Saturday, 4 February 2012, 8:42 PM Toronto Time

ਇੰਟਰਪੋਲ ਦੇ ਲੋੜੀਂਦੇ ਦੋਸ਼ੀਆਂ ਦੀ ਲਿਸਟ ‘ਚ 650 ਭਾਰਤੀ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


ਨਵੀਂ ਦਿੱਲੀ, ਪੰਜਾਬ ਸਟਾਰ-ਇੰਟਰਪੋਲ ਨੂੰ ਲੋੜੀਂਦੇ ਲੋਕਾਂ ਦੀ ਲਿਸਟ ਵਿੱਚ ਭਾਰਤੀਆਂ ਦੀ ਗਿਣਤੀ ਵਧ ਕੇ 650 ਹੋ ਗਈ ਹੈ। ਇਸ ਵਿਸ਼ਵ ਨਿਗਰਾਨੀ ਏਜੰਸੀ ਨੇ ਪਿਛਲੇ 5 ਸਾਲਾਂ ਦੌਰਾਨ 656 ਭਾਰਤੀਆਂ ਜਾਂ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਰੈਡਅਲਰਟ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਆਮ ਤੌਰ ‘ਤੇ ਭਾਰਤ ਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਕੀਤੇ ਗਏ ਅਪਰਾਧ ਸ਼ਾਮਲ ਹਨ। ਇਮੀਗ੍ਰੇਸ਼ਨ ਅਤੇ ਪੁਲਸ ਫੋਰਸ ਦੂਜੇ ਦੇਸ਼ਾਂ ਵਿੱਚ ਅਪਰਾਧ ਕਰਨ ਵਾਲੇ ਲੋਕਾਂ ਨੂੰ ਰੈਡਅਲਰਟ ਜਾਂ ਰੈਡਕਾਰਨਰ ਨੋਟਿਸ ਜਾਰੀ ਕਰਦੀ ਹੈ ਤਾਂ ਕਿ ਸੰਬੰਧਤ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਜੱਦੀ ਦੇਸ਼ ਵਿੱਚ ਸੂਚਨਾ ਭੇਜੀ ਜਾ ਸਕੇ। ਇੰਟਰਪੋਲ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਪੁਲਸ ਸੰਗਠਨ ਹੈ ਅਤੇ 188 ਦੇਸ਼ ਇਸ ਦੇ ਮੈਂਬਰ ਹਨ।
ਇੰਟਰਪੋਲ ਵਲੋਂ 2005 ਤੋਂ ਮਈ 2010 ਤੱਕ ਜਾਰੀ 656 ਰੈਡਅਲਰਟ ਵਿੱਚੋਂ ਪਿਛਲੇ ਸਾਲ ਸਭ ਤੋਂ ਵੱਧ 150 ਅਲਰਟ ਜਾਰੀ ਕੀਤੇ ਗਏ, ਜਦ ਕਿ 2007 ਵਿੱਚ 133 ਅਤੇ 2006 ਵਿੱਚ 119 ਰੈਡਅਲਰਟ ਜਾਰੀ ਹੋਏ ਸਨ। ਇਸ ਸੰਬੰਧ ਵਿੱਚ ਸਭ ਤੋਂ ਵੱਧ ਅਪਰਾਧਾਂ ਦੀ ਸੂਚਨਾ ਸਾਊਦੀ ਅਰਬ, ਕੁਵੈਤ, ਯੂ ਏ ਈ, ਓਮਾਨ, ਹਾਂਗਕਾਂਗ, ਰੂਸ, ਬੇਲਾ ਰੂਸ, ਮਿਸਰ, ਆਸਟਰੇਲੀਆ ਅਤੇ ਬੈਲਜੀਅਮ ਤੋਂ ਪ੍ਰਾਪਤ ਹੋਈ। ਆਰ ਟੀ ਆਈ ਅਧੀਨ ਅਸ਼ਵਨੀ ਸ਼੍ਰੀਵਾਸਤਵ ਨੂੰ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ 25 ਫੀਸਦੀ ਅਪਰਾਧ ਤੇਜ਼ ਗਤੀ ਨਾਲ ਗੱਡੀ ਚਲਾਉਣ ਅਤੇ ਸੜਕ ਹਾਦਸਿਆਂ ਨਾਲ ਸੰਬੰਧਤ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!