Saturday, 4 February 2012, 8:42 PM Toronto Time

ਸ਼ਮਿਆਨੇ ਤੋਂ ਮੈਰਿਜ ਪੈਲੇਸ ਤੱਕ..

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਲੇਖ


- ਜਸਵੰਤ ਚਾਹਲ ਮੱਤੀ
ਗੱਲ 1980-81 ਦੀ ਹੈ, ਜਦੋਂ ਮੈਂ ਬੀ ਏ ਕਰਨ ਤੋਂ ਬਾਅਦ ਰੁਜ਼ਗਾਰ ਦੀ ਭਾਲ ਕਰ ਰਿਹਾ ਸਾਂ। ਜਦ ਕਿਤੇ ਕੋਈ ਟੈਸਟ ਜਾਂ ਇੰਟਰਵਿਊ ਹੁੰਦੀ ਤਾਂ ਸਾਰੇ ਸਰਟੀਫਿਕੇਟ ਇਕੱਠੇ ਕਰਕੇ ਬੇਰੁਜ਼ਗਾਰਾਂ ਵਾਲੀ ਕਤਾਰ ਵਿੱਚ ਜਾ ਖੜਦੇ ਸਾਂ। ਮੇਰੇ ਵੱਡੇ ਭਰਾ ਨੇ ਸਾਨੂੰ ਸੁਝਾਅ ਦਿੱਤਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਮਾਨਸਾ ਦੀਆਂ ਕੈਂਚੀਆਂ ‘ਤੇ ਟੈਂਟ ਹਾਊਸ ਦਾ ਧੰਦਾ ਚਲਾ ਲਵੋ। ਸਾਡਾ ਇਕ ਪੋਸਟ ਗਰੈਜੂਏਟ ਰਿਸ਼ਤੇਦਾਰ ਬੇਰੁਜ਼ਗਾਰ ਸੀ, ਜੋ ਖੰਡ ਮਿੱਲ ਬੁਢਲਾਡਾ ਵਿਖੇ ਲੱਗਿਆ ਹੋਇਆ ਸੀ। ਖੰਡ ਮਿੱਲ ਬੰਦ ਹੋ ਗਈ। ਬੇਰੁਜ਼ਗਾਰ ਰਿਸ਼ਤੇਦਾਰ ਨੂੰ ਟੈਂਟ ਹਾਊਸ ‘ਚ ਹਿੱਸੇਦਾਰ ਬਣਾ ਲਿਆ।
1995 ਸਤੰਬਰ ਵਿੱਚ ਲੈਂਡ ਮਾਰਗੇਜ ਬੈਂਕ ਤੋਂ ਟੈਂਟ ਹਾਊਸ ‘ਤੇ ਕਰਜ਼ਾ ਪਾਸ ਕਰਵਾ ਲਿਆ। ਕੁਝ ਰਕਮ ਅਸੀਂ ਦੋਵਾਂ ਹਿੱਸੇਦਾਰਾਂ ਨੇ ਅੱਧੋ-ਅੱਧ ਪਾ ਦਿੱਤੀ। ਸਾਰਾ ਨਵਾਂ ਨਕੋਰ ਸਮਾਨ ਲਿਆ ਕੇ ਮਾਨਸਾ ਕੈਂਚੀਆਂ ਦੇ ਚੌਕ ਵਿੱਚ ‘ਮਾਲਵਾ ਟੈਂਟ ਹਾਊਸ’ ਖੋਲ੍ਹ ਲਿਆ। ਉਨ੍ਹਾਂ ਦਿਨਾਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੋਈ ਟੈਂਟ ਦਾ ਕਾਰੋਬਾਰ ਨਹੀਂ ਸੀ। ਮਾਨਸਾ ਤੋਂ ਕੈਂਚੀਆਂ ਤੱਕ ਨਾ ਹੀ ਕੋਈ ਮੈਰਿਜ ਪੈਲੇਸ ਸੀ। ਵਿਆਹਾਂ ਸਮੇਂ ਤਾਂ ਟੈਂਟ ਦਾ ਸਾਮਾਨ ਪੂਰਾ ਕਰਨਾ ਵੀ ਔਖਾ ਹੋ ਜਾਂਦਾ ਸੀ। ਟੈਂਟ ਹਾਊਸ ਦੇ ਵਧੀਆ ਚੱਲਦੇ ਕਾਰੋਬਾਰ ਨੇ ਸਰਕਾਰੀ ਨੌਕਰੀ ਦਾ ਚੇਤਾ ਵੀ ਭੁਲਾ ਦਿੱਤਾ।
ਸਰਕਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਤਰ੍ਹ੍ਹਾਂ ਦੇ ਰੁਜ਼ਗਾਰ ਦੇ ਮੌਕੇ ਦੇਣ ਅਤੇ ਸਵੈ-ਰੁਜ਼ਗਾਰ ਦੀਆਂ ਸਹੂਲਤਾਂ ਦੇਣ ਦਾ ਸਿਰਫ ਪ੍ਰਚਾਰ ਕਰਦੀਆਂ ਹਨ। ਆਮ ਦੇਖਣ ਵਿੱਚ ਆਇਆ ਹੈ ਕਿ ਸਵੈ-ਰੁਜ਼ਗਾਰ ਯੋਜਨਾਵਾਂ ਦਾ ਅਤੇ ਵਿਆਜ ਰਹਿਤ ਕਰਜ਼ਿਆਂ ਦਾ ਲਾਹਾ ਉਹ ਦਸ ਤੋਂ ਪੰਦਰਾਂ ਫੀਸਦੀ ਲੋਕ ਲੈ ਜਾਂਦੇ ਹਨ, ਜੋ ਅਫਸਰਾਂ ਤੇ ਰਾਜਸੀ ਲੋਕਾਂ ਦੇ ਕਰਤਾ ਧਰਤਾ ਹੁੰਦੇ ਹਨ। ਜ਼ਿਆਦਾਤਰ ਨੌਜਵਾਨ ਇਨ੍ਹਾਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜੋ ਕਿ ਰਾਜਨੀਤਕ ਪਹੁੰਚ ਵੀ ਨਹੀਂ ਕਰ ਸਕਦੇ ਤੇ ਆਰਥਿਕਤਾ ਪੱਖੋਂ ਵੀ ਕਮਜ਼ੋਰ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਨੌਜਵਾਨ ਤਾਂ ਪੈਸਾ ਕਮਾਉਣ ਲਈ ਵਿਦੇਸ਼ ਜਾਣ ਲਈ ਏਜੰਟਾਂ ਵੱਲੋਂ ਠੱਗੇ ਜਾਂਦੇ ਹਨ। ਕੁਝ ਕੁ ਨੌਜਵਾਨ ਕਿਸੇ ਨਾ ਕਿਸੇ ਦੁਕਾਨਦਾਰੀ ਦੇ ਕਿੱਤੇ, ਜਿਵੇਂ ਕਿ ਟਰੈਕਟਰ ਸਪੇਅਰ ਪਾਰਟਸ, ਬਿਜਲੀ ਸਪੇਅਰ ਪਾਰਟਸ, ਫੋਟੋ ਸਟੂਡੀਓ, ਬੁੱਕ ਡਿੱਪੂ, ਫੋਟੋਸਟੇਟ ਲੈਮੀਨੇਸ਼ਨ, ਟੈਂਟ ਹਾਊਸ, ਸ਼ਟਰਿੰਗ ਸਟੋਰ ਆਦਿ ਦੁਕਾਨਦਾਰੀ ਦੇ ਧੰਦੇ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੁਕਾਨਦਾਰੀ ਦੇ ਧੰਦਿਆਂ ਵਿੱਚ ਵੀ ਮੁਕਾਬਲੇਬਾਜ਼ੀ ਏਨੀ ਵਧ ਗਈ ਹੈ ਕਿ ਹਰ ਪਿੰਡ ਵਿੱਚ ਤਿੰਨ ਤੋਂ ਲੈ ਕੇ ਪੰਜ-ਛੇ ਦੁਕਾਨਾਂ ਇਕੋ ਕਾਰੋਬਾਰ ਨਾਲ ਸਬੰਧਤ ਬਣ ਚੁੱਕੀਆਂ ਹਨ। ਦੁਕਾਨਦਾਰੀ ਦਾ ਧੰਦਾ ਵੀ ਪਛੜ ਚੁੱਕਾ ਹੈ।
1999 ਦੌਰਾਨ ਨੇੜਲੇ ਪਿੰਡ ਭੈਣੀਬਾਘਾ ਵਿਖੇ ਟੈਂਟ ਹਾਊਸ ਦਾ ਨਵਾਂ ਕਾਰੋਬਾਰ ਸ਼ੁਰੂ ਹੋਇਆ ਤੇ ਮਾਨਸਾ ਵਿਖੇ ਇਕ ਮੈਰਿਜ ਪੈਲੇਸ ਬਣ ਗਿਆ। ਸਾਡਾ ਟੈਂਟ ਦਾ ਕਾਰੋਬਾਰ ਸੌ ਫੀਸਦੀ ਤੋਂ ਘੱਟ ਕੇ 75 ਫੀਸਦੀ ਰਹਿ ਗਿਆ। ਸਾਡੇ ਕਾਰੋਬਾਰ ਦੇ ਕਾਰਜ ਖੇਤਰ ਵਿੱਚ ਸਾਲ 2002 ਦੌਰਾਨ ਖਿਆਲਾਂ ਕਲਾਂ ਵਿਖੇ ਟੈਂਟ ਦਾ ਨਵਾਂ ਕਾਰੋਬਾਰ ਸ਼ੁਰੂ ਹੋਇਆ ਤੇ ਮਾਨਸਾ ਤੋਂ ਕੈਂਚੀਆਂ ਦੇ ਵਿਚਕਾਰ ਦੋ ਹੋਰ ਮੈਰਿਜ ਪੈਲੇਸ ਬਣ ਗਏ। ਸਾਡਾ ਟੈਂਟ ਦਾ ਕਾਰੋਬਾਰ 75 ਫੀਸਦੀ ਤੋਂ ਘੱਟ ਕੇ 50 ਫੀਸਦੀ ਰਹਿ ਗਿਆ। ਸਾਲ 2003 ਤੋਂ ਬਾਅਦ ਮਾਨਸਾ ਸ਼ਹਿਰ ਤੋਂ ਲੈ ਕੇ ਕੈਂਚੀਆਂ ਤੱਕ ਦਸ-ਬਾਰਾਂ ਮੈਰਿਜ ਪੈਲੇਸ ਬਣ ਗਏ, ਜੋ ਇਕ-ਦੂਜੇ ਦੇ ਮੁਕਾਬਲੇ ਬਹੁਤ ਘੱਟ ਰੇਟ ‘ਤੇ ਪ੍ਰੋਗਰਾਮ ਬੁੱਕ ਕਰਵਾਉਣ ਦਾ ਸੱਦਾ ਦੇ ਰਹੇ ਹਨ। ਦੂਜੇ ਪਾਸੇ ਹਰ ਪਿੰਡ ਜਾਂ ਦੋ ਪਿੰਡਾਂ ਵਿੱਚ ਬਣੇ ਟੈਂਟ ਹਾਊਸ ਦੇ ਧੰਦੇ ਨੂੰ ਮੈਰਿਜ ਪੈਲੇਸਾਂ ਨੇ ਬਲੀ ਦਾ ਬੱਕਰਾ ਬਣਾ ਦਿੱਤਾ ਹੈ। ਟੈਂਟ ਦਾ ਕਾਰੋਬਾਰ ਪੰਜਾਹ ਫੀਸਦੀ ਤੋਂ ਘੱਟ ਕੇ ਦਸ ਕੁ ਫੀਸਦੀ ਹੀ ਰਹਿ ਗਿਆ ਹੈ।
ਵੱਖ-ਵੱਖ ਪਿੰਡਾਂ ਵਿੱਚ ਬੈਠੇ ਟੈਂਟ ਹਾਊਸ ਦੇ ਧੰਦੇ ਨਾਲ ਸਬੰਧਤ ਨੌਜਵਾਨਾਂ ਨੇ ਬੜੇ ਦੁਖੀ ਮਨ ਤੇ ਟੁੱਟ ਚੁੱਕੇ ਹੌਸਲਿਆਂ ਨਾਲ ਦੱਸਿਆ ਕਿ ‘ਮੁੰਡੇ-ਕੁੜੀਆਂ ਦੇ ਵਿਆਹਾਂ ਦਾ ਕੰਮ ਤਾਂ ਮੈਰਿਜ ਪੈਲੇਸਾਂ ਨੇ ਸਾਂਭ ਲਿਆ ਹੈ। ਟੈਂਟ ਵਾਲਿਆਂ ਕੋਲ ਤਾਂ ਬੁੱਢੇ-ਬੁੱਢੀਆਂ ਦੇ ਭੋਗ ਹੀ ਰਹਿ ਗਏ ਨੇ।’

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!