Saturday, 4 February 2012, 8:41 PM Toronto Time

ਅਟਵਾਲ ਨੇ ਜਿੱਤਿਆ ਪੀ ਜੀ ਏ ਟੂਰਨਾਮੈਂਟ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਕੈਨੇਡਾ


Arjan atwal

ਸਟਾਰ ਨਿਊਜ, ਅਬਨਾਸ਼ ਨਿੱਜਰ਼:- ਲੰਘੇ ਐਤਵਾਰ ਭਾਰਤ ਦੇ ਅਰਜੁਨ ਅਟਵਾਲ ਨੇ ਅਮਰੀਕਾ ਵਿੱਚ ਪਹਿਲੇ ਸਟਰੋਕ ਵਿੱਚ ਵਿਨਡੈਂ੍ਹਮ ਚੈਮਪੀਅਨਸਿ਼ਪ ਜਿੱਤ ਲਈ ਹੈ। ਅਮਰੀਕਾ ਦੇ ਅਰਲੈਂਡੋ ਸੂਬੇ ਦੇ ਰਹਿਣ ਵਾਲੇ ਅਰਜੁਨ ਅਟਵਾਲ ਪਿਛਲੇ 24 ਸਾਲਾਂ ਵਿੱਚ ਪਹਿਲੇ ਭਾਰਤੀ ਬਣ ਗਏ ਹਨ ਜਿਨ੍ਹਾਂ ਇਹ ਗੌਲਫ ਦਾ ਟੂਰਨਾਮੈਂਟ ਜਿੱਤਿਆ ਹੈ ਉਨ੍ਹਾਂ ਨੂੰ ਇਸ ਲਈ $918,000 ਮਿਲੇ ਹਨ। ਅਟਵਾਲ ਪਹਿਲੇ ਭਾਰਤੀ ਖਿਡਾਰੀ ਹਨ ਜਿਨ੍ਹਾਂ ਇਸ ਟੂਰਨਾਮੈਂਟ ਵਿੱਚ ਕੁਆਲੀਫਾਇਰ ਮੈਚ ਅਤੇ ਟੂਰਨਾਮੈਂਟ ਇਕੱਠੇ ਹੀ ਜਿੱਤੇ ਹਨ ਇਸ ਤੋਂ ਪਹਿਲਾਂ ਇਸ ਤਰ੍ਹਾਂ 1986 ਵਿੱਚ ਸਦਰਨ ਓਪਨ ਵਿੱਚ ਫ੍ਰੈਡ ਵੈਡਸਵਰਥ ਨੇ ਕੀਤੀ ਸੀ। 37 ਸਾਲਾ ਅਰਜੁਨ ਅਟਵਾਲ ਗੌਲਫ ਦੇ ਬੇਤਾਜ ਬਾਦਸ਼ਾਹ ਟਾਈਗਰ ਵੁੱਡਸ ਦੇ ਵਧੀਆ ਦੋਸਤ ਵੀ ਹਨ। ਅਰਜੁਨ ਅਟਵਾਲ ਦਾ ਜਨਮ ਪੱਛਮੀ ਬੰਗਾਲ ਵਿੱਚ 1973 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ, ਅਟਵਾਲ ਨੇ 14 ਸਾਲ ਦੀ ਉਮਰ ਤੋਂ ਗੌਲਫ ਖੇਡਣੀ ਸ਼ੁਰੂ ਕੀਤੀ ਸੀ। ਅਟਵਾਲ ਜੀਵ ਮਿਲਖਾ ਸਿੰਘ ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਹੈ ਜਿਸ ਨੇ ਯੂਰੋਪੀਅਨ ਟੂਰ ਦੀ ਮੈਂਬਰਸਿ਼ਪ ਹਾਸਲ ਕੀਤੀ ਅਤੇ ਪਹਿਲੇ ਭਾਰਤੀ ਹਨ ਜਿਨ੍ਹਾਂ 2002 ਵਿੱਚ ਯੂਰੋਪੀਅਨ ਟੂਰ ਈਵੈਂਟ (ਕੈਲਟੈਕਸ ਸਿੰਗਾਪੁਰ ਮਾਸਟਰਸ) ਜਿੱਤਿਆ ਸੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!