ਕੰਗਨਾ ਨੂੰ ਬੀਤਿਆ ਸਮਾਂ ਯਾਦ ਆਉਣ ਲੱਗਾ
On 24 August 2010 in ਫਿਲਮੀਂ
‘ਵੰਸ ਅਪੌਨ ਏ ਟਾਈਮ ਇਨ ਮੁੰਬਈ’ ਵਿੱਚ ਅਭਿਨੈ ਕਰ ਕੇ ਕੰਗਨਾ ਰਾਣਾਉਤ ਦੀਆਂ ਮੁੰਬਈ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਤਾਜ਼ਾਂ ਹੋ ਗਈਆਂ। ਕੰਗਣਾ ਰਾਣਾਉਤ ਨੇ ਕਿਹਾ, ‘ਕਦੇ-ਕਦੇ ਹਵਾਈ ਜਹਾਜ਼ ਵਿੱਚ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਕਿਥੋਂ ਹਾਂ, ਤਾਂ ਮੇਰਾ ਉੱਤਰ ਹੁੰਦਾ ਹੈ ਕਿ ਮੈਂ ਮੁੰਬਈ ਤੋਂ ਹਾਂ, ਕਿਉਂਕਿ ਹੁਣ ਇਹੀ ਮੇਰਾ ਘਰ ਬਣ ਚੁੱਕਾ ਹੈ, ਹਾਲਾਂਕਿ ਮੇਰਾ ਦਿਲ ਅਜੇ ਵੀ ਮਨਾਲੀ ਵਿੱਚ ਹੈ।’
ਕੰਗਣਾ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਦੱਸਿਆ, ‘ਮੁੰਬਈ ਵਿੱਚ ਪਹਿਲਾਂ-ਪਹਿਲਾਂ ਆਉਣ ‘ਤੇ ਮੈਨੂੰ ਬਹੁਤ ਅਜੀਬ ਲੱਗਦਾ ਸੀ, ਕਿਉਂਕਿ ਮੈਨੂੰ ਇਥੋਂ ਦੀਆਂ ਸੜਕਾਂ ਦਾ ਪਤਾ ਨਹੀਂ ਸੀ ਲੱਗਦਾ ਤੇ ਨਾ ਮੈਨੂੰ ਬਾਂਦਰਾ ਅਤੇ ਅੰਧੇਰੀ ਵਰਗੇ ਉਪਨਗਰਾਂ ਵਿੱਚ ਕੋਈ ਫਰਕ ਪਤਾ ਲੱਗਦਾ ਸੀ।’ ਕੰਗਣਾ ਨੇ ਕਿਹਾ, ‘ਮੈਂ ਲੇਡੀਜ਼ ਹੋਸਟਲ ਵਿੱਚ ਰਿਹਾ ਕਰਦੀ ਸੀ ਅਤੇ ਇਥੇ-ਉਥੇ ਆਉਣ ਜਾਣ ਲਈ ਮੈਂ ਆਟੋ ਰਿਕਸ਼ਾ ਲੈਂਦੀ ਸੀ। ਹੁਣ ਪੰਜ ਸਾਲ ਬਾਅਦ ਇਥੇ ਮੇਰਾ ਆਪਣਾ ਫਲੈਟ ਹੈ ਅਤੇ ਘਰ ਤੱਕ ਪਹੁੰਚਣ ਲਈ ਮੈਨੂੰ ਰਸਤਾ ਪਛਾਣਨ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ।’




