ਭਾਰਤੀ ਮੂਲ ਦੀ ਔਰਤ ਨੂੰ ਸਾਢੇ ਸੱਤ ਮਹੀਨਿਆਂ ਦੀ ਕੈਦ
On 2 September 2010 in ਅੰਤਰਾਸ਼ਟਰੀ
ਸਿੰਗਾਪੁਰ, ਪੰਜਾਬ ਸਟਾਰ-ਸਿਹਤ ਪੱਖੋਂ ਤੰਦਰੁਸਤ ਔਰਤਾਂ ਨੂੰ ਮਰੀਜ਼ ਬਣਾ ਕੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਵਧਾਉਣ ਦੇ ਮਾਮਲੇ ਵਿੱਚ ਫੜੀ ਗਈ ਭਾਰਤੀ ਮੂਲ ਦੀ ਇੱਕ ਔਰਤ ਚਰਨਜੀਤ ਕੌਰ ਨੂੰ ਇਥੋਂ ਦੀ ਅਦਾਲਤ ਨੇ ਸਾਢੇ ਸੱਤ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਹੈ।
39 ਸਾਲਾ ਚਰਨਜੀਤ ਕੌਰ ਦੇਸ਼ ਦੇ ਨਾਮੀ ਰਾਫੇਲਜ਼ ਹਸਪਤਾਲ ਵਿੱਚ ਮਾਰਕੀਟਿੰਗ ਅਸਿਸਟੈਂਟ ਵਜੋਂ ਕੰਮ ਕਰਦੀ ਸੀ। ਉਸ ਨੇ 11 ਬੰਗਲਾ ਦੇਸ਼ੀ ਔਰਤਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਇਹ ਦਿਖਾ ਦਿੱਤਾ ਕਿ ਇਹ ਔਰਤਾਂ ਹਸਪਤਾਲ ਵਿੱਚੋਂ ਇਲਾਜ ਕਰਵਾ ਰਹੀਆਂ ਹਨ, ਜਦ ਕਿ ਇਹ ਬੰਗਲਾ ਦੇਸ਼ੀ ਔਰਤਾਂ ਚੰਗੀਆਂ ਭਲੀਆਂ ਸਨ, ਪਰ ਦੇਹ ਵਪਾਰ ਵਿੱਚ ਸ਼ਾਮਲ ਹੋਣ ਕਰ ਕੇ ਸਿੰਗਾਪੁਰ ਵਿੱਚ ਹੋਰ ਟਿਕਾਣਾ ਚਾਹੁੰਦੀਆਂ ਸਨ।



