Saturday, 4 February 2012, 9:54 PM Toronto Time

ਬਹੁਤੇ ਕੈਨੇਡੀਅਨ ਸਿਹਤ ਢਾਂਚੇ ਨੂੰ ਲੈ ਕੇ ਫਿਕਰਮੰਦ-ਰਿਪੋਰਟ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਕੈਨੇਡਾ


ਪੰਜਾਬ ਸਟਾਰ-ਕੈਨੇਡੀਅਨ ਮੇਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਰਿਪੋਰਟ ਕਾਰਡ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਕੈਨੇਡੀਅਨ ਭਵਿੱਖ ਵਿੱਚ ਕੈਨੇਡੀਅਨ ਸਿਹਤ ਸੇਵਾਵਾਂ ਨੂੰ ਲੈ ਕੇ ਫਿਕਰਮੰਦ ਦੱਸੇ ਜਾਂਦੇ ਹਨ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਆਉਂਦੇ ਦੋ ਤੋਂ ਤਿੰਨ ਸਾਲ ਵਿੱਚ ਕੈਨੇਡਾ ਵਿੱਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੋ ਜਾਵੇਗਾ। ਇਸ ਡਰ ਦਾ ਇੱਕ ਕਾਰਨ ਕੈਨੇਡਾ ਵਿੱਚ ਜਲਦੀ ਨਾਲ਼ ਬੁੱਢੀ ਹੋ ਰਹੀ ਇਸ ਦੀ ਅਬਾਦੀ ਹੈ ਜਿਸ ਦਾ ਬੋਝ ਸਿਹਤ ਢਾਂਚੇ ਤੇ ਪਵੇਗਾ।
ਤਿੰਨ-ਚੌਥਾਈ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਆੳੇੁਂਦੇ ਸਮੇਂ ਵਿੱਚ ਜਦੋਂ ਜਿ਼ਆਦਾ ਲੋਕ ਸੇਵਾ ਮੁਕਤ ਹੋਣਗੇ ਵੇਲੇ ਅਸੀਂ ਅਜਿਹੀਆਂ ਸਿਹਤ ਸੇਵਾਵਾਂ ਦਾ ਆਨੰਦ ਨਹੀਂ ਲੈ ਸਕਾਂਗੇ ਜਿੰਨਾ ਕਿ ਕਿਸੇ ਸਮੇਂ ਲੈਂਦੇ ਰਹੇ ਹਾਂ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੇਵਾ ਮੁਕਤ ਹੋ ਰਹੇ ਪ੍ਰਧਾਨ ਡਾ: ਐਨ ਦਾ ਕਹਿਣਾ ਹੈ ਇਹ ਨਵਾਂ ਸਰਵੇਖਣ ਸੱਚਾਈ ਦੇ ਬਹੁਤ ਨੇੜੇ ਹੈ।
ਪ੍ਰਧਾਨ ਨੇ ਨਾਇਗਰਾ ਫਾਲਜ਼ ਜਿੱਥੇ ਸੰਸਥਾ ਦੀ ਸਲਾਨਾ ਮਿਲਣੀ ਚੱਲ ਰਹੀ ਸੀ ਤੋਂ ਇੱਕ ਟੀ.ਵੀ ਨੂੰ ਦੱਸਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਕੁਝ ਮੁੱਦਿਆਂ ਤੇ ਧਿਆਨ ਦੇਣ ਦੀ ਲੋੜ ਹੈ। ਡਾ: ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਹਤ ਢਾਂਚੇ ਦੇ ਭਵਿੱਖ ਦੀ ਡਾਢੀ ਚਿੰਤਾ ਹੈ। ਬੁੱਢੀ ਹੋ ਰਹੀ ਅਬਾਦੀ ਇਸ ਦਾ ਮੁੱਖ ਕਾਰਨ ਹੈ।
ਡਾ: ਐਨ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਗਰ ਅਸੀਂ ਇਸ ਪ੍ਰਤੀ ਕੁਝ ਨਾਂ ਕੀਤਾ ਤਾਂ ਇੱਕ ਵੱਡੀ ਆਫਤ ਆ ਸਕਦੀ ਹੈ। ਇਸ ਆਫਤ ਦੇ ਆਉਣ ਤੋਂ ਪਹਿਲਾਂ ਸਾਨੂੰ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਵੱਡੀ ਆਫਤ ਵਜੋਂ ਆਉਣ ਤੋਂ ਬਚਾਇਆ ਜਾ ਸਕੇ।
ਡੋਇਗ ਨੇ ਦੱਸਿਆ ਕਿ ਬੇਬੀ ਬੂਮਰਜ਼ ਹੁਣ 60 ਸਾਲ ਦੀ ਉਮਰ ਵਿੱਚ ਹਨ ਅਤੇ ਜਲਦੀ ਹੀ ਉਹ ਬੁੱਢੇ ਹੋਣ ਦੀ ਬਿਮਾਰੀ ਵਿੱਚ ਜਕੜੇ ਜਾਣਗੇ। ਡਾ: ਦਾ ਕਹਿਣਾ ਹੈ ਕਿ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਜਿਹੜੇ ਲੋਕ ਹੁਣ ਮੇਰੀ ਉਮਰ ਦੇ ਹਨ ਅਤੇ ਉਹ ਸੇਵਾ ਮੁਕਤ ਹੋਣ ਤੋਂ ਬਾਅਦ ਹੋਰ 25 ਤੋਂ 30 ਸਾਲ ਜਿਉਂਦੇ ਰਹਿਣਗੇ। ਹੁਣ ਉਹ ਸਿਹਤਮੰਦ ਹਨ ਅਤੇ ਜਿਉਂ ਹੀ ਉਹ ਹੋਰ ਬੁੱਢੇ ਹੋਣਗੇ ਤਾਂ ਜਿ਼ਆਦਾ ਬਿਮਾਰ ਰਹਿਣਗੇ। ਇਸ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਹੁਣੇ ਤੋਂ ਹੀ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ।
ਡਾ: ਨੇ ਹੋਰ ਕਿਹਾ ਕਿ ਸਾਡੇ ਤੋਂ ਬਾਅਦ ਦੀ ਪੀੜ੍ਹੀ ਦਾ ਅਕਾਰ ਛੋਟਾ ਹੈ। ਇਸ ਦਾ ਅਸਰ ਕੰਮ ਤੇ ਪਵੇਗਾ ਅਤੇ ਕੰਮ ਦਾ ਅਸਰ ਆਰਥਿਕਤਾ ਤੇ ਪਵੇਗਾ।
ਇਪਸਸ ਰੇਡ ਪੋਲ ਵੱਲੋਂ ਜੋ ਸਰਵੇਖਣ ਕੀਤਾ ਗਿਆ ਹੈ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨਾਂ ਨੂੰ ਸਿਹਤ ਸੇਵਾਵਾਂ ਦੀ ਕੁਆਲਟੀ ਦਾ ਫਿਕਰ ਤਾਂ ਹੈ ਹੀ, ਇਹ ਵੀ ਫਿਕਰ ਹੈ ਕਿ ਸਰਕਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਖ਼ਰਚ ਕਿੱਥੋਂ ਦੇਵੇਗੀ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੇ ਕਿ 76 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸਾਨੂੰ ਵਧੇਰੇ ਟੈਕਸ ਅਦਾ ਕਰਨੇ ਪੇਣਗੇ।
73 ਫੀਸਦੀ ਦਾ ਮੰਨਣਾ ਹੈ ਕਿ ਉਹਨਾਂ ਦੀ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਉਹਨਾਂ ਕੋਲ ਲੋੜੀਂਦਾ ਪੈਸਾ ਨਹੀਂ ਹੋਵੇਗਾ। 68 ਫੀਸਦੀ ਨੂੰ ਫਿਕਰ ਹੈ ਕਿ ਉਹਨਾਂ ਦੀ ਸੇਵਾ ਮੁਕਤੀ ਲਈ ਉਹਨਾਂ ਕੋਲ਼ ਲੋੜੀਂਦਾ ਧਨ ਨਹੀਂ ਹੋਵੇਗਾ ਜਦੋਂ ਕਿ 38 ਫੀਸਦੀ ਦਾ ਫਿਕਰ ਹੈ ਕਿ ਉਹਨਾਂ ਕੋਲ ਨੌਕਰੀ ਨਹੀਂ ਹੋਵੇਗੀ।
ਬਹੁਤੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਸਾਰੇ ਪੱਧਰ ਦੀਆਂ ਸਰਕਾਰਾਂ ਨੂੰ ਇਸ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਮਿਲ ਬੈਠ ਕੇ ਯੋਜਨਾ ਤਿਆਰ ਕਰਨੀ ਚਾਹੀਦੀ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!