Saturday, 4 February 2012, 9:47 PM Toronto Time

ਕੈਨੇਡੀਅਨ ਸਿੱਖ ਸੰਗਠਨ ਵੱਲੋਂ ਪ੍ਰਚਾਰ ਮੁਹਿੰਮ ਸ਼ੁਰੂ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਕੈਨੇਡਾ


ਟੋਰਾਂਟੋ, ਪੰਜਾਬ ਸਟਾਰ-ਦੁਨੀਆਂ ਵਿਚ ਅੱਤਵਾਦੀ, ਵੱਖਵਾਦੀ ਅਤੇ ਕੱਟੜ ਹੋਣ ਦੀ ਪਹਿਚਾਣ ਨੂੰ ਤੋੜਣ ਦੇ ਲਈ ਕੈਨੇਡੀਅਨ ਸਿੱਖਾਂ ਨੇ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਹੈ। ਇਸ ਸੰਗਠਨ ਨੇ ਸਿੱਖਾਂ ਦੀ ਪਹਿਚਾਣ ਨੂੰ ਬਦਲਣ ਦੇ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਉਸਨੂੰ ਵੱਖ-ਵੱਖ ਸੰਗਠਨਾਂ ਦਾ ਸਮਰੱਥਨ ਵੀ ਮਿਲ ਰਿਹਾ ਹੈ। ਇਸ ਬਾਰੇ ਵਿਚ ਸਰਦਾਰ ਮਨੋਹਰ ਸਿੰਘ ਬਲ ਦਾ ਕਹਿਣਾ ਹੈ ਕਿ ਇਸ ਇੱਕ ਗੰਭੀਰ ਮਸਲਾ ਹੈ ਅਤੇ ਇਸ ਉਤੇ ਅਮਲ ਕਰਨ ਦੀ ਲੋੜ ਹੈ।
ਟੋਰਾਂਟੋ ਨਾਲ ਸਬੰਧਿਤ ਇਸ ਸਮੂਹ ਦੇ ਅਨੁਸਾਰ ਕੈਨੇਡੀਅਨ ਸਿੱਖਾਂ ਨਾਲ ਏਅਰ ਇੰਡੀਆ ਬੰਬ ਕਾਂਡ ਦੇ ਬਾਦ ਤੋਂ ਹੀ ਇਹ ਭੇਦਭਾਵ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੂੰ ਅੱਤਵਾਦੀਆਂ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ। ਹਾਲਾਂ ਕਿ ਉਸ ਘਟਨਾ ਨੂੰ 25 ਸਾਲ ਬੀਤ ਚੁੱਕੇ ਹਨ ਪ੍ਰੰਤੂ ਅਜੇ ਵੀ ਉਸ ਘਟਨਾ ਨੂੰ ਕੈਨੇਡਾ ਵਿੱਚ ਇੱਕ ਵੱਡੀ ਅੱਤਵਾਦੀ ਘਟਨਾ ਦੇ ਤੌਰ ਉਤੇ ਹੀ ਦੇਖਿਆ ਜਾਂਦਾ ਹੈ। ਅਜਿਹੇ ਵਿਚ ਆਪਣੀ ਉਸ ਛਬੀ ਨੂੰ ਤੋੜਣ ਦੇ ਲਈ ਕੈਨੇਡੀਅਨ ਸਿੱਖਾਂ ਨੂੰ ਹੀ ਅੱਗੇ ਆਉਣਾ ਪਵੇਗਾ।
ਬਲ ਅਨੁਸਾਰ ਕੈਨੇਡਾ ਦੇ ਆਰਥਿਕ ਵਿਕਾਸ ਵਿਚ ਸਿੱਖਾਂ ਨੇ ਬਹੁਤ ਜ਼ਿਆਦ ਯੋਗਦਾਨ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਹਨ। ਅਜਿਹੇ ਵਿਚ ਉਨਾਂ ਨਾਲ ਭੇਦਭਾਵ ਕੀਤੇ ਜਾਣ ਦਾ ਕੋਈ ਠੋਸ ਆਧਾਰ ਨਹੀਂ ਹੈ। ਸਿੱਖ ਸਮਾਜ ਦੇ ਬਾਰੇ ਵਿੱਚ ਜਾਗਰੂਕਤਾ ਦਾ ਪੱਧਰ ਵਧਾਉਣਾ ਹੋਵੇਗਾ। ਵਕਾਲਤ ਕਰਨ ਵਾਲੇ ਜਗਮੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਕਈ ਵਾਰ ਅੱਤਵਾਦੀ ਸਮਝਿਆ ਗਿਆ। ਲੋਕ ਉਸ ਨੂੰ ਦਾੜੀ ਦੇ ਨਾਲ ਹੋਣ ਦੇ ਕਾਰਨ ਅਜੀਬ ਤਰ੍ਹਾਂ ਨਾਲ ਦੇਖਦੇ ਸਨ। ਜਦੋਂਕਿ ਬਾਦ ਵਿਚ ਉਹ ਉਨ੍ਹਾਂ ਦੇ ਨਾਲ ਕਾਫੀ ਸਹਿਜ ਹੋ ਗਏ। ਅਜਿਹੇ ਵਿੱਚ ਕੈਨੇਡਾ ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਸਿੱਖਾਂ ਦੀ ਪਹਿਚਾਣ ਦੇ ਬਾਰੇ ਵਿੱਚਚ ਪੈਦਾ ਹੋਏ ਭਰਮਾਂ ਨੂੰ ਦੂਰ ਕੀਤਾ ਜਾਵੇ।
ਏਅਰ ਇੰਡੀਆ ਮਾਮਲੇ ਵਿਚ ਗਵਾਹ ਮਨਜੀਤ ਸਿੰਘ ਸਹੋਤਾ ਦੇ ਅਨੁਸਾਰ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਵੀ ਕਈ ਕੜਵੇਂ ਅਨੁਭਵਾਂ ਵਿਚੋਂ ਲੰਘਣਾ ਪਿਆ। ਅਜਿਹੇ ਵਿਚ ਜੇਕਰ ਜਹਾਜ਼ ਉਤੇ ਯਾਤਰੀ ਗੋਰੇ ਹੁੰਦੇ ਤਾਂ ਇਸ ਮਾਮਲੇ ਦੀ ਜਾਂਚ ਹੀ ਕੁੱਝ ਅਲੱਗ ਤਰ੍ਹਾਂ ਨਾਲ ਹੁੰਦੀ। ਏਅਰ ਕੈਨੇਡਾ ਦਾ ਜਹਾਜ਼ ਜਾਂ ਗੋਰੇ ਹੋਣ ਉਤੇ ਹੁਣ ਤੱਕ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੁੰਦੀ। ਇਸ ਮਾਮਲੇ ਦੀ ਜਾਂਚ ਨੂੰ ਇੰਨਾ ਸਮਾਂ ਲੱਗਣਾ ਵੀ ਕੈਨੇਡੀਅਨ ਸਿੱਖਾਂ ਦੇ ਨਾਲ ਭੇਦਭਾਵ ਹੈ। ਸਰਕਾਰ ਨੂੰ ਅਜਿਹੇ ਸਾਰੇ ਪਹਿਲੂਆਂ ਉਤੇ ਧਿਆਨ ਦੇਣਾ ਚਾਹੀਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!