਾਂ ਗੋਲ ਮਣਕਿਆਂ ਦੀ ਮਾਲਾ ਜ਼ਿਆਦਾ ਚੰਗੀ ਲਗਦੀ ਹੈ।
* ਅੰਡਾਕਾਰ ਚਿਹਰੇ ਅਤੇ ਲੰਬੀ ਗਰਦਨ ‘ਤੇ ਅੰਡਾਕਾਰ ਗਲੇ ਦੀ ਪੌਸ਼ਾਕ ਬਹੁਤ ਚੰਗੀ ਲਗਦੀ ਹੈ। ਇਨ੍ਹਾਂ ‘ਤੇ ਹਰ ਤਰ੍ਹਾਂ ਦੇ ਗਹਿਣੇ ਚੰਗੇ ਲਗਦੇ ਹਨ।
* ਮੱਧ ਆਕਾਰ ਦੀ ਗਰਦਨ ‘ਤੇ ‘ਯੂ’ ਜਾਂ ਗੋਲ ਆਕਾਰ ਦਾ ਗਲਾ ਚੰਗਾ ਲਗਦਾ ਹੈ। ਇਨ੍ਹਾਂ ‘ਤੇ ਰਾਣੀ ਹਾਰ ਜਾਂ ਮੋਤੀਆਂ ਦੀ ਮਾਲਾ ਜ਼ਿਆਦਾ ਚੰਗੀ ਲਗਦੀ ਹੈ।
* ਹੰਸਲੀ ਦੀ ਹੱਡੀ ਜ਼ਿਆਦਾ ਉਭਰੀ ਹੋਵੇ ਜਾਂ ਗਰਦਨ ਦੇ ਪਿੱਛੇ ਕੋਈ ਧੱਬਾ ਹੋਵੇ ਤਾਂ ਵੱਡੇ ਗਲੇ ਦੀ ਪੌਸ਼ਾਕ ਬਣਵਾ ਲਓ। ਥੋੜ੍ਹੇ ਵੱਡੇ ਆਕਾਰ ਦੀ ਮਾਲਾ ਪਹਿਨੋ, ਇਸ ਨਾਲ ਗਰਦਨ ਦਾ ਦੋਸ਼ ਲੁਕਾਉਣ ਵਿੱਚ ਆਸਾਨੀ ਹੋਵੇਗੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!