Saturday, 4 February 2012, 10:06 PM Toronto Time

ਕੈਨੇਡੀਅਨ ਲਾੜੀ ਨੇ ਲੁੱਟਿਆ ਦੇਸੀ ਜੱਟ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਪੰਜਾਬ


ਮੋਗਾ, ਪੰਜਾਬ ਸਟਾਰ-ਵਿਦੇਸ਼ ਜਾਣ ਦੀ ਇੱਛਾ ਵਿੱਚ ਪੰਜਾਬ ਦੇ ਲੋਕ ਕਦੇ ਟ੍ਰੈਵਲ ਏਜੰਟ ਤਾਂ ਕਦੇ ਫਰਜੀ ਵਿਆਹਾਂ ਵਿੱਚ ਪੈਸਾ ਗਵਾਉਂਦੇ ਹਨ, ਲੇਕਿਨ ਇਹ ਇੱਛਾ ਘੱਟ ਨਹੀਂ ਹੋ ਰਹੀ। ਕੈਨੇਡਾ ਜਾਣ ਦੇ ਚੱਕਰ ਵਿੱਚ ਇੱਕ ਨੌਜਵਾਨ ਨੇ 18 ਲੱਖ ਰੁਪਏ ਗੁਆ ਲਏ। ਥਾਣਾ ਸਿਟੀ ਪੁਲਸ ਨੇ ਇੱਕ ਕੈਨੇਡੀਅਨ ਔਰਤ ਸਮੇਤ ਦੋ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਕੈਨੇਡਾ ਜਾਣ ਦਾ ਵਾਅਦਾ ਕਰ ਕੇ ਔਰਤ ਨੇ ਦੋ ਸਾਲ ਪਹਿਲਾਂ ਇੱਕ ਨੌਜਵਾਨ ਨਾਲ 18 ਲੱਖ ਰੁਪਏ ਦੀ ਭੇਟ ਲੈ ਕੇ ਵਿਆਹ ਕੀਤਾ ਸੀ।
ਪੁਲਸ ਅਨੁਸਾਰ ਜ਼ਿਲਾ ਫਰੀਦਕੋਟ ਦੇ ਪਿੰਡ ਰਣਸਿੰਘ ਵਾਲਾ ਨਿਵਾਸੀ ਕਸ਼ਮੀਰ ਸਿੰਘ ਨੇ ਐਸ ਐਸ ਪੀ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਨੇ ਵਿਦੇਸ਼ ਜਾਣ ਲਈ ਕੈਨੇਡੀਅਨ ਔਰਤ ਰਨੀਤਾ ਦੇਵੀ ਸਿੰਘ ਦੇ ਨਾਲ 11 ਸਤੰਬਰ 2008 ਨੂੰ ਵਿਆਹ ਕੀਤਾ ਸੀ। ਵਿਚੋਲੇ ਦੀ ਭੂਮਿਕਾ ਇੱਕ ਹੋਰ ਐਨ ਆਰ ਆਈ ਮਹਿਲਾ ਜਸਵਿੰਦਰ ਕੌਰ ਗਰੇਵਾਲ ਨੇ ਨਿਭਾਈ ਸੀ। ਰਨੀਤਾ ਦੇਵੀ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਮੂਲ ਰੂਪ ਨਾਲ ਪਿੰਡ ਚੜਿੱਕ (ਮੋਗਾ) ਦੀ ਨਿਵਾਸੀ ਹੈ ਅਤੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ। ਵਿਆਹ ਲਈ ਕਸ਼ਮੀਰ ਸਿੰਘ ਕੋਲੋਂ 18 ਲੱਖ ਰੁਪਏ ਵੀ ਲਏ ਗਏ ਸਨ। ਕਰੀਬ ਦੋ ਮਹੀਨੇ ਤੱਕ ਰਨੀਤਾ ਭਾਰਤ ਵਿੱਚ ਰਹੀ ਅਤੇ ਇਸ ਤੋਂ ਬਾਅਦ ਕਸ਼ਮੀਰ ਸਿੰਘ ਨੂੰ ਕੈਨੇਡਾ ਬੁਲਾਉਣ ਦਾ ਵਾਅਦਾ ਕਰ ਕੇ ਪਰਤ ਗਈ। ਕਈ ਮਹੀਨੇ ਬੀਤ ਜਾਣ ‘ਤੇ ਵੀ ਜਦ ਕੈਨੇਡਾ ਤੋਂ ਕੋਈ ਡਾਕੂਮੈਂਟ ਨਹੀਂ ਆਇਆ ਤਾਂ ਕਸ਼ਮੀਰ ਸਿੰਘ ਨੂੰ ਸ਼ੱਕ ਹੋਇਆ। ਉਸਨੇ ਰਨੀਤਾ ਵਲੋਂ ਦਿੱਤੇ ਗਏ ਕੈਨੇਡਾ ਦੇ ਪਤੇ ‘ਤੇ ਸੰਪਰਕ ਕੀਤਾ ਤਾਂ ਉਹ ਪਤਾ ਫਰਜੀ ਨਿਕਲਿਆ।
ਕਾਫੀ ਪੜਤਾਲ ਦੇ ਬਾਅਦ ਵੀ ਦੋਵਾਂ ਔਰਤਾਂ ਦਾ ਕੁਝ ਪਤਾ ਨਹੀਂ ਲੱਗਾ। ਐਸ ਐਸ ਪੀ ਨੇ ਇਸ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪੀ ਸੀ। ਮੁੱਢਲੀ ਜਾਂਚ ਵਿੱਚ ਦੋਸ਼ ਸਾਬਤ ਹੋਣ ‘ਤੇ ਰਨੀਤਾ ਦੇਵੀ ਸਿੰਘ ਅਤੇ ਜਸਵਿੰਦਰ ਕੌਰ ਗਰੇਵਾਲ ਖਿਲਾਫ ਥਾਣਾ ਸਿਟੀ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!