Saturday, 4 February 2012, 8:48 PM Toronto Time

ਖਤਮ ਹੋ ਰਿਹੈ ਈਰਾਕ ਯੁੱਧ: ਓਬਾਮਾ

1 Star2 Stars3 Stars4 Stars5 Stars (No Ratings Yet)
Loading ... Loading ...


ਵਾਸ਼ਿੰਗਟਨ, ਪੰਜਾਬ ਸਟਾਰ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਈਰਾਕ ਯੁੱਧ ਖਤਮ ਹੋ ਰਿਹਾ ਹੈ। ਅਮਰੀਕਾ ਅਗਲੇ ਸਾਲ ਦੇ ਅਖੀਰ ਤੱਕ ਉਥੋਂ ਆਪਣੀ ਫੌਜ ਪੂਰੀ ਤਰ੍ਹਾਂ ਹਟਾ ਲਵੇਗਾ। ਕਿਸੇ ਵੀ ਪ੍ਰਮਾਣੂ ਸੰਪੰਨ ਦੇਸ਼ ਦੀ ਤਰ੍ਹਾਂ ਈਰਾਕ ਆਪਣਾ ਰਸਤਾ ਖੁਦ ਤੈਅ ਕਰਨ ਲਈ ਸੁਤੰਤਰ ਹੈ।
ਓਬਾਮਾ ਨੇ ਰੇਡੀਓ ਅਤੇ ਇੰਟਰਨੈੱਟ ‘ਤੇ ਦੇਸ਼ ਨੂੰ ਆਪਣੇ ਹਫਤਾਵਾਰੀ ਸੰਬੋਧਨ ਵਿੱਚ ਕਿਹਾ, ‘‘ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਮੈਂ ਸੱਤ ਸਾਲ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਰਾਸ਼ਟਰਪਤੀ ਦੇ ਰੂਪ ਵਿੱਚ ਮੈਂ ਅਜਿਹਾ ਕਰ ਰਿਹਾ ਹਾਂ। ਮੇਰੇ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਈਰਾਕ ‘ਚੋਂ 90 ਹਜ਼ਾਰ ਫੌਜੀਆਂ ਦੀ ਵਾਪਸੀ ਹੋ ਚੁੱਕੀ ਹੈ। ਇਹੀ ਨਹੀਂ, ਅਸੀਂ ਈਰਾਕ ਵਿੱਚ ਸੈਂਕੜੇ ਅਮਰੀਕੀ ਟਿਕਾਣੇ ਬੰਦ ਕਰ ਦਿੱਤੇ ਹਨ ਜਾਂ ਉਨ੍ਹਾਂ ਨੂੰ ਈਰਾਕੀਆਂ ਹਵਾਲੇ ਕਰ ਦਿੱਤਾ ਹੈ। ਇਹ ਪ੍ਰਕਿਰਿਆ ਜਾਰੀ ਰਹੇਗੀ।”
ਗੌਰਤਲਬ ਹੈ ਕਿ ਈਰਾਕ ਯੁੱਧ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਨੇ ਸ਼ੁਰੂ ਕੀਤਾ ਸੀ। ਉਹ ਰਿਪਬਲੀਕਨ ਪਾਰਟੀ ਦੇ ਸਨ, ਜਦ ਕਿ ਓਬਾਮਾ ਡੈਮੋਕ੍ਰੇਟ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!