Saturday, 4 February 2012, 8:42 PM Toronto Time

ਸਿਫਾਰਸ਼ੀ ਪੱਤਰਾਂ ਵੱਲ ਧਿਆਨ ਨਹੀਂ ਦਿੰਦੇ ਮਨਮੋਹਨ ਸਿੰਘ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


2nd India News photo (2)

ਨਵੀਂ ਦਿੱਲੀ, ਪੰਜਾਬ ਸਟਾਰ-ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀ ਲਈ ਸੰਸਦ ਮੈਂਬਰਾਂ ਦੇ ਸਿਫਾਰਸ਼ਾਂ ਅਧਿਆਕਾਰੀਆਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਹੁਤ ਹਲਕੇ ਢੰਗ ਨਾਲ ਲੈਂਦੇ ਹਨ। ਸ਼ਾਇਦ ਇਸੇ ਕਾਰਨ ਸੰਸਦ ਮੈਂਬਰਾਂ ਦੀਆਂ ਜ਼ਿਆਦਾਤਰ ਸਿਫਾਰਸ਼ਾਂ ਬੇਨਤੀਜਾ ਰਹਿੰਦੀਆਂ ਹਨ।
ਪ੍ਰਧਾਨ ਮੰਤਰੀ ਨੂੰ ਇਸ ਸਾਲ ਅਧਿਕਾਰੀਆਂ ਦੀ ਤਰੱਕੀ ਅਤੇ ਤਬਾਦਲੇ ਨਾਲ ਸੰਬੰਧਤ 11 ਸਿਫਾਰਸ਼ੀ ਪੱਤਰ ਪ੍ਰਾਪਤ ਹੋਏ, ਇਨ੍ਹਾਂ ‘ਚੋਂ ਕੇਵਲ ਦਇਆਨੰਦ ਕੁਮਾਰ ਵਰਗੇ ਕਿਸਮਤ ਵਾਲੇ ਰਹੇ। ਬਾਲਮੀਕੀ ਨਗਰ (ਬਿਹਾਰ) ਦੇ ਸੰਸਦ ਮੈਂਬਰਾਂ ਵੈਦਨਾਥ ਪ੍ਰਸਾਦ ਮਹਾਤੋ ਨੇ 28 ਅਗਸਤ 2009 ਨੂੰ ਡੀ ਐਸ ਪੀ ਦਇਆ ਨੰਦ ਕੁਮਾਰ ਨੂੰ ਤਰੱਕੀ ਦੇਣ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ। ਇਸ ਪੱਤਰ ਤੋਂ ਬਾਅਦ ਲਗਭਗ ਤਿੰਨ ਮਹੀਨਿਆਂ ਵਿੱਚ ਤਰੱਕੀ ਦੇ ਕੇ ਕੁਮਾਰ ਨੂੰ ਦਸੰਬਰ 2009 ਵਿੱਚ ਬਿਹਾਰ ਆਰਮਡ ਪੁਲਸ ਦਾ ਕਮਾਂਡੈਂਟ ਬਣਾ ਦਿੱਤਾ ਗਿਆ। ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨੇ 29 ਅਗਸਤ 2010 ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਕੇਡਰ ਦੇ 1982 ਬੈਚ ਦੇ ਆਈ ਪੀ ਐਸ ਅਧਿਕਾਰੀ ਅਤੇ ਚੰਡੀਗੜ੍ਹ ਦੇ ਏ ਡੀ ਜੀ ਪੀ ਰਜਿੰਦਰ ਸਿੰਘ ਨੂੰ ਅਹੁਦੇ ਦੀ ਸਥਾਪਨਾ ਦੇ ਆਧਾਰ ‘ਤੇ ਚੰਡੀਗੜ੍ਹ ਸਥਿਤ ਸੀ ਬੀ ਆਈ ਦਾ ਰਿਜਨਲ ਡਾਇਰੈਕਟਰ ਬਣਾਉਣ ਦੀ ਸਿਫਾਰਸ਼ ਕੀਤੀ ਸੀ।
ਪ੍ਰਧਾਨ ਮੰਤਰੀ ਨੂੰ ਮਿਲੇ ਸਿਫਾਰਸ਼ੀ ਪੱਤਰ ਵਿੱਚ ਭਾਰੀ ਉਦਯੋਗ ਅਤੇ ਸਹਿਕਾਰੀ ਉਦਯੋਗ ਮੰਤਰਾਲੇ ਵਲੋਂ ਆਇਆ ਪੱਤਰ ਵੀ ਸ਼ਾਮਲ ਹੈ, ਜਿਸ ਵਿੱਚ 1983 ਬੈਚ ਦੇ ਆਈ ਏ ਐਸ ਅਧਿਕਾਰੀ ਅਤੇ ਪੰਚਾਇਤੀ ਰਾਜ ਵਿਭਾਗ ਦੇ ਸਕੱਤਰ ਦਿਨੇਸ਼ ਕੁਮਾਰ ਜੈਨ ਨੂੰ ਭਾਰੀ ਅਤੇ ਸਹਿਕਾਰੀ ਉਦਯੋਗ ਮੰਤਰਾਲੇ ਵਿੱਚ ਸਕੱਤਰ ਬਣਾਉਣ ਲਈ ਅਪੀਲ ਕੀਤੀ ਗਈ ਸੀ। ਹਾਲਾਂਕਿ ਵੈੱਬਸਾਈਟ ‘ਤੇ ਡੀ ਓ ਪੀ ਟੀ ਦੀ ਸੂਚੀ ਵਿੱਚ ਜੈਨ ਨੂੰ ਹਾਲੇ ਵੀ ਪੰਚਾਇਤੀ ਰਾਜ ਵਿਭਾਗ ਵਿੱਚ ਸਕੱਤਰ ਹੀ ਦਿਖਾਇਆ ਗਆਿ ਹੈ। ਸੂਚਨਾ ਅਧਿਕਾਰ ਤਹਿਤ ਹਿਸਾਰ ਦੇ ਸਮਾਜਕ ਵਰਗ ਰਮੇਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਪਿਛਲੇ ਇੱਕ ਸਾਲ ਦੌਰਾਨ ਅਧਿਕਾਰੀਆਂ, ਮੁਲਾਜ਼ਮਾਂ ਦੇ ਤਬਾਦਲੇ ਅਤੇ ਤਰੱਕੀ ਨਾਲ ਸੰਬੰਧਤ ਮੰਤਰੀਆਂ ਜਾਂ ਸੰਸਦ ਮੈਂਬਰਾਂ ਵਲੋਂ ਪ੍ਰਾਪਤ ਸਿਫਾਰਸ਼ੀ ਪੱਤਰਾਂ ਅਤੇ ਕਾਰਵਾਈ ਦਾ ਵੇਰਵਾ ਮੰਗਿਆ ਗਿਆ ਸੀ। ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਰਵਨੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪਟਿਆਲਾ ਜ਼ਿਲੇ ਵਿੱਚ ਐਸ ਡੀ ਐਮ ਦੇ ਅਹੁਦੇ ‘ਤੇ ਤਾਇਨਾਤ ਤੇਜਿੰਦਰ ਸਿੰਘ ਧਾਲੀਵਾਲ ਨੂੰ ਸਭਿਆਚਾਰਕ ਕੇਂਦਰ ਉਤਰੀ ਖੇਤਰ ਪਟਿਆਲਾ ਵਿੱਚ ਡਾਇਰੈਕਟਰ ਦੇ ਰੂਪ ਵਿੱਚ ਤਰੱਕੀ ਦੇਣ ਦੀ ਅਪੀਲ ਕੀਤੀ ਸੀ।
ਮੁਜ਼ੱਫਰਨਗਰ ਦੇ ਸੰਸਦ ਮੈਂਬਰ ਜੈ ਨਰਾਇਣ ਨਿਸ਼ਾਨ ਨੇ ਸੀਮਾ ਸੜਕ ਸੰਗਠਨ ਵਿੱਚ ਪਹਿਲੀ ਸ਼੍ਰੇਣੀ ਦੇ ਇੱਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਸੀ। ਦੌਸਾ ਤੋਂ ਸੰਸਦ ਮੈਂਬਰ ਕਿਰੋੜੀ ਲਾਲ ਮੀਨਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਅਨਿਲ ਕੁਮਾਰ ਸਾਰਸਵਤ ਦੀ ਓਰੀਐਂਟਲ ਇੰਸ਼ੋਰੈਂਸ਼ ਕੰਪਨੀ ਲਿਮਟਿਡ ਜੋਧਪੁਰ ਵਿੱਚ ਵਿਕਾਸ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹਨ ਅਤੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਜੈਪੁਰ ਵਿੱਚ ਹੋਣ ਕਾਰਨ ਉਨ੍ਹਾਂ ਦਾ ਤਬਾਦਲਾ ਜੈਪੁਰ ਕਰ ਦਿੱਤਾ ਜਾਵੇ। ਸੰਸਦ ਮੈਂਬਰਾਂ ਦੇ ਸਿਫਾਰਸ਼ੀ ਪੱਤਰ ਪ੍ਰਾਪਤ ਕਰਨ ਦੀ ਸੂਚਨਾ ‘ਤੇ ਪ੍ਰਧਾਨ ਮੰਤਰੀ ਕੇਵਲ ਆਪਣੇ ਦਸਤਖਤ ਕਰ ਦਿੰਦੇ ਹਨ, ਪਰ ਕਾਰਵਾਈ ਨਹੀਂ ਕਰਦੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!