ਕੋਕੀਨ ਰੱਖਣ ਦੇ ਜੁਰਮ ਵਿੱਚ ਪੈਰਿਸ ਹਿਲਟਨ ਗ੍ਰਿਫਤਾਰ
On 2 September 2010 in ਅੰਤਰਾਸ਼ਟਰੀ
ਨਿਊਯਾਰਕ, ਪੰਜਾਬ ਸਟਾਰ-ਅਮਰੀਕੀ ਸੋਸ਼ਲਿਸਟ ਪੈਰਿਸ ਹਿਲਟਨ ਨੂੰ ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਲਾਸ ਵੇਗਾਸ ਵਿੱਚ ਸ਼ੁੱਕਰਵਾਰ ਰਾਤ ਨੂੰ ਪੁਲਸ ਨੇ ਜਦ ਹਿਲਟਨ ਦੀ ਕਾਰ ਰੋਕੀ ਤਾਂ ਉਸ ਵਿੱਚ ਨਸ਼ੀਲਾ ਪਦਾਰਥ ਕੋਕੀਨ ਪਾਇਆ ਗਿਆ। 29 ਸਾਲਾ ਹਿਲਟਨ ਦਾ ਇੱਕ ਮਿੱਤਰ ਕਾਰ ਚਲਾ ਰਿਹਾ ਸੀ। ਪੁਲਸ ਨੇ ਉਸ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ।
ਪੁਲਸ ਬੁਲਾਰੇ ਨੇ ਹਿਲਟਨ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਦੇ ਸਾਥੀ ਦੀ ਗ੍ਰਿਫਤਾਰੀ ਦੇ ਬਾਰੇ ਵਿੱਚ ਨਿਸ਼ਚਿਤ ਨਹੀਂ ਹੈ। ਇਸ ਤੋਂ ਪਹਿਲਾਂ ਏਸੇ ਸਾਲ ਦੱਖਣ ਅਫਰੀਕਾ ਵਿੱਚ ਫੁੱਟਬਾਲ ਵਿਸ਼ਵ ਕੱਪ ਵਿੱਚ ਬਰਾਜੀਲ-ਹਾਲੈਂਡ ਮੈਚ ਦੌਰਾਨ ਹਿਲਟਨ ਨੂੰ ਮਾਰਿਜੁਆਨਾ ਰੱਖਣ ਦੇ ਸ਼ੱਕ ਵਿੱਚ ਫੜਿਆ ਗਿਆ ਸੀ, ਲੇਕਿਨ ਬਾਅਦ ਵਿੱਚ ਛੱਡ ਦਿੱਤਾ ਗਿਆ।



