Saturday, 4 February 2012, 10:16 PM Toronto Time

ਜੱਜ ਸਾਹਿਬ, ਅਸੀਂ ਤਾਂ ਬੇਰੋਜ਼ਗਾਰ ਹੋ ਜਾਵਾਂਗੇ!

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


ਹੈਦਰਾਬਾਦ, ਪੰਜਾਬ ਸਟਾਰ-ਵਕੀਲ ਨਹੀਂ ਚਾਹੁੰਦੇ ਕਿ ਮੁਕੱਦਮੇ ਖਤਮ ਹੋਣ? ਦੇਸ਼ ਵਿੱਚ ਜੋ ਇਕ ਵਾਰ ਅਦਾਲਤ ਦੀਆਂ ਪੌੜੀਆਂ ਚੜ੍ਹਦਾ ਹੈ, ਉਹ ਜਿਵੇਂ ਕਿਸੇ ਚੱਕਰਵਿਊ ਵਿੱਚ ਉਲਝ ਜਾਂਦਾ ਹੈ। ਨਿਆਂ ਸੁਧਾਰ ਇਕ ਸੁਪਨਾ ਹੈ, ਪਰ ਕਦੇ ਕੋਈ ਇਸ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਉਹ ਨਰਾਜ਼ਗੀ ਦਾ ਪਾਤਰ ਹੈ?
ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲੇ ਦੀ ਸਿਵਲ ਅਦਾਲਤ ਵਿੱਚ ਪਿਛਲੇ ਦਿਨੀਂ ਇਕ ਜੱਜ ਜੇ ਵੀ ਵੀ ਸੱਤਿਆ ਨਰਾਇਣ ਮੂਰਤੀ ਨੇ ਇਕ ਦਿਨ ‘ਚ ਰਿਕਾਰਡ 111 ਮਾਮਲਿਆਂ ਦਾ ਨਿਪਟਾਰਾ ਤਾਂ ਕਰ ਦਿੱਤਾ, ਪਰ ਅਜਿਹਾ ਕਰ ਕੇ ਉਨ੍ਹਾਂ ਨੇ ਵਕੀਲਾਂ ਦੇ ਇਕ ਵਰਗ ਦੀ ਨਰਾਜ਼ਗੀ ਮੁੱਲ ਲੈ ਲਈ ਹੈ। ਜੱਜ ਦੇ ਕੰਮ ਤੋਂ ਆਮ ਲੋਕ ਤਾਂ ਬਹੁਤ ਖੁਸ਼ ਹਨ, ਪਰ ਮੰਗਲਾਗਿਰੀ ਸ਼ਹਿਰ ਦੇ ਸਿਵਲ ਕੋਰਟ ਦੇ ਵਕੀਲਾਂ ਦਾ ਇਕ ਵਰਗ ਉਨ੍ਹਾਂ ਨਾਲ ਨਰਾਜ਼ ਹੋ ਗਿਆ ਹੈ। ਵਕੀਲਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਇਸੇ ਰਫਤਾਰ ਨਾਲ ਜੇਕਰ ਉਨ੍ਹਾਂ ਨੇ ਫੈਸਲੇ ਦਿੱਤੇ ਤਾਂ ਉਹ (ਵਕੀਲ) ਬੇਰੋਜ਼ਗਾਰ ਹੋ ਜਾਣਗੇ।
ਬਾਰ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਰੇਕ ਪੇਸ਼ੀ ਲਈ 100 ਤੋਂ 200 ਰੁਪਏ ਮਿਹਨਤਾਨਾ ਕਮਾਉਣ ਵਾਲੇ ਵਕੀਲਾਂ ਦੇ ਇਕ ਸਮੂਹ ਨੇ ਜੱਜ ਨਾਲ ਮਿਲ ਕੇ ਕੰਮ ਕਰਨ ਦੀ ਰਫਤਾਰ ਹੌਲੀ ਕਰਨ ਦੀ ਬੇਨਤੀ ਕੀਤੀ। ਮੰਗਲਾਗਿਰੀ ਬਾਰ ਐਸੋਸੀਏਸ਼ਨ ਦੇ ਸੰਸਥਾਪਕ ਨੂੰ ਕਿਹਾ ਹੈ ਕਿ ਜੇਕਰ ਉਹ ਮੁਕੱਦਮਿਆਂ ਦਾ ਨਿਪਟਾਰਾ ਇਸੇ ਰਫਤਾਰ ਨਾਲ ਕਰਦੇ ਰਹਿਣਗੇ ਤਾਂ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। ਜੱਜ ਮੂਰਤੀ ਵਕੀਲਾਂ ਦੀ ਇਸ ਗੱਲ ਤੋਂ ਪਿਘਲੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਦੰਡਾਵਲੀ ਦੀ ਧਾਰਾ ਤਹਿਤ ਕੰਮ ਕਰ ਰਹੇ ਹਨ ਅਤੇ ਉਨ੍ਹਾਂ ‘ਤੇ ਕੋਈ ਵੀ ਸਵਾਲ ਨਹੀਂ ਉਠਾ ਸਕਦਾ। ਉਨ੍ਹਾਂ ਨੇ ਕਿਹਾ ਕਿ ਵਕੀਲਾਂ ਦੇ ਮਿਹਨਤਾਨੇ ਦੀ ਖਾਤਰ ਪਟੀਸ਼ਨਕਰਤਾਵਾਂ ਨੂੰ ਕਸ਼ਟ ਝੱਲਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਗੌਰਤਲਬ ਹੈ ਕਿ ਲਗਭਗ ਸਾਢੇ ਤਿੰਨ ਮਹੀਨੇ ਦੇ ਕਾਰਜਕਾਲ ਦੇ ਅੰਦਰ ਹੀ ਜੱਜ ਮੂਰਤੀ ਨੇ ਲਗਭਗ 500 ਮਾਮਲਿਆਂ ਦਾ ਨਿਪਟਾਰਾ ਕੀਤਾ ਹੈ, ਜਿਨ੍ਹਾਂ ‘ਚੋਂ 111 ਮਾਮਲਿਆਂ ਦਾ ਨਿਪਟਾਰਾ ਉਨ੍ਹਾਂ ਨੇ ਇਕੋ ਹੀ ਦਿਨ ‘ਚ ਕੀਤਾ ਹੈ। ਉਨ੍ਹਾਂ ਦੀ ਅਦਾਲਤ ਵਿੱਚ ਅਜੇ 1000 ਹੋਰ ਮਾਮਲੇ ਪੈਂਡਿੰਗ ਹਨ। ਵਰਨਣ ਯੋਗ ਹੈ ਕਿ ਪੂਰੇ ਦੇਸ਼ ਦੀਆਂ ਅਦਾਲਤਾਂ ਵਿੱਚ ਤਕਰੀਬਨ ਤਿੰਨ ਕਰੋੜ ਮਾਮਲੇ ਪੈਂਡਿੰਗ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!