Saturday, 4 February 2012, 9:52 PM Toronto Time

ਪ੍ਰਧਾਨ ਮੰਤਰੀ ਨੇ ਲਿਆ ਰਾਸ਼ਟਰ ਮੰਡਲ ਖੇਡ ਤਿਆਰੀਆਂ ਦਾ ਜਾਇਜ਼ਾ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


ਨਵੀਂ ਦਿੱਲੀ, ਪੰਜਾਬ ਸਟਾਰ-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਦੌਰਾ ਕਰਨ ਉਪਰੰਤ ਅਧਿਆਕਾਰੀਆਂ ਨੂੰ ਬਾਕੀ ਰਹਿੰਦਾ ਕੰਮ ਦੁੱਗਣੀ ਰਫਤਾਰ ਨਾਲ ਕਰਨ ਲਈ ਕਿਹਾ, ਕਿਉਂਕਿ ਲੋਕ ਰਾਸ਼ਟਰ ਮੰਡਲ ਖੇਡਾਂ ਦਾ ਨਿਰਵਿਘਨ ਉਦਘਾਟਨੀ ਸਮਾਰੋਹ ਦੇਖਣਾ ਚਾਹੁੰਦੇ ਹਨ।
ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਵਾਲੇ ਇਸ ਸਥਲ ਨੂੰ ਖੂਬਸੂਰਤ ਕਰਾਰ ਦਿੰਦਿਆਂ ਮਨਮੋਹਨ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਕੰਮ ਬਾਕੀ ਰਹਿੰਦਾ ਹੈ, ਉਸ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਦੁੱਗਣੀ ਰਫਤਾਰ ਨਾਲ ਕੰਮ ਕਰਨ, ਕਿਉਂਕਿ ਲੋਕ ਰਾਸ਼ਟਰ ਮੰਡਲ ਖੇਡਾਂ ਦੇ ਇੱਕ ਸ਼ਾਨਦਾਰ ਨਿਰਵਿਘਨ ਉਦਘਾਟਨੀ ਸਮਾਰੋਹ ਦੀ ਆਸ ਕਰ ਰਹੇ ਹਨ।
ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਦੱਸਿਆ ਕਿ ਐਤਵਾਰ ਸਵੇਰੇ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਇਸ ਨਿਰੀਖਣ ਦੌਰਾਨ ਉਹਨਾਂ ਨੂੰ ਖੇਡ ਮੈਦਾਨ, ਦਰਸ਼ਕ ਗੈਲਰੀ, ਸੁਰੱਖਿਆ ਤੇ ਹੋਰ ਪ੍ਰਬੰਧ ਵਿਖਾਏ ਗਏ।
ਖੇਡ ਮੰਤਰੀ ਮਨਮੋਹਨ ਸਿੰਘ ਗਿੱਲ ਅਤੇ ਜਥੇਬੰਦਕ ਕਮੇਟੀ ਦੇ ਮੁਖੀ ਸੁਰੇਸ਼ ਕਲਮਾਡੀ ਦੇ ਨਾਲ ਪ੍ਰਧਾਨ ਮੰਤਰੀ ਨੇ ਸਟੇਡੀਅਮ ਦਾ ਦੌਰਾ ਕਰ ਕੇ ਸਾਰੀਆਂ ਸਹੂਲਤਾਂ ਅਤੇ ਕੀਤੇ ਜਾ ਰਹੇ ਕੰਮ ਨੂੰ ਖੁਦ ਦੇਖਿਆ। ਉਹ ਲਗਭਗ 20 ਮਿੰਟ ਉਥੇ ਰਹੇ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇਸ ਦੌਰੇ ਦੌਰਾਨ ਪੱਤਰਕਾਰਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਦਿੱਲੀ ਰਾਸ਼ਟਰ ਮੰਡਲ ਖੇਡਾਂ ਦੇ ਸੁਸਤ ਰਫਤਾਰ ਨਾਲ ਚੱਲ ਰਹੇ ਨਿਰਮਾਣ ਕੰਮਾਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਚਿੰਤਤ ਪ੍ਰਧਾਨ ਮੰਤਰੀ ਨੇ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ 14 ਅਗਸਤ ਨੂੰ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ। ਪ੍ਰਧਾਨ ਮੰਤਰੀ ਨੇ ਕੈਬਨਿਟ ਸਕੱਤਰ ਕੇ ਐਮ ਚੰਦਰਸ਼ੇਖਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਉਸ ਨੂੰ ਸਾਰੇ ਅਧਿਕਾਰ ਦਿੰਦੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਰਾਸ਼ਟਰ ਮੰਡਲ ਕਮੇਟੀ ਨੂੰ ਉਸ ਦੇ ਪ੍ਰਤੀ ਜਵਾਬਦੇਹ ਬਣਾਇਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਮੌਕੇ ‘ਤੇ ਅਧਿਕਾਰੀਆਂ ਨੂੰ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਵਿੱਚ ਬਾਕੀ ਦਾ ਨਿਰਮਾਣ ਦੁੱਗਣੀ ਰਫਤਾਰ ਨਾਲ ਪੂਰਾ ਕਰਨ ਦਾ ਹੁਕਮ ਦਿੱਤਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!