ਪੰਜਾਬੀ ਨੌਜਵਾਨ ਨੂੰ ਬਲਾਤਕਾਰ ਦੇ ਜੁਰਮ ਵਿੱਚ 13 ਸਾਲ ਕੈਦ
On 2 September 2010 in ਅੰਤਰਾਸ਼ਟਰੀ
ਮੈਲਬਰਨ, ਪੰਜਾਬ ਸਟਾਰ-ਇੱਥੋਂ ਦੀ ਅਦਾਲਤ ਨੇ ਪੰਜਾਬ ਨਾਲ ਸਬੰਧਤ ਨੌਜਵਾਨ ਹਰਜੋਤ ਸਿੰਘ ਹੁੰਦਲ ਨੂੰ ਬਲਾਤਕਾਰ ਦੇ ਦੋਸ਼ ਵਿੱਚ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਾਲ 2008 ਵਿੱਚ ਪੜ੍ਹਾਈ ਵੀਜ਼ੇ ‘ਤੇ ਆਈ ਆਪਣੀ ਪਤਨੀ ਨਾਲ ਆਸਟਰੇਲੀਆ ਆਏ ਹੁੰਦਲ ਨੇ ਬੀਤੇ ਸਾਲ ਜੂਨ ਵਿੱਚ ਸਟੇਸ਼ਨ ਤੋਂ ਆਪਣੇ ਘਰ ਵੱਲ ਜਾ ਰਹੀ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਆਪਣੀ ਵੈਨ ਵਿੱਚ ਸੁੱਟ ਲਿਆ। ਇਸ ਕੁਕਰਮ ਮਗਰੋਂ ਲੜਕੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਸੜਕ ‘ਤੇ ਸੁੱਟ ਦਿੱਤਾ ਗਿਆ।
ਅਦਾਲਤੀ ਸੁਣਵਾਈ ਦੌਰਾਨ ਇਸ ਪੰਜਾਬੀ ਦੀ ਕੌਂਸਲਿੰਗ ਕਰਨ ਵਾਲੇ ਮਨੋ-ਚਕਿਤਸਕ ਨੇ ਦੱਸਿਆ ਕਿ ਹਰਜੋਤ ਹੁੰਦਲ ਅੰਗਰੇਜ਼ੀ ਜ਼ੁਬਾਨ ਨਹੀਂ ਸੀ ਜਾਣਦਾ, ਜਿਸ ਕਾਰਨ ਉਹ ਰੁਜ਼ਗਾਰ ਵਿੱਚ ਸਫਲ ਨਹੀਂ ਸੀ। ਜੱਜ ਨੇ ਉਸ ਨੂੰ ਸਮਾਜ ਲਈ ਹਾਨੀਕਾਰਕ ਸੋਚ ਰੱਖਣ ਕਾਰਨ 13 ਸਾਲ ਕੈਦ ਦੀ ਸਜ਼ਾ ਸੁਣਾਈ। ਘੱਟੋ-ਘੱਟ ਨੌਂ ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਹਰਜੋਤ ਹੁੰਦਲ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜਿਆ ਜਾਵੇਗਾ।



