Saturday, 4 February 2012, 9:45 PM Toronto Time

ਅਫਗਾਨਿਸਤਾਨ ਵਿੱਚ ਨਾਟੋ ਦੇ ਟਿਕਾਣਿਆਂ ‘ਤੇ ਅੱਤਵਾਦੀ ਹਮਲਾ

1 Star2 Stars3 Stars4 Stars5 Stars (No Ratings Yet)
Loading ... Loading ...


ਕਾਬੁਲ, ਪੰਜਾਬ ਸਟਾਰ-ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਬੀਤੇ ਸ਼ਨੀਵਾਰ ਤੜਕੇ ਨਾਟੋ ਦੇ ਦੋ ਟਿਕਾਣਿਆਂ ‘ਤੇ ਤਾਲਿਬਾਨ ਅੱਤਵਾਦੀਆਂ ਨੇ ਹਮਲਾ ਕੀਤਾ, ਲੇਕਿਨ ਨਾਟੋ ਜਵਾਨਾਂ ਦੀ ਜਵਾਬੀ ਕਾਰਵਾਈ ਵਿੱਚ 24 ਅੱਤਵਾਦੀਆਂ ਨੂੰ ਮਾਰ ਸੁੱਟਿਆ। ਹਮਲੇ ਵਿੱਚ ਨਾਟੋ ਫੌਜੀਆਂ ਦੇ ਮਾਰੇ ਜਾਂ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਬੀਤੇ ਸਾਲ ਏਸੇ ਹਿੱਸੇ ਵਿੱਚ ਆਤਮਘਾਤੀ ਹਮਲੇ ਵਿੱਚ ਸੀ ਆਈ ਏ ਦੇ ਸੱਤ ਕਰਮਚਾਰੀ ਮਾਰੇ ਗਏ ਸਨ।
ਗਠਜੋੜ ਫੌਜ ਨੇ ਦੱਸਿਆ ਕਿ ਅੱਤਵਾਦੀਆਂ ਨੇ ਖੋਸਤ ਦੇ ਦੋ ਟਿਕਾਣਿਆਂ ‘ਤੇ ਅਸਫਲ ਹਮਲੇ ਕੀਤੇ। ਨਾਟੋ ਨੇ ਅਫਗਾਨ ਸੁਰੱਖਿਆ ਬਲਾਂ ਦੀ ਮਦਦ ਨਾਲ ਜਵਾਬੀ ਕਾਰਵਾਈ ਵਿੱਚ 24 ਅੱਤਵਾਦੀਆਂ ਨੂੰ ਮਾਰ ਸੁੱਟਿਆ। ਅੱਤਵਾਦੀਆਂ ਨੇ ਅਮਰੀਕਾ ਵਲੋਂ ਸੰਚਾਲਿਤ ਫਾਰਵਰਡ ਅਪਰੇਟਿੰਗ ਬੇਸ (ਐਫ ਓ ਬੀ) ਸਲੇਰਨੋ ਅਤੇ ਚੈਪਮੈਨ ‘ਤੇ ਹਮਲਾ ਕੀਤਾ। ਇਨ੍ਹਾਂ ਦੋਵਾਂ ਹੀ ਥਾਵਾਂ ‘ਤੇ ਨਾਟੋ ਫੌਜ ਆਪਣਾ ਬੇਸ ਬਣਾਈ ਹੋਈ ਹੈ। ਜਵਾਬੀ ਕਾਰਵਾਈ ਵਿੱਚ 15 ਹਮਲਾਵਰ ਸਲੇਰਨੋ, ਛੇ ਚੈਪਮੈਨ ਅਤੇ ਤਿੰਨ ਹੋਰ ਅੱਤਵਾਦੀ, ਜਿਸ ਵਿੱਚ ਇੱਕ ਵਿਰੋਧੀ ਕਮਾਂਡਰ ਵੀ ਸ਼ਾਮਲ ਹੈ, ਮਾਰੇ ਗਏ। ਸਥਾਨਕ ਪੁਲਸ ਮੁਖੀ ਅਬਦੁੱਲ ਹਾਕਿਮ ਇਸ਼ਾਕਜੀਆ ਨੇ ਦੱਸਿਆ ਕਿ ਖੋਸਤ ਸ਼ਹਿਰ ਵਿੱਚ ਸਥਿਤੀ ਨਾਟੋ ਦੇ ਟਿਕਾਣਿਆਂ ਸਲੇਰਨੋ ਅਤੇ ਚੈਪਮੈਨ ‘ਤੇ ਹਮਲਿਆਂ ਨੂੰ ਅਸਫਲ ਕਰ ਦਿੱਤਾ ਗਿਆ। ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਸਭ ਤੋਂ ਪਹਿਲਾਂ ਸਲੇਰਨੋ ਕੈਂਪ ‘ਤੇ ਭਾਰੀ ਮਸ਼ੀਨਗਨ ਅਤੇ ਰਾਕੇਟ ਨਾਲ ਹਮਲਾ ਕੀਤਾ।
ਇਸ ਤੋਂ ਬਾਅਦ ਚੈਪਮੈਨ ‘ਤੇ ਹਮਲਾ ਕੀਤਾ ਗਿਆ। ਇਸ਼ਾਕਜੀਆ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ 24 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ 5 ਨੂੰ ਜਿੰਦਾ ਗ੍ਰਿਫਤਾਰ ਕੀਤਾ ਗਿਆ। ਬੀਤੇ ਸਾਲ ਦਸੰਬਰ ਵਿੱਚ ਚੈਪਮੈਨ ਕੈਂਪ ‘ਤੇ ਤਾਲਿਬਾਨ ਦੇ ਹਮਲੇ ਵਿੱਚ ਸੀ ਆਈ ਏ ਦੇ 7 ਕਰਮਚਾਰੀ ਮਾਰੇ ਗਏ ਸਨ। ਦੋਵਾਂ ਧਿਰਾਂ ਵਿੱਚ ਕਈ ਘੰਟੇ ਤੱਕ ਮੁਠਭੇੜ ਚਲੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਤੜਕੇ ਅੱਤਵਾਦੀਆਂ ਨੇ ਉਸ ਸਮੇਂ ਹਮਲਾ ਕੀਤਾ, ਜਦ ਸਥਾਨਕ ਲੋਕ ਨਮਾਜ਼ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਕਰੀਬ 25 ਸੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!