ਹੁਣ ਜੀ-ਮੇਲ ਨਾਲ ਕਰੋ ਫੋਨ
On 2 September 2010 in ਅੰਤਰਾਸ਼ਟਰੀ
ਨਿਊਯਾਰਕ, ਪੰਜਾਬ ਸਟਾਰ-ਹੁਣ ਤੱਕ ਤੁਸੀਂ ਜੀ-ਮੇਲ ਦੇ ਜਰੀਏ ਸਿਰਫ ਆਪਣੇ ਮੇਲ ਭੇਜ ਸਕਦੇ ਸੀ ਜਾਂ ਫਿਰ ਦੂਸਰਿਆਂ ਦੇ ਮੇਲ ਰਿਸੀਵ ਕਰ ਸਕਦੇ ਸੀ, ਲੇਕਿਨ ਹੁਣ ਤੁਸੀਂ ਜੀ-ਮੇਲ ਜਰੀਏ ਫੋਨ ਕਾਲ ਵੀ ਕਰ ਸਕੋਗੇ। ਗੂਗਲ ਦੇ ਜਰੀਏ ਕੰਪਿਊਟਰ ਤੋਂ ਕੰਪਿਊਟਰ ‘ਤੇ ਵਪਾਰ ਜਾਂ ਫਿਰ ਵੀਡਿਓ ਕਾਲ ਤਾਂ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ, ਲੇਕਿਨ ਪਹਿਲੀ ਵਾਰ ਜੀ-ਮੇਲ ਸਰਵਿਸ ਦੇਣ ਵਾਲੀ ਕੰਪਨੀ ਗੂਗਲ ਨੇ ਜੀ-ਮੇਲ ਦੇ ਜਰੀਏ ਮੋਬਾਈਲ ਫੋਨ ਜਾਂ ਫਿਰ ਲੈਂਡ ਲਾਈਨ ਫੋਨ ‘ਤੇ ਕਾਲ ਕਰਨ ਦੀ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਆਪਣੀ ਇਸ ਨਵੀਂ ਸਰਵਿਸ ਦੇ ਜਰੀਏ ਗੂਗਲ ਵੈਬ ਕਾਲਿੰਗ ਸਰਵਿਸ ਦੇਣ ਵਾਲੀਆਂ ਕੰਪਨੀਆਂ, ਸਪਾਈਕ ਅਤੇ ਏ ਟੀ ਐਂਡ ਟੀ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੀ ਹੈ। ਅਮਰੀਕਾ ਅਤੇ ਕੈਨੇਡਾ ਲਈ ਜੀ-ਮੇਲ ਦੀ ਇਹ ਫੋਨ ਕਾਲ ਸਰਵਿਸ ਇਸ ਸਾਲ ਮੁਫਤ ਵਿੱਚ ਦਿੱਤੀ ਜਾਏਗੀ। ਨਾਲ ਹੀ ਬ੍ਰਿਟੇਨ, ਫਰਾਂਸ, ਜਰਮਨੀ, ਚੀਨ ਅਤੇ ਜਾਪਾਨ ਦੇ ਲੋਕਾਂ ਨੂੰ ਇਹ ਸਰਵਿਸ 2 ਸੈਂਟ ਮਿੰਟ ਦੀ ਬੇਹੱਦ ਸਸਤੀ ਕਾਲ ਦਰ ‘ਤੇ ਦਿੱਤੀ ਜਾਏਗੀ।



