Saturday, 4 February 2012, 8:43 PM Toronto Time

ਫੇਸਬੁੱਕ ‘ਤੇ ਵੀ ਛਾਏ ਪਏ ਹਨ ਰਾਹੁਲ ਗਾਂਧੀ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


ਨਵੀਂ ਦਿੱਲੀ, ਪੰਜਾਬ ਸਟਾਰ-ਪਾਰਟੀ ਦੇ ਯੁਵਰਾਜ ਕਹਾਉਣ ਵਾਲੇ ਕਾਂਗਰਸ ਦੇ ਜਨਰਲ ਸਕੱਤਰ ਅਤੇ ਐਮ ਪੀ ਰਾਹੁਲ ਗਾਂਧੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉਤੇ ਕਾਫੀ ਹਰਮਨ ਪਿਆਰੇ ਹੋ ਗਏ ਹਨ। ਫੇਸਬੁੱਕ ਉਤੇ ਰਾਹੁਲ ਗਾਂਧੀ ਨਾਂ ਦੇ ਪੇਜ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 67,941 ਹੈ ਅਤੇ ਇਹ ਫੇਸਬੁੱਕ ‘ਤੇ ਮੌਜੂਦ ਦੇਸ਼ ਦੇ ਹੋਰ ਸਿਆਸੀ ਆਗੂਆਂ ਦੇ ਪੰਨਿਆਂ ਨੂੰ ਪਸੰਦ ਕਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਹੈ। ਫੇਸਬੁੱਕ ‘ਤੇ ਦੇਸ਼ ਦੇ ਤਕਰੀਬਨ ਸਾਰੇ ਨੇਤਾਵਾਂ ਦੇ ਪੇਜ ਮੌਜੂਦ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪੇਜ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਸਿਰਫ 5525 ਹੈ ਅਤੇ ਉਨ੍ਹਾਂ ਦੀ ਧੀ ਪ੍ਰਿਯੰਕਾ ਦੇ ਪ੍ਰਸ਼ੰਸਕਾਂ ਦੀ ਗਿਣਤੀ 17469 ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਅਤੇ 47765 ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਇਸ ਮਾਮਲੇ ਵਿੱਚ ਕਾਫੀ ਪਿੱਛੇ ਹੈ ਅਤੇ ਉਨ੍ਹਾਂ ਦੇ ਪੇਜ ਉਤੇ 480 ਲੋਕ ਹਨ। ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੇ ਪ੍ਰਸ਼ੰਸਕਾਂ ਦੀ ਗਿਣਤੀ 1585 ਹੈ। ਦੂਜੇ ਪਾਸੇ ਨਰਿੰਦਰ ਮੋਦੀ ਦੇ ਪ੍ਰਸ਼ੰਸਕਾਂ ਦੀ ਗਿਣਤੀ 31113 ਹੈ।
ਇਸ ਸੰਬੰਧ ਵਿੱਚ ਪੁੱਛੇ ਜਾਣ ਉਤੇ ਕਾਂਗਰਸ ਦੇ ਕੰਪਿਊਟਰ ਵਿਭਾਗ ਦੇ ਮੁਖੀ ਵਿਸ਼ਵਜੀਤ ਪੀ ਸਿੰਘ ਨੇ ਇਨ੍ਹਾਂ ਪੇਜਾਂ ਨੂੰ ਦੇਖਿਆ ਅਤੇ ਕਿਹਾ ਕਿ ਇਨ੍ਹਾਂ ਪੇਜਾਂ ‘ਤੇ ਸੂਚਨਾਵਾਂ ਵਿੱਕੀ ਪੀਡੀਆ ਰਾਹੀਂ ਪਾਈਆਂ ਗਈਆਂ ਹਨ ਤੇ ਇਨ੍ਹਾਂ ਨੂੰ ਕਿਤਿਓਂ ਵੀ ਰਾਹੁਲ ਜਾਂ ਸੋਨੀਆ ਦੇ ਵਰਕਰਾਂ ਨੇ ਤਿਆਰ ਨਹੀਂ ਕੀਤਾ। ਪੇਜ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸ ਨੇ ਬਣਾਇਆ ਇਸ ਦਾ ਕੋਈ ਵੀ ਦਾਅਵਾ ਨਹੀਂ ਕਰ ਰਿਹਾ। ਇਹ ਪੁੱਛੇ ਜਾਣ ‘ਤੇ ਕਿ ਇੰਟਰਨੈਟ ਉਤੇ ਅਜਿਹੇ ਪੰਨਿਆਂ ਨਾਲ ਕੀ ਪਾਰਟੀ ਦੀ ਪਹੁੰਚ ਵਧਦੀ ਹੈ, ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇੰਟਰਨੈਟ ਦੀ ਪਹੁੰਚ ਅਮਰੀਕਾ ਵਰਗੀ ਨਹੀਂ ਹੈ ਅਤੇ ਅਮਰੀਕਾ ਵਰਗਾ ਅਸਰ ਹੋਣ ਵਿੱਚ ਸਮਾਂ ਲੱਗੇਗਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!